View Details << Back

ਉਪ ਮੰਡਲ ਮੈਜਿਸਟਰੇਟ ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ
ਹੈਲਪ ਲਾਈਨ 'ਤੇ ਪ੍ਰਾਪਤ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਆਦੇਸ਼

ਸੰਗਰੂਰ, 17 ਫਰਵਰੀ {ਗੁਰਵਿੰਦਰ ਸਿੰਘ} ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਉਪ ਮੰਡਲ ਮੈਜਿਸਟਰੇਟ ਊਧਮ ਸਿੰਘ ਵਾਲਾ ਸੁਨਾਮ, ਧੂਰੀ ਅਤੇ ਮਲੇਰਕੋਟਲਾ ਵੱਲੋਂ ਸਬੰਧਤ ਡੀ.ਐਸ.ਪੀਜ਼ ਦੇ ਸਹਿਯੋਗ ਨਾਲ ਸਬ-ਡਵੀਜ਼ਨਾਂ 'ਚ ਸਥਿਤ ਸਕੂਲਾਂ ਦੀਆਂ ਬੱਸਾਂ, ਵੈਨਾਂ ਸਮੇਤ ਵਿਦਿਆਰਥੀਆਂ ਦੀ ਟਰਾਂਸਪੋਰਟੇਸ਼ਨ ਲਈ ਵਰਤੇ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਪ੍ਰਬੰਧਕੀ ਅਣਗਹਿਲੀ ਜਾਂ ਦਸਤਾਵੇਜੀ ਘਾਟ ਸਾਹਮਣੇ ਆਉਣ 'ਤੇ ਬੱਸਾਂ ਬੰਦ ਕਰਨ ਅਤੇ ਚਲਾਨ ਕੱਟਣ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਗਿਆ।
ਸ੍ਰੀ ਥੋਰੀ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਹੈਲਪ ਲਾਈਨ ਨੰਬਰ ਤੇ ਨਾਗਰਿਕਾਂ ਦੁਆਰਾ ਦਰਜ ਕਰਵਾਈਆਂ ਚਾਰ ਸ਼ਿਕਾਇਤਾਂ ਦਾ ਨਿਪਟਾਰਾ ਸਬੰਧਤ ਐਸ ਡੀ ਐਮ ਨੂੰ ਤੁਰੰਤ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇ ਕਿਸੇ ਵੀ ਪੇਂਡੂ ਜਾਂ ਸ਼ਹਿਰੀ ਖੇਤਰ ਵਿੱਚ ਕੋਈ ਪੁਰਾਣੀ ਸਕੂਲ ਬੱਸ ਜਾਂ ਅਣਸੁਰੱਖਿਅਤ ਸਕੂਲੀ ਵਾਹਨ ਨਜ਼ਰ ਆਉਂਦਾ ਹੈ ਤਾਂ ਤੁਰੰਤ ਇਸ ਸਬੰਧੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪ ਲਾਈਨ ਨੰਬਰ 01672-232304 'ਤੇ ਦਰਜ ਕਰਵਾਈ ਜਾਵੇ ਜਿਸ ਦੀ ਜਾਂਚ ਕਰਕੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


   
  
  ਮਨੋਰੰਜਨ


  LATEST UPDATES











  Advertisements