View Details << Back

ਹਸਪਤਾਲ 'ਚ ਨਵਜੰਮੇ ਬੱਚੇ ਦੀ ਮੌਤ
ਹਸਪਤਾਲ ਸਟਾਫ 'ਤੇ ਲੱਗਾ ਲਾਪਰਵਾਹੀ ਦਾ ਦੋਸ਼

ਭਵਾਨੀਗੜ, 27 ਫਰਵਰੀ (ਗੁਰਵਿੰਦਰ ਸਿੰਘ): ਭਵਾਨੀਗੜ ਦੇ ਸਰਕਾਰੀ ਹਸਪਤਾਲ ਵਿੱਚ ਦੋ ਦਿਨਾਂ ਦੇ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਪਰਿਵਾਰ ਨੇ ਬੱਚੇ ਦੀ ਮੌਤ ਦੇ ਪਿਛੇ ਹਸਪਤਾਲ ਦੇ ਸਟਾਫ ਨੂੰ ਜੁੰਮੇਵਾਰ ਦੱਸਦਿਆ ਸਖਤ ਕਾਰਵਾਈ ਦੀ ਮੰਗ ਕੀਤੀ। ਓਧਰ ਦੂਜੇ ਪਾਸੇ ਬੱਚੇ ਦੀ ਮੌਤ ਦੇ ਮਾਮਲੇ ਨੂੰ ਲੈ ਹਸਪਤਾਲ ਪ੍ਰਸ਼ਾਸ਼ਨ ਜਾਂਚ ਕਰਵਾਉਣ ਦੀ ਗੱਲ ਆਖ ਕੇ ਅਪਣਾ ਪੱਲਾ ਝਾੜਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਰੋੰਦਿਆਂ ਕੁਰਲਾਉੰਦਿਆ ਬੱਚੇ ਦੇ ਪਿਤਾ ਬਾਬੂ ਖਾਨ ਪੁੱਤਰ ਜਗਰੂਪ ਖਾਨ ਵਾਸੀ ਪਿੰਡ ਸਕਰੌਦੀ ਸਮੇਤ ਪਰਿਵਾਰ ਦੇ ਹੋਰ ਮੈੰਬਰਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸਦੀ ਪਤਨੀ ਨੇ ਭਵਾਨੀਗੜ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ ਸੀ, ਜਨਮ ਤੋਂ ਬਾਅਦ ਉਨ੍ਹਾਂ ਦਾ ਬੱਚਾ ਬਿਲਕੁੱਲ ਤੰਦਰੁਸਤ ਸੀ। ਪਰਿਵਾਰ ਮੁਤਾਬਕ ਬੱਚੇ ਨੂੰ ਬੁੱਧਵਾਰ ਵਾਲੇ ਦਿਨ ਡਾਕਟਰਾਂ ਨੇ ਦਵਾਈ ਦਿੱਤੀ ਸੀ ਤੇ ਰਾਤ ਸਮੇਂ ਅਚਾਨਕ ਬੱਚੇ ਦੀ ਹਾਲਤ ਵਿਗੜ ਗਈ ਜਿਸ 'ਤੇ ਤੁਰੰਤ ਉਨ੍ਹਾਂ ਮੌਕੇ 'ਤੇ ਮੌਜੂਦ ਸਟਾਫ ਨਰਸ ਨੂੰ ਬੁਲਾ ਕੇ ਇਸ ਬਾਰੇ ਦੱਸਿਆ ਤਾਂ ਨਰਸ ਨੇ ਡਿਊਟੀ 'ਤੇ ਹਾਜਰ ਸਟਾਫ ਨੂੰ ਬਲਾਉਣ ਦੀ ਗੱਲ ਆਖੀ। ਪਰਿਵਾਰ ਦਾ ਦੋਸ਼ ਹੈ ਕਿ ਨਰਸ ਦੇ ਬਲਾਉਣ 'ਤੇ ਵੀ ਅਜਿਹੀ ਹੰਗਾਮੀ ਹਾਲਤ ਵਿੱਚ ਡਿਊਟੀ ਡਾਕਟਰ ਉਨ੍ਹਾਂ ਦੇ ਬੱਚੇ ਨੂੰ ਦੇਖਣ ਤੱਕ ਨਹੀਂ ਪਹੁੰਚਿਆ ਸਗੋਂ ਸਟਾਫ ਨਰਸ ਨੇ ਜੁਬਾਨੀ ਕਲਾਮੀ ਪਰਿਵਾਰ ਨੂੰ ਛੇਤੀ ਨਾਲ ਉਨ੍ਹਾਂ ਦੇ ਨੀਲੇ ਪੈ ਚੁੱਕੇ ਬੱਚੇ ਨੂੰ ਕਿਸੇ ਨਿਜੀ ਹਸਪਤਾਲ ਵਿੱਚ ਲਿਜਾਣ ਲਈ ਕਹਿ ਦਿੱਤਾ ਜਿੱਥੇ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨੇ ਉਨ੍ਹਾਂ ਦੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ SMO. ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਉੱਚਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ। ਲਿਖਤੀ ਸ਼ਿਕਾਇਤ ਮਿਲਣ 'ਤੇ ਜਾਂਚ ਕੀਤੀ ਜਾਵੇਗੀ ਤੇ ਦੋਸ਼ੀ ਖਿਲਾਫ਼ ਕਾਰਵਾਈ ਕਰਾਂਗੇ। ਓਧਰ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਆਖਿਆ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੋ ਕੁੜੀਆਂ ਤੋਂ ਬਾਅਦ ਹੋਇਆ ਸੀ ਮੁੰਡਾ : ਬੱਚੇ ਦੇ ਪਿਤਾ ਬੱਬੂ ਖਾਨ ਨੇ ਕਿਹਾ ਕਿ ਉਹ ਮਿਹਨਤ ਮਜਦੂਰੀ ਕਰਦਾ ਹੈ ਤੇ ਤੰਗੀਆਂ ਵਿੱਚ ਅਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਰਿਹਾ ਹੈ। ਉਸਦੇ ਪਹਿਲਾਂ ਦੋ ਕੁੜੀਆਂ ਹਨ ਤੇ ਹੁਣ ਬੜੀਆਂ ਮੁਰਾਦਾਂ ਨਾਲ ਉਸ ਕੋਲ ਲੜਕਾ ਪੈਦਾ ਹੋਇਆ ਸੀ ਜਿਸਨੂੰ ਡਾਕਟਰਾਂ ਦੀ ਅਣਗਹਿਲੀ ਨੇ ਉਸ ਕੋਲੋਂ ਖੋਹ ਲਿਆ। ਪੀੜ੍ਹਤ ਪਰਿਵਾਰ ਨੇ ਅਣਗਹਿਲੀ ਦਿਖਾਉਣ ਵਾਲੇ ਡਾਕਟਰ ਸਟਾਫ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਮੈਨੂੰ ਕਿਸੇ ਨੇ ਨਹੀਂ ਬੁਲਾਇਆ : ਡਾਕਟਰ:- ਘਟਨਾ ਸਮੇਂ ਅਮਰਜੇੰਸੀ ਡਿਊਟੀ 'ਤੇ ਹਾਜ਼ਰ ਡਾਕਟਰ ਵਿਕਰਮਪਾਲ ਸਿੰਘ ਨੇ ਅਪਣਾ ਪੱਖ ਰੱਖਦਿਆਂ ਕਿਹਾ ਕਿ ਮੈਨੂੰ ਕਿਸੇ ਨੇ ਵੀ ਬੱਚੇ ਦੀ ਹਾਲਤ ਸਬੰਧੀ ਸੂਚਿਤ ਨਹੀਂ ਕੀਤਾ। ਉਹ ਬੁੱਧਵਾਰ ਰਾਤ ਨੂੰ ਵੀ ਮਰੀਜ ਦੇਖ ਕੇ ਗਏ ਸਨ ਜੇਕਰ ਉਨ੍ਹਾਂ ਨੂੰ ਕਿਸੇ ਨੇ ਮੌਕੇ 'ਤੇ ਬੁਲਾਇਆ ਹੁੰਦਾ ਤਾਂ ਉਹ ਬੱਚੇ ਨੂੰ ਜਰੂਰ ਦੇਖਦੇ।


   
  
  ਮਨੋਰੰਜਨ


  LATEST UPDATES











  Advertisements