View Details << Back

ਕਾਰ ਦੀ ਲਪੇਟ 'ਚ ਆਉਣ ਕਾਰਣ ਨੌਜਵਾਨ ਦੀ ਮੌਤ

ਭਵਾਨੀਗੜ, 22 ਫਰਵਰੀ (ਗੁਰਵਿੰਦਰ ਸਿੰਘ): ਬੀਤੀ ਸ਼ਾਮ ਕਾਰ ਦੀ ਲਪੇਟ 'ਚ ਆ ਜਾਣ ਕਾਰਣ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ S.I. ਰਾਜਵੰਤ ਕੁਮਾਰ ਇੰਚਾਰਜ ਪੁਲਸ ਚੌਕੀ ਘਰਾਚੋਂ ਨੇ ਦੱਸਿਆ ਕਿ ਰਣਵੀਰ ਸਿੰਘ (24) ਵਾਸੀ ਦਿਆਲਗੜ ਜੇਜੀਅ ਸ਼ੁੱਕਰਵਾਰ ਸ਼ਾਮ ਅਪਣੇ ਚਾਚੇ ਕਰਨਵੀਰ ਸਿੰਘ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਘਰਾਚੋ-ਸੰਘਰੇੜੀ ਲਿੰਕ ਰੋਡ 'ਤੇ ਜਾ ਰਹੇ ਸਨ ਤਾਂ ਇਸ ਦੌਰਾਨ ਸੜਕ ਕਿਨਾਰੇ ਪੇਸ਼ਾਬ ਵਗੈਰਾ ਕਰਨ ਲਈ ਰੁੱਕੇ ਰਣਵੀਰ ਸਿੰਘ ਨੂੰ ਇੱਕ ਤੇਜ ਰਫਤਾਰ ਅਲਟੋ ਕਾਰ ਨੇ ਜਬਰਦਸਤ ਟੱਕਰ ਮਾਰ ਦਿੱਤੀ। ਹਾਦਸੇ 'ਚ ਗੰਭੀਰ ਜਖ਼ਮੀ ਰਣਵੀਰ ਸਿੰਘ ਨੂੰ ਪਹਿਲਾਂ ਸੰਗਰੂਰ ਤੇ ਬਾਅਦ ਵਿੱਚ ਪਟਿਆਲਾ ਲਿਜਾਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ। S.I ਅਸ.ਆਈ ਰਾਜਵੰਤ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਰਣਵੀਰ ਸਿੰਘ ਫਾਈਲ ਫੋਟੋ


   
  
  ਮਨੋਰੰਜਨ


  LATEST UPDATES











  Advertisements