View Details << Back

ਵਿਦਾਇਗੀ ਪਾਰਟੀ ਮੋਕੇ ਰੰਗਾ ਰੰਗ ਪ੍ਰੋਗਰਾਮ ਦਾ ਅਯੋਜਨ

ਭਵਾਨੀਗੜ 11 ਫਰਵਰੀ {ਗੁਰਵਿੰਦਰ ਸਿੰਘ}ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਦੀ ਯੋਗ ਅਗਵਾਈ ਵਿੱਚ ਬਾਰਵੀਂ ਦੇ ਵਿਦਿਆਰਥੀਆਂ ਲਈ ਨਿੱਘੀ ਵਿਦਾਈ-ਪਾਰਟੀ "ਬਿਡਿੰਗ ਐਡਿਯੂ ਟੂ ਟਵੈਲਥਿਸ" ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਸਕੂਲ ਪ੍ਰਬੰਧਕ , ਸਕੂਲ ਮੁਖੀ ਤੇ ਅਧਿਆਪਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਪੌਦੇ ਭੇਂਟ ਸਵਰੂਪ ਦਿੰਦਿਆਂ ਵਾਤਾਵਰਣ ਨੂੰ ਬਚਾਉਣ ਦਾ ਸੰਕਲਪ ਲਿਆ ।ਪਾਰਟੀ ਦੌਰਾਨ ਗਿਆਰਵੀਂ ਦੇ ਵਿਦਿਆਰਥੀਆਂ ਨੇ ਬਾਰਵੀਂ ਦੇ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕਰਦਿਆਂ ਇੱਕ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਵਿਦਿਆਰਥੀਆਂ ਨੇ ਇੱਕ ਕੋਰੀਓਗ੍ਰਾਫੀ ਦੇ ਜ਼ਰੀਏ ਸਕੂਲੀ ਜੀਵਨ ਅਤੇ ਸਕੂਲ ਛੱਡਣ ਸਮੇਂ ਦੇ ਭਾਵਨਾਤਮਕ ਭਾਵਾਂ ਨੂੰ ਦਰਸਾਇਆ, ਜਿਸ ਨੂੰ ਦੇਖ ਕੇ ਸਾਰੇ ਭਾਵੁਕ ਹੋ ਗਏ । ਇਸ ਵਿਦਾਈ ਸਮਾਰੋਹ ਦੌਰਾਨ ਪੰਕਜ ਸ਼ਰਮਾ (ਮਿਸਟਰ ਹੈਰੀਟੇਜ) ਅਤੇ ਤਾਨੀਆ ਖੀਪਲ (ਮਿਸ ਹੈਰੀਟੇਜ) ਚੁਣੇ ਗਏ ।ਇਸ ਤੋਂ ਇਲਾਵਾ ਮਨੀਸ਼ ਕੁਮਾਰ (ਮਿਸਟਰ ਵਿਜ਼ਡਮ), ਮਨਪ੍ਰੀਤ ਕੌਰ(ਮਿਸ ਵਿਜ਼ਡਮ),ਯੁਵਰਾਜ਼ ਸਿੰਘ, ਅਮਨਦੀਪ ਕੌਰ ਤੇ ਆਸ਼ੂ ਵਰਮਾ (ਬੈਸਟ ਐਥਲੀਟ),ਬਲਦੀਪ ਕੌਰ(ਮਿਸ ਪੰਜਾਬਣ), ਜੋਬਨਪ੍ਰੀਤ ਸਿੰਘ (ਮਿਸਟਰ ਟਰਬਨੇਟਰ), ਮਿਸ ਮਹਿਕਪ੍ਰੀਤ ਕੌਰ ਤੇ ਮਿਸ ਅਨਮੋਲਪ੍ਰੀਤ ਕੌਰ (ਸਿੰਪਲੀਸਿਟੀ), ਨਰਿੱਪਦੇਵ ਸਿੰਘ ਤੇ ਸ੍ਰਿਸ਼ਟੀ (ਵੈਲਡਰੈਸ-ਅਪ), ਕਨਿਸ਼ਕ ਸਚਦੇਵਾ ਤੇ ਅੰਜਲੀ ਬਾਵਾ (ਕਿਊਟ-ਫੇਸ), ਅਰਸ਼ਦੀਪ ਸਿੰਘ ਗਰੇਵਾਲ ਤੇ ਨਵਨੂਰ ਕੌਰ (ਕਿਊਟ-ਸਮਾਇਲ) , ਅਨੁ ਸ਼ਰਮਾ, ਸੁਮਨਪ੍ਰੀਤ ਕੌਰ , ਖੁਸ਼ਮੀਨ ਕੌਰ (ਬੈਸਟ ਡਾਂਸ), ਨਿਤਿਨ ਗਰਗ ਤੇ ਧਰੁਵ ਗਰਗ (ਮਿਸਟਰ ਸਟੁਡੀਅਸ) ਵਿਦਿਆਰਥੀਆਂ ਨੂੰ ਉਹਨਾਂ ਦੇ ਵਿਅਕਤੀਤਵ ਅਤੇ ਸਿੱਖਿਅਕ ਮਿਆਰ ਨੂੰ ਦੇਖਦੇ ਹੋਏ ਕੁੱਝ ਵਿਸ਼ੇਸ਼ ਖਿਤਾਬਾਂ ਨਾਲ ਸਨਮਾਨਿਤ ਕੀਤਾ । ਪਾਰਟੀ ਦੌਰਾਨ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦਾ ਵੀ ਖੂਬ ਆਨੰਦ ਮਾਣਿਆ ਅਤੇ ਇਨਾਮ ਜਿੱਤੇ ।ਵਿਦਿਆਰਥੀਆਂ ਨੇ ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਦਾ ਤਹਿ ਦਿਲੋਂ ਧੰਨਵਾਦ ਕੀਤਾ ।ਇਸ ਮੌਕੇ ਤੇ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਉਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਨਿਰੰਤਰ ਮਿਹਨਤ ਕਰਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦਾ ਅਸ਼ੀਰਵਾਦ ਦਿੱਤਾ ।

   
  
  ਮਨੋਰੰਜਨ


  LATEST UPDATES











  Advertisements