View Details << Back

ਮਾਲਵਾ ਖੇਤਰ ਦੇ ਟੋਲ ਪਲਾਜਾ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਮੀਟਿੰਗ
ਬਾਹਰੀ ਸਟੇਟਾਂ ਤੋਂ ਕਰਮਚਾਰੀ ਲਿਆ ਕੇ ਪੰਜਾਬ ਦੇ ਨੌਜਵਾਨਾਂ ਦਾ ਖੋਹ ਰਹੇ ਨੇ ਰੋਜ਼ਗਾਰ

ਭਵਾਨੀਗੜ੍ਹ 23 ਫਰਵਰੀ (ਗੁਰਵਿੰਦਰ ਸਿੰਘ ) ਮਾਲਵਾ ਖੇਤਰ ਦੇ ਅਧੀਨ ਆਉਂਦੇ ਟੋਲ ਪਲਾਜਿਆਂ ਦੇ ਵਰਕਰਾਂ ਨੇ ਕਾਲਾ ਝਾੜ ਟੋਲ ਪਲਾਜ਼ਾ ਤੇ ਇਕੱਠੇ ਹੋ ਕੇ ਇਕ ਅਹਿਮ ਮੀਟਿੰਗ ਕੀਤੀ ਜਿਸ ਮੀਟਿੰਗ ਵਿੱਚ ਪੰਜਾਬ ਸੀਟੂ ਦੇ ਆਗੂ ਕਾਮਰੇਡ ਚੰਦਰ ਸੇਖਰ, ਕਾਮਰੇਡ ਭੂਪ ਚੰਦ ਚੰਨੋਂ ਅਤੇ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਦੇ ਵਾਈਸ ਪ੍ਰਧਾਨ ਦਰਸ਼ਨ ਸਿੰਘ ਲਾਡੀ ਵਿਸੇਸ਼ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਚ 44 ਟੋਲ ਪਲਾਜੇ ਚਲ ਰਹੇ ਨੇ ਜਿਨ੍ਹਾਂ ਟੋਲ ਪਲਾਜਿਆਂ ਤੇ ਟੋਲ ਕੰਪਨੀਆਂ ਕਿਰਤ ਕਾਨੂੰਨਾਂ ਨੂੰ ਛਿੱਕੇ ਟੰਗ ਕਾਨੂੰਨਾਂ ਦੀਆਂ ਧੱਜੀਆਂ ਉਡਾਉਣ ਚ ਮਸਤ ਨੇ ਉੱਥੇ ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਕੁੰਭਕਰਨੀ ਨੀਂਦ ਸੁੱਤਿਆਂ ਪਈਆ ਹਨ , ਪ੍ਰਸਾਸਨ ਟੋਲ ਮੈਨੇਜਮੈਂਟਾਂ ਨਾਲ ਮਿਲੀਭੁਗਤ ਕਰ ਅਸਿਆਣਾ ਜਿੰਦਗੀ ਦੇ ਮਜੇ ਲੈਣ ਚ ਮਸਰੂਕ ਨੇ ਆਗੂਆਂ ਕਿਹਾ ਕਿ ਮੋਦੀ ਸਰਕਾਰ ਨੇ ਨਵੀਂ ਲਿਆਂਦੀ ਫਾਸਟ ਟੈਗ ਦੀ ਸਕੀਮ ਵੀ ਫੈਲ ਵਿਖਾਈ ਦਿੱਤੀ ਜਿਸ ਨਾਲ ਆਮ ਜਨਤਾ ਨੂੰ ਗੁਮਰਾਹ ਕਰ ਅਸਲ ਮੁਦਿਆਂ ਤੋਂ ਭੜਕਾਉਣਾ ਹੀ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ ਹੁਣ ਸਰਕਾਰ ਇਸ ਮੁੱਦੇ ਤੇ ਪੜਦਾ ਪਾਉਣ ਲਈ ਵੱਖੋ ਵੱਖਰੇ ਕਾਨੂੰਨ ਨਿੱਤ ਆਏ ਦਿਨ ਲੈ ਕੇ ਆ ਰਹੀ ਹੈ ਉਹਨਾਂ ਕਿਹਾ ਕਿ ਟੋਲ ਪਲਾਜਿਆਂ ਦੇ ਵਰਕਰ ਲਵਾਰਿਸ ਦੀ ਤਰ੍ਹਾਂ ਰੋਡਾਂ ਤੇ ਧੱਕੇ ਖਾਣ ਲਈ ਮਜਬੂਰ ਨੇ ਟੋਲ ਕੰਪਨੀਆਂ ਬਾਹਰੀ ਸਟੇਟਾਂ ਤੋਂ ਕਰਮਚਾਰੀਆਂ ਨੂੰ ਲਿਆ ਕੇ ਪੰਜਾਬ ਦੇ ਨੌਜਵਾਨਾਂ ਦਾ ਰੋਜ਼ਗਾਰ ਖੋ ਰਹੇ ਨੇ ਉਹਨਾਂ ਕਿਹਾ ਕਿ ਸਰਕਾਰ ਦੇ ਸੱਤਾ ਚ ਆਉਣ ਤੋਂ ਪਹਿਲਾਂ ਜਨਤਾ ਨਾਲ ਕੀਤੇ ਹਰ ਘਰ ਨੌਕਰੀ ਦੇ ਦਾਅਵੇ ਵੀ ਠੁੱਸ ਦਿਖਾਈ ਦਿੰਦੇ ਨਜਰ ਆ ਰਹੇ ਨੇ, ਉੱਧਰ ਮੰਤਰੀ ਅਤੇ ਵਿਧਾਇਕ ਟੋਲ ਪਲਾਜਿਆਂ ਤੋਂ ਆਪਣੇ ਰਿਸ਼ਤੇਦਾਰ ਅਤੇ ਚਹੇਤੇਦਾਰਾਂ ਨੂੰ ਟੋਲ ਟੈਕਸ ਮੁਆਫੀ ਕਰਾਉਣ ਦੇ ਚੱਕਰ ਚ ਆਮ ਜਨਤਾ ਦੀ ਲੁੱਟ ਅਤੇ ਵਰਕਰਾਂ ਦੀ ਲੁੱਟ ਤੇ ਚੁੱਪ ਤਾਣ ਕੇ ਬੈਠੇ ਹਨ ।ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਟੋਲ ਪਲਾਜਾ ਵਰਕਰਾਂ ਦੀ ਹੋ ਰਹੀ ਲੁੱਟ ਵੱਲ ਧਿਆਨ ਨਾ ਦਿੱਤਾ ਤਾਂ ਉਹਨਾਂ ਨੂੰ ਤੁਰੰਤ ਸਘੰਰਸ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਾ ਪਵੇਗਾ ਇਸ ਮੌਕੇ ਕਾਲਾ ਝਾੜ ਟੋਲ ਪਲਾਜਾ ਵਰਕਰ ਯੂਨੀਅਨ ਦੇ ਪ੍ਰਧਾਨ ਦਵਿੰਦਰਪਾਲ ਸਿੰਘ, ਕਲਿਆਣ ਟੋਲ ਪਲਾਜਾ ਦੇ ਪ੍ਰਧਾਨ ਵਰਿੰਦਰਜੀਤ ਸਿੰਘ, ਸਮਾਣਾ ਟੋਲ ਪਲਾਜਾ ਦੇ ਪ੍ਰਧਾਨ ਅਮਰਜੀਤ ਸਿੰਘ ਬੰਮਣਾ, ਮਾਹੋਰਾਣਾ ਟੋਲ ਪਲਾਜਾ ਪ੍ਰਧਾਨ, ਧਰੇੜੀ ਜੱਟਾ ਟੋਲ ਪਲਾਜਾ ਪ੍ਰਧਾਨ ਵਰਿੰਦਰ ਕੁਮਾਰ, ਦਮਨ ਸਿੰਘ, ਗੁਰਮੀਤ ਸਿੰਘ, ਕਾਮਰੇਡ ਇੰਦਰਪਾਲ ਸਿੰਘ, ਨਰੈਣ ਸਿੰਘ, ਮਹੇਸ਼ ਕੁਮਾਰ, ਅਸੀਸ ਕੁਮਾਰ ਮੋਰੀਆ, ਭਰਮਜੀਤ, ਮਨਪ੍ਰੀਤ ਸਿੰਘ, ਯੋਗਿੰਦਰ ਸਿੰਘ, ਗੁਰਦੀਪ ਸਿੰਘ, ਮਲਕੀਤ ਸਿੰਘ, ਜਸਬੀਰ ਸਿੰਘ, ਜਗਜੀਤ ਸਿੰਘ ,ਕੁਲਦੀਪ ਸਿੰਘ, ਹਰਦੇਵ ਸਿੰਘ, ਜੀਵਨ ਸਿੰਘ, ਗੁਰਪ੍ਰਤਾਪ ਸਿੰਘ, ਬਲਜਿੰਦਰ ਸਿੰਘ, ਪਰਦੀਪ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ, ਰਾਜਿੰਦਰ ਸਿੰਘ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਗੁਰਬਾਜ ਸਿੰਘ, ਬਿੱਟੂ ਸਿੰਘ, ਧਰਮ ਸਿੰਘ ਆਦਿ ਹਾਜਰ ਸਨ


   
  
  ਮਨੋਰੰਜਨ


  LATEST UPDATES











  Advertisements