View Details << Back

ਪ੍ਰੀ ਬੋਰਡ ਪ੍ਰੀਖਿਆਵਾਂ ਚੋਂ ਅਵੱਲ ਆਏ ਵਿਦਿਆਰਥੀ ਸਨਮਾਨਿਤ

ਅੰਮ੍ਰਿਤਸਰ ( ਗੁਰਵਿੰਦਰ ਸਿੰਘ ਰੋਮੀ) ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾਂ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਕਮਾਸਕਾ ਵਿਖੇ ਹੋਈਆਂ ਪ੍ਰੀ ਬੋਰਡ ਪ੍ਰੀਖਿਆਵਾਂ ਵਿੱਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਵੇਰ ਪ੍ਰਰਾਥਨਾ ਸਭਾ ਵਿੱਚ ਸਕੂਲ ਦੀ ਪੰਜਾਬੀ ਅਧਿਆਪਕਾ ਅਮਨਦੀਪ ਕੌਰ ਦੀ ਦੇਖ ਰੇਖ ਹੇਠ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਅਵੱਲ ਆਏ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਸਕੂਲ ਮੁਖੀ ਰਾਜੇਸ਼ ਪਾਲ ਨੇ ਕਾਪੀਆਂ ਅਤੇ ਪੈਨ ਆਦਿ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਛੇਵੀਂ ਜਮਾਤ ਦੀ ਵਿਦਿਆਰਥਣ ਤਨੀਸ਼ਾ ਕੋਰ, ਜਸ਼ਨਦੀਪ ਸਿੰਘ, ਮਨਦੀਪ ਕੌਰ, ਸੱਤਵੀਂ ਜਮਾਤ ਦੀ ਵਿਦਿਆਰਥਣ ਰਾਜਵੀਰ ਕੌਰ, ਰਣਜੀਤ ਕੌਰ, ਗੁਰਭੇਜ ਸਿੰਘ, ਅੱਠਵੀਂ ਜਮਾਤ ਦੀ ਵਿਦਿਆਰਥਣ ਸੁਮਨਪ੍ਰੀਤ ਕੋਰ, ਅਕਾਸ਼ਦੀਪ ਕੋਰ, ਸਿਮਰਨ ਕੋਰ, ਜਸ਼ਨਦੀਪ ਕੋਰ, ਨੋਵੀਂ ਜਮਾਤ ਦੀ ਵਿਦਿਆਰਥਣ ਕਰਮਜੀਤ ਕੌਰ, ਜਸਪ੍ਰੀਤ ਕੌਰ, ਹਰਪ੍ਰੀਤ ਕੌਰ, ਹਰਮਨਦੀਪ, ਕੋਮਲਪ੍ਰੀਤ, ਸੁਖਮਨਪ੍ਰੀਤ ਕੋਰ, ਅਨਮੋਲਦੀਪ,ਪਿ੍ਆ ਕੋਰ, ਤੇ ਦਸਵੀਂ ਜਮਾਤ ਦੀ ਵਿਦਿਆਰਥਣ ਰਾਜਵੀਰ ਕੌਰ, ਕਾਜਲ ਕੋਰ, ਅਕਾਸ਼ਦੀਪ ਸਿੰਘ, ਰਛਪਾਲ ਸਿੰਘ, ਆਦਿ ਸਣੇ ਹੋਰਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਮੁਖੀ ਰਾਜੇਸ਼ ਪਾਲ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਨਾਮਈ ਅੰਦਾਜ਼ ਵਿੱਚ ਕਿਹਾ ਕਿ ਉਹ ਜ਼ਿੰਦਗੀ ਵਿੱਚ ਉਚੇਚੇ ਆਦਰਸ਼ਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਣ ਤਾਂ ਜ਼ੋ ਚੰਗੇਰੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਸਮੂਹ ਹਾਜ਼ਰ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਜ਼ੋ ਆਉਣ ਵਾਲੇ ਸਲਾਨਾਂ ਇਮਤਿਹਾਨਾਂ ਵਿੱਚ ਵੀ ਸਕੂਲ ਦਾ ਨਤੀਜਾ ਸ਼ਾਨਦਾਰ ਰਹੇ।

   
  
  ਮਨੋਰੰਜਨ


  LATEST UPDATES











  Advertisements