View Details << Back

ਕੈਰੀਅਰ ਗਾਈਡੈਂਸ ਪ੍ਰੋਗਰਾਮ ਦਾ ਆਯੋਜਨ
ਭਵਿੱਖ ਲਈ ਕੈਰੀਅਰ ਦੀ ਚੋਣ ਕਰਨ ਸਬੰਧੀ ਪੇਸ਼ ਕੀਤੇ ਵਿਚਾਰ

.ਸ.ਸ.ਸ.ਸਮਾਰਟ ਸਕੂਲ ਫੱਗੂਵਾਲਾ ਵਿਖੇ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸਮੱਗਰਾ ਸਲਾਨਾ ਵਰਕ ਪਲਾਨ ਅਡ ਬਜਟ 2019 20 ਦੇ ਤਹਿਤ ਪੰਜਾਬ ਸਰਕਾਰ ਦਾ ਮਨਜੂਰ ਸੁਦਾ ਪ੍ਰੋਗਰਾਮ ,"ਕੈਰੀਅਰ ਗਾਈਡੈਂਸ ਪ੍ਰੋਗਰਾਮ ਫਾਰ ਗਰਲਜ਼ "ਕਰਵਾਈਆਂ ਗਿਆ ਜਿਸ ਵਿੱਚ ਸਕੂਲ ਮੈਨੇਜਮੈਂਟ ਦੇ ਚੇਅਰਮੈਨ, ਵਾਇਸ ਚੇਅਰਮੈਨ,ਮੈਬਰ ਸਾਹਿਬਾਨ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਵਿਸ਼ੇਸ਼ ਤੌਰ ਤੇ ਪਹੁੰਚੇ । ਰਿਸੋਰਸ ਪਰਸਨ ਦੇ ਤੌਰ ਤੇ ਉੱਘੇ ਲੇਖਕ ਸ੍ਰੀ ਪਰਮਜੀਤ ਸਿੰਘ (ਪੰਮੀ ਫੱਗੂਵਾਲੀਆ ) ਸੂਬਾ ਪ੍ਰਧਾਨ ਪ੍ਰੀਵਾਰ ਫਾਊਂਡੇਸ਼ਨ (ਰਜਿ:),ਪੰਜਾਬ ਜੀ ਨੇ ਸਕੂਲ ਵਿੱਚ ਲੜਕੀਆਂ ਦੀ ਘੱਟ ਰਹੀ ਗਿਣਤੀ ਅਤੇ ਮਾਪਿਆਂ ਨੂੰ ਪੜਾਈ ਸਬੰਧੀ ਪ੍ਰੇਰਿਤ ਕਰਨ ਲਈ ਵਿਚਾਰ ਪੇਸ਼ ਕੀਤੇ। ਵਿਦਿਆਰਥਣਾਂ ਦੀ ਕੈਰੀਅਰ ਕੌਂਸਲਿੰਗ ਤਹਿਤ ਜਿਲ੍ਹਾ ਰੋਜ਼ਗਾਰ ਦਫਤਰ ਤੋਂ ਮੈਡਮ ਸੁਮਿੰਦਰ ਕੌਰ ਵਿਸ਼ੇਸ ਤੌਰ ਤੇ ਪਹੁੰਚੇ, ਜਿਨ੍ਹਾਂ ਨੇ ਵਿਸਥਾਰ ਸਾਹਿਤ ਨੌਵੀਂ ਤੋਂ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਭਵਿੱਖ ਲਈ ਕੈਰੀਅਰ ਦੀ ਚੋਣ ਕਰਨ ਸਬੰਧੀ ਵਿਚਾਰ ਪੇਸ਼ ਕੀਤੇ। ਸ੍ਰੀ ਮਨਦੀਪ ਅੱਤਰੀ, ਪ੍ਰਧਾਨ ਪ੍ਰੈਸ ਕਲੱਬ ਜੀ ਨੇ ਪ੍ਰੀਖਿਆ ਦੌਰਾਨ ਆਉਣ ਵਾਲੀਆਂ ਮੁਸਕਲਾਂ , ਹੱਲ ਅਤੇ ਚੰਗੇਰੇ ਭਵਿੱਖ ਲਈ ਆਪਣੇ ਵਿਚਾਰ ਰੱਖੇ। ਡਿਸਪੈਂਸਰੀ ਤੋਂ ਆਏ ਹੈਲਥ ਅਫ਼ਸਰ ਸ੍ਰੀਮਤੀ ਬਲਬੀਰ ਕੌਰ ਜੀ ਨੇ ਲੜਕੀਆਂ ਦੇ ਮਾਸਿਕ ਧਰਮ ਬਾਰੇ, ਮੁਸਕਲਾਂ ਤੇ ਸਵੱਛਤਾ ਦੇ ਬਾਰੇ ਜਾਗਰੂਕ ਕੀਤਾ। ਦਸਵੀਂ ਜਮਾਤ ਦੀ ਵਿਦਿਆਰਥਣ ਮਨਜੋਤਵੀਰ ਕੌਰ ਨੇ ਸਾਡਾ ਬਾਪੂ ਕਵਿਤਾ ਪੇਸ਼ ਕੀਤੀ।ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਭੁਪਿੰਦਰ ਸਿੰਘ ਜੀ ਨੇ ਨਿਭਾਈ ਆਏ ਮਹਿਮਾਨਾਂ ਦਾ ਧੰਨਵਾਦ ਪ੍ਰਿਸੀਪਲ ਸਾਹਿਬ ਅਰਜੋਤ ਕੌਰ ਜੀ ਨੇ ਕੀਤਾ ਅਤੇ ਆਏ ਮਹਿਮਾਨਾਂ ਦਾ ਉਚੇਚੇ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ 'ਤੇ ਸਮੂਹ ਸਟਾਫ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements