View Details << Back

ਨਜਾਇਜ਼ ਕਬਜੇ ਤੋਂ ਭੜਕੇ ਦਲਿਤਾਂ ਕੀਤੀ ਪ੍ਰਾਪਰਟੀ ਡੀਲਰ ਖਿਲਾਫ਼ ਨਾਅਰੇਬਾਜੀ
ਲਗਾਇਆ ਜਮੀਨ ਰੋਕਣ ਦਾ ਦੋਸ਼, ਡੀਲਰ ਨੇ ਦੋਸ਼ ਨਕਾਰੇ

ਭਵਾਨੀਗੜ, 24 ਫਰਵਰੀ (ਗੁਰਵਿੰਦਰ ਸਿੰਘ): ਸ਼ਹਿਰ ਦੇ ਗਾਂਧੀ ਨਗਰ 'ਚ ਲੋਕਾਂ ਨੇ ਇੱਕ ਡੀਲਰ 'ਤੇ ਖਾਲ ਵਾਲੀ ਜਗ੍ਹਾ ਉਪਰ ਨਾਜਾਇਜ਼ ਕਬਜਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਤੇ ਭੜਕੇ ਲੋਕਾਂ ਵੱਲੋਂ ਪ੍ਰਾਪਰਟੀ ਡੀਲਰ ਖਿਲਾਫ਼ ਨਾਅਰੇਬਾਜੀ ਕੀਤੀ। ਇਸ ਸਬੰਧੀ ਸੋਮਵਾਰ ਨੂੰ ਇਕੱਤਰ ਹੋਏ ਸੰਗਤਸਰ ਨਗਰ, ਗਾਂਧੀ ਨਗਰ ਤੇ ਪ੍ਰੀਤ ਨਗਰ ਦੇ ਵਸਨੀਕਾਂ ਜਿਨ੍ਹਾਂ ਵਿੱਚ ਅਵਤਾਰ ਸਿੰਘ ਤਾਰੀ ,ਗਿਆਨ ਚੰਦ, ਪਾਲਾ ਸਿੰਘ, ਮੁਲਖ ਰਾਜ ਲਾਲਕਾ, ਗੁਰਮੀਤ ਸਿੰਘ, ਬੀਰੂ ਰਾਮ ਸਾਬਕਾ ਸਰਪੰਚ, ਮਲਕੀਤ ਸਿੰਘ ਫੌਜੀ, ਸਨੀ ਸਿੰਘ, ਕਾਟੂ ਸਿੰਘ, ਬਲਜੀਤ ਸਿੰਘ, ਅੱਛਰੂ ਰਾਮ ਤੋਂ ਇਲਾਵਾ ਹਾਕਮ ਸਿੰਘ ਮੁਗਲ ਵੀ ਸ਼ਾਮਲ ਸਨ ਨੇ ਦੱਸਿਆ ਕਿ ਸੂਏ ਤੋਂ ਤਿੰਨ ਮੁਹੱਲਿਆਂ ਵਿੱਚ ਦੀ ਹੁੰਦਾ ਹੋਇਆ ਕਈ ਦਹਾਕਿਆਂ ਪੁਰਾਣਾ ਨਾਲਾ (ਖਾਲ) ਜੋ ਭਰਤ ਪੈਣ ਤੋਂ ਬਾਅਦ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਹੈ ਤੇ ਜਿਸਨੂੰ ਕਈ ਮੁਹੱਲਿਆਂ ਦੇ ਲੋਕ ਆਉਣ ਜਾਣ ਲਈ ਰਸਤੇ ਵੱਜੋਂ ਵਰਤਦੇ ਹਨ ਦੇ ਨਾਲ ਲੱਗਦੀ ਜਮੀਨ ਨੂੰ ਉਸਦੇ ਮਾਲਕ ਵੱਲੋਂ ਇੱਕ ਪ੍ਰਾਪਰਟੀ ਡੀਲਰ ਨੂੰ ਵੇਚ ਦਿੱਤਾ। ਲੋਕਾਂ ਨੇ ਦੋਸ਼ ਲਗਾਇਆ ਕਿ ਹੁਣ ਉਕਤ ਪ੍ਰਾਪਰਟੀ ਡੀਲਰ ਖਰੀਦੀ ਜਮੀਨ ਉੱਪਰ ਕਲੋਨੀ ਕੱਟ ਕੇ ਕਲੋਨੀ ਦਾ ਗੇਟ ਖਾਲ ਵਾਲੀ ਜਗ੍ਹਾ 'ਤੇ ਕੰਧ ਕਰਕੇ ਨਾਜਾਇਜ਼ ਕਬਜਾ ਕਰਨ ਦੀ ਫਿਰਾਕ ਵਿੱਚ ਹੈ ਜਿਸਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੁਹੱਲੇ ਦੇ ਲੋਕਾਂ ਵੱਲੋਂ ਪੂਰਾ ਮਸਲਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਉਣਗੇ। ਓਧਰ ਦੂਜੇ ਪਾਸੇ ਜਦੋਂ ਸਬੰਧਤ ਪ੍ਰਾਪਰਟੀ ਡੀਲਰ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਵੀ ਨਜਾਇਜ਼ ਕਬਜਾ ਨਹੀਂ ਕੀਤਾ ਜਾ ਰਿਹਾ ਸਗੋਂ ਸਾਡੇ ਵੱਲੋਂ ਜੋ ਜਮੀਨ ਖਰੀਦ ਗਈ ਹੈ ਉਸ 'ਤੇ ਹੀ ਕਬਜ਼ਾ ਕੀਤਾ ਜਾ ਰਿਹਾ ਹੈ।
ਨਾਅਰੇਬਾਜੀ ਕਰਦੇ ਲੋਕ।


   
  
  ਮਨੋਰੰਜਨ


  LATEST UPDATES











  Advertisements