View Details << Back

ਗਰੀਬ ਪਰਿਵਾਰਾਂ ਵੱਲੋਂ ਕੈਪਟਨ ਸਰਕਾਰ ਦਾ ਪਿੱਟ ਸਿਆਪਾ
ਆਟਾ ਦਾਲ ਸਕੀਮ ਤੇ ਪੈਨਸ਼ਨਾ ਕੱਟਣ ਦਾ ਲਾਇਆ ਦੋਸ਼

ਭਵਾਨੀਗੜ, 20 ਫਰਵਰੀ (ਗੁਰਵਿੰਦਰ ਸਿੰਘ): ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਹੋਰ ਸਹੂਲਤਾ਼ ਤੋਂ ਵਾਂਝੇ ਬਲਾਕ ਦੇ ਵੱਖ ਵੱਖ ਪਿੰਡਾਂ ਦੇ ਗਰੀਬ ਪਰਿਵਾਰਾਂ ਨੇ ਅੱਜ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦਿਆਂ ਜੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਪਿੰਡਾਂ ਵਿੱਚ ਸੱਤਾਧਾਰੀ ਪਾਰਟੀ ਦੇ ਲੋਕਾਂ 'ਤੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਤਹਿਤ ਮਿਲਣ ਵਾਲੇ ਲਾਭਾਂ ਨੂੰ ਜਾਣਬੁੱਝ ਕੇ ਕੱਟਣ ਦਾ ਦੋਸ਼ ਲਗਾਇਆ। ਲੋਕਾਂ ਨੇ ਦੱਸਿਆ ਕਿ ਸਰਕਾਰੀ ਆਟਾ ਦਾਲ ਸਕੀਮ ਸਮੇਤ ਬੁਢਾਪਾ ਪੈਨਸ਼ਨ ਆਦਿ ਬੰਦ ਕਰਕੇ ਲੋੜਵੰਦ ਲਾਭਪਾਤਰੀਆਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਸਰਕਾਰੀ ਦੁਆਰੇ ਉਨ੍ਹਾਂ ਦੀ ਸੁਣਵਾਈ ਹੋ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਆਗੂ ਦਿਨੇਸ਼ ਬਾਂਸਲ ਨੇ ਲਾਭਪਾਤਰੀਆਂ ਦੀਆਂ ਸਰਕਾਰੀ ਸਕੀਮਾਂ ਨੂੰ ਬੰਦ ਕਰਨ 'ਤੇ ਕੈਪਟਨ ਸਰਕਾਰ ਦੀ ਜੰਮਕੇ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਜਨਤਾਂ ਅਪਣੇ ਅਪ ਨੂੰ ਠੱਗਿਅ ਮਹਿਸੂਸ ਕਰ ਰਹੀ ਹੈ ਕਿਉਂਕਿ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਝੂਠੇ ਹੀ ਸਾਬਤ ਹੋੲ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦਾ ਘਰ ਘਰ ਨੌਕਰੀ, ਬੇਰੁਜ਼ਗਾਰੀ ਭੱਤਾ, ਸ਼ਗਨ ਸਕੀਮ, ਗਰੀਬਾਂ ਨੂੰ 5 ਮਰਲੇ ਪਲਾਟ, ਸਸਤੀ ਬਿਜਲੀ ਤੇ ਸਿੱਖਿਅ, ਕਿਸਾਨਾਂ ਮਜ਼ਦੂਰਾਂ ਦਾ ਪੂਰਨ ਕਰਜ਼ਾ ਮੁਅਫ਼ੀ, ਨਸ਼ਾ ਮੁਕਤੀ ਆਦਿ ਵਾਅਦਿਅ 'ਚੋਂ 1 ਵੀ ਵਾਅਦਾ ਵਫ਼ਾ ਨਹੀ ਹੋੲਅ ਪਰ ਦੂਸਰੇ ਪਾਸੇ ਸਰਕਾਰ ਅਪਣੀਆਂ ਖਾਮਅ ਨੂੰ ਛੁਪਾੳਣ ਲੲ ਸਰਕਾਰੀ ਸਹੂਲਤਾਂ ਲਈ ਕੈੰਪ ਤੇ ਰੋਜ਼ਗਾਰ ਮੇਲੇ ਲਗਾ ਕੇ ਜਨਤਾ ਨੂੰ ਬੁੱਧੂ ਬਣਾੳਣ ਲੱਗੀ ਹੋਈ ਹੈ। ਉਨ੍ਹਾਂ ਪੈਨਸ਼ਨਾ ਕੱਟਣ ਆਦਿ ਮਸਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਤੇ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਲੋਕਾਂ ਨਾਲ ਵਾਅਦੇ ਪੂਰੇ ਨਾ ਕੀਤੇ ਤਾਂ 'ਆਪ' ਵੱਲੋਂ ਸੂਬਾ ਪੱਧਰੀ ਸ਼ੰਘਰਸ ਵਿੱਢਿਅ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ੲਲਾਵਾ ਗੁਰਪੀ੍ਤ ਸਿੰਘ ਅਲੋਅਰਖ਼, ਹਰਭਜਨ ਸਿੰਘ ਹੈਪੀ, ਬਲਜਿੰਦਰ ਸਿੰਘ ਬਾਲਦ ਖੁਰਦ, ਸਾਬਕਾ ਸਰਪੰਚ ਗੁਰਜੰਟ ਸਿੰਘ ਕਾਲਾਝਾੜ, ਸੰਦੀਪ ਸਿੰਘ, ਦਰਸ਼ਨ ਸਿੰਘ ਬਾਸੀਅਰਖ਼, ਗੁਰਚਰਨ ਸਿੰਘ ਨਰੈਣਗੜ, ਪਰਗਟ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਬਲਿਅਲ, ਰਾਮ ਗੋਇਲ, ਹਰਮੇਲ ਸਿੰਘ ਬਟਰਿਅਣਾ, ਮਨਦੀਪ ਸਿੰਘ ਜਲਾਨ ਅਦਿ ਆਗੂ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements