View Details << Back

ਬਦਲੀਆਂ ਤੇ ਪਰਖ਼ ਕਾਲ ਘਟਾਉਣ ਦੀ ਮੰਗ ਨੂੰ ਲੈਕੇ ਅਧਿਆਪਕਾਂ ਨੇ ਕੀਤਾ ਪ੍ਰਦਰਸ਼ਨ

ਬਾਬਾ ਬਕਾਲਾ ( ਸਵਰਾਜ)ਅੱਜ ਪੈਂਤੀ ਬਿਆਸੀ ਮਾਸਟਰ ਕਾਡਰ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਾਬਾ ਬਕਾਲਾ ਸਾਹਿਬ ਵਿਖੇ ਤਹਿਸੀਲ ਪੱਧਰੀ ਪ੍ਰਦਰਸ਼ਨ ਕੀਤਾ ।ਜਿਸ ਵਿਚ ਸੂਬਾ ਆਗੂ ਸੁਖਵਿੰਦਰ ਗਿਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਅਧਿਆਪਕ ਬਹੁਤ ਘੱਟ ਤਨਖਾਹਾਂ ਤੇ ਬਾਰਡਰ ਏਰੀਏ ਦੇ ਸਕੂਲਾਂ ਵਿੱਚ ਆਪਣੇ ਘਰਾਂ ਤੋਂ ਕੋਹਾਂ ਦੂਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਦੋ ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਇਨ੍ਹਾਂ ਨੂੰ ਬਦਲੀ ਲਈ ਨਹੀਂ ਵਿਚਾਰਿਆ ਜਾ ਰਿਹਾ ।ਇਸ ਮੌਕੇ ਸੂਬਾ ਆਗੂ ਗੁਰਪ੍ਰੀਤ ਪਟਿਆਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਅਧਿਆਪਕਾਂ ਨੂੰ ਬਦਲੀ ਕਰਾਉਣ ਦਾ ਹੱਕ ਦਿੱਤਾ ਜਾਵੇ ਅਤੇ ਵੱਖਰਾ ਪੋਰਟਲ ਬਣਾ ਕੇ ਬਦਲੀ ਪਿੱਤਰੀ ਜ਼ਿਲ੍ਹਿਆਂ ਵਿੱਚ ਕੀਤੀ ਜਾਵੇ ।ਪਰਖ ਕਾਲ ਦੌਰਾਨ ਪੂਰੀ ਤਨਖ਼ਾਹ ਦਿੱਤੀ ਜਾਵੇ ਕਿਉਂਕਿ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਸ਼ੁਰੂ ਤੋਂ ਹੀ ਰੈਗੂਲਰ ਹਨ ।ਇਨ੍ਹਾਂ ਅਧਿਆਪਕਾਂ ਨੇ ਬਾਜ਼ਾਰਾਂ ਵਿੱਚ ਦੀ ਪ੍ਰਦਰਸ਼ਨ ਕਰਕੇ ਐਸਡੀਐਮ ਸਾਹਿਬ (ਬਾਬਾ ਬਕਾਲਾ ਸਾਹਿਬ) ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਵੀ ਸੌਂਪਿਆ ।ਇਸ ਮੌਕੇ ਭਰਾਤਰੀ ਜਥੇਬੰਦੀ ਡੀਟੀਐੱਫ ਵੱਲੋਂ ਸੂਬਾ ਆਗੂ ਅਸ਼ਵਨੀ ਅਵਸਥੀ ਅਤੇ ਜਰਮਨਜੀਤ ਸਿੰਘ ਨੇ ਇਨਾਂ ਅਧਿਆਪਕਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਅਤੇ ਸਰਕਾਰ ਤੋਂ ਇਨ੍ਹਾਂ ਅਧਿਆਪਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਰੱਖੀ ਗਈ ।ਯੂਨੀਅਨ ਆਗੂ ਮੈਡਮ ਪਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਤਿੱਖੇ ਸੰਘਰਸ਼ ਕੀਤੇ ਜਾਣਗੇ ।ਇਸ ਮੌਕੇ ਮੁਹੰਮਦ ਨਾਹਿਰ ਮੈਡਮ ਮਨਦੀਪ ਮੈਡਮ ਵੀਰਪਾਲ ਕੌਰ ਕੇਸਰ ਗੁਰੂ ਅਮਨ ਟਿੰਕਾ ਵਿਕਾਸ ਬਾਂਸਲ ਪ੍ਰਦੀਪ ਬਾਂਸਲ ਰੌਸ਼ਨ ਲਾਲ ਸ਼ਿਵ ਕੁਮਾਰ ਧਰਮਪਾਲ ਸਿੰਘ ਗੁਰਤੇਜ ਸਿੰਘ ਅਤੇ ਡੀਟੀਐੱਫ ਤੋਂ ਵਿਪਨ ਰਿਖੀ ਮਨਪ੍ਰੀਤ ਰਈਆਂ ਸੁਖਵਿੰਦਰ ਬਿੱਟਾ ਆਦਿ ਅਧਿਆਪਕ ਹਾਜ਼ਰ ਸਨ

   
  
  ਮਨੋਰੰਜਨ


  LATEST UPDATES











  Advertisements