View Details << Back

ਕੌਣ ਬਣੇਗਾ ਕਰੋੜਪਤੀ ਤੋਂ ਆਈ ਫਰਜ਼ੀ ਕਾਲ,
ਠੱਗਾਂ ਨੇ ਮਹਿਲਾ ਦੇ ਖਾਤੇ 'ਚੋਂ ਹਜ਼ਾਰਾਂ ਰੁਪਏ ਉਡਾਏ

ਭਵਾਨੀਗੜ, 2 ਮਾਰਚ (ਗੁਰਵਿੰਦਰ ਸਿੰਘ): ਸਾਇਬਰ ਠੱਗਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਠੱਗਣ ਦਾ ਹੁਣ ਨਵਾਂ ਢੰਗ ਤਰੀਕਾ ਲੱਭ ਲਿਆ ਹੈ। ਸ਼ਾਤਿਰ ਠੱਗ ਫੋਨ 'ਤੇ ਖੁਦ ਨੂੰ ਕੌਣ ਬਣੇਗਾ ਕਰੋੜਪਤੀ (ਕੇਬੀਸੀ) ਤੋਂ ਬੋਲ ਰਹੇ ਹਾਂ ਕਹਿ ਕੇ ਅਤੇ ਲੱਖਾਂ ਰੁਪਏ ਦੇ ਇਨਾਮ ਦੇਣ ਦੀ ਗੱਲ ਆਖ ਕੇ ਲੋਕਾਂ ਨੂੰ ਚਪਤ ਲਾ ਰਹੇ ਹਨ। ਇਲਾਕੇ ਦੇ ਰਹਿਣ ਵਾਲੇ ਗਰੀਬ ਪਰਿਵਾਰ ਨਾਲ ਅਜਿਹੀ ਠੱਗੀ ਹੋਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਠੱਗਾਂ ਨੇ ਸਾਢੇ 12 ਹਜ਼ਾਰ ਰੁਪਏ ਅਪਣੇ ਖਾਤੇ 'ਚ ਪਵਾ ਕੇ ਪਰਿਵਾਰ ਤੋਂ 20 ਹਜ਼ਾਰ ਰੁਪਏ ਠੱਗ ਲਏ। ਦਰਅਸਲ ਹੋਇਆ ਇੰਝ ਕਿ ਪਿੰਡ ਹਰਕ੍ਰਿਸਨਪੁਰਾ ਦੀ ਰਹਿਣ ਵਾਲੀ ਗਰੀਬ ਪਰਿਵਾਰ ਨਾਲ ਸਬੰਧਤ ਕਰਮਜੀਤ ਕੌਰ ਨੂੰ ਠੱਗਾਂ ਨੇ ਪਿਛਲੇ ਦਿਨੀਂ ਉਸਦੇ ਵਟਸਅਪ ਨੰਬਰ 'ਤੇ ਮੈਸੇਜ ਭੇਜ ਕੇ ਇੱਕ ਫੋਨ ਨੰਬਰ 'ਤੇ ਗੱਲ ਕਰਨ ਨੂੰ ਕਿਹਾ ਤਾਂ ਔਰਤ ਵੱਲੋਂ ਦੱਸੇ ਨੰਬਰ 'ਤੇ ਫੋਨ ਕੀਤਾ ਗਿਆ ਤਾਂ ਅੱਗੋਂ ਬੋਲਦੇ ਇੱਕ ਵਿਅਕਤੀ ਨੇ ਉਸਨੂੰ ਕਿਹਾ ਕਿ ਤੁਹਾਡਾ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ 'ਚੋਂ 25 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਅਤੇ ਇਨਾਮ ਰਾਸ਼ੀ ਹਾਸਲ ਕਰਨ ਲਈ ਤੁਹਾਨੂੰ ਸਾਡੇ ਖਾਤੇ 'ਚ ਸਾਢੇ 12 ਹਜ਼ਾਰ ਰੁਪਏ ਜਮਾ ਕਰਵਾਉਣੇ ਪੈਣਗੇ। ਠੱਗੀ ਦਾ ਸ਼ਿਕਾਰ ਔਰਤ ਨੇ ਦੱਸਿਆ ਕਿ ਠੱਗਾਂ ਦੇ ਝਾਂਸੇ 'ਚ ਆ ਕੇ ਉਸਨੇ ਦਿੱਤੇ ਖਾਤੇ 'ਚ ਭਵਾਨੀਗੜ ਅਸਬੀਆਈ ਬ੍ਰਾਂਚ ਵਿਖੇ ਜਾ ਕੇ ਸਾਢੇ 12 ਹਜ਼ਾਰ ਰੁਪਏ ਜਮਾਂ ਕਰਵਾ ਦਿੱਤੇ ਜਿਸਦੇ ਤੁਰੰਤ ਬਾਅਦ ਉਸਦੇ ਅਪਣੇ ਖਾਤੇ 'ਚ ਪਏ ਲਗਭਗ ਅੱਠ ਹਜ਼ਾਰ ਰੁਪਏ ਠੱਗਾ ਨੇ ਕਿਸੇ ਢੰਗ ਨਾਲ ਕੱਢਵਾ ਲਏ ਜਿਸ ਸਬੰਧੀ ਔਰਤ ਨੂੰ ਕਈ ਦਿਨਾਂ ਬਾਅਦ ਪਤਾ ਲੱਗਿਆ ਤਾਂ ਤੁਰੰਤ ਉਨ੍ਹਾਂ ਬੈੰਕ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਕੋਈ ਵੀ ਮਦਦ ਕਰਨ ਤੋਂ ਹੱਥ ਖੜੇ ਕਰ ਦਿੱਤੇ। ਅਜਿਹੇ ਸੰਦੇਸ਼ਾਂ ਨੂੰ ਅਣਗੌਲਿਆ ਕੀਤਾ ਜਾਵੇ: ਬੈੰਕ ਅਧਿਕਾਰੀ ਓਧਰ, ਬੈੰਕ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਾਇਬਰ ਫਰਾਡ ਬਾਰੇ ਬੈੰਕਾਂ ਵੱਲੋਂ ਆਏ ਦਿਨ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਪਰੰਤੂ ਫਿਰ ਵੀ ਠੱਗ ਭੋਲੇ ਭਾਲੇ ਲੋਕਾਂ ਨੂੰ ਅਪਣਾ ਸ਼ਿਕਾਰ ਬਣਾ ਲੈੰਦੇ ਹਨ। ਅਧਿਕਾਰੀ ਨੇ ਅਪੀਲ ਕੀਤੀ ਕਿ ਠੱਗੀਆਂ ਤੋਂ ਬਚਣ ਲਈ ਆਉਣ ਵਾਲੇ ਅਹਿਜੇ ਕਿਸੇ ਵੀ ਸੰਦੇਸ਼ਾਂ ਜਾ ਫੋਨ ਕਾਲਾਂ ਨੂੰ ਨਜ਼ਰਅੰਦਾਜ ਹੀ ਕਰਨਾ ਚਾਹੀਦਾ ਹੈ।
ਜਾਣਕਾਰੀ ਦਿੰਦੀ ਠੱਗੀ ਦਾ ਸ਼ਿਕਾਰ ਹੋਈ ਕਰਮਜੀਤ ਕੌਰ।


   
  
  ਮਨੋਰੰਜਨ


  LATEST UPDATES











  Advertisements