View Details << Back

ਸ਼ੌਰ ਪ੍ਰਦੂਸ਼ਣ ਰੋਕਣ ਸਬੰਧੀ ਪ੍ਰਸ਼ਾਸ਼ਨ ਵੱਲੋਂ ਹਦਾਇਤਾ ਜਾਰੀ
ਸ਼ੌਰ ਪ੍ਰਦੂਸ਼ਣ ਰੋਕਣ ਸਬੰਧੀ ਪ੍ਰਸ਼ਾਸ਼ਨ ਵੱਲੋਂ ਹਦਾਇਤਾ ਜਾਰੀ

ਭਵਾਨੀਗੜ, 2 ਮਾਰਚ (ਗੁਰਵਿੰਦਰ ਸਿੰਘ): ਦਫ਼ਤਰ ਉਪ ਮੰਡਲ ਮੈਜਿਸਟਰੇਟ ਭਵਾਨੀਗੜ ਵਿਖੇ S.D.M ਡਾ. ਅੰਕੁਰ ਮਹਿੰਦਰੂ ਵੱਲੋਂ ਸੋਮਵਾਰ ਨੂੰ ਸ਼ੋਰ ਪ੍ਰਦੂਸ਼ਣ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਬ- ਡਵੀਜ਼ਨ ਵਿੱਚ ਪੈਂਦੇ ਧਾਰਮਿਕ ਅਸਥਾਨਾਂ, ਡੀ.ਜੇ. ਗਰੁੱਪਾਂ, ਮੈਰਿਜ ਪੈਲੇਸਾਂ ਦੇ ਮੁਖੀਆਂ/ ਨੁਮਾਇੰਦਿਆ ਸਮੇਤ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ S.D.M ਭਵਾਨੀਗੜ ਵੱਲੋਂ ਮੀਟਿੰਗ 'ਚ ਹਾਜ਼ਰ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸ਼ੋਰ ਪ੍ਰਦੂਸ਼ਣ ਸੰਬੰਧੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਨਿਰਦੇਸ਼ ਵੀ ਜਾਰੀ ਕੀਤੇ ਗਏ ਕਿ ਧਾਰਮਿਕ ਸੰਸਥਾਵਾਂ ਦੇ ਬਾਹਰਲੇ ਪਾਸੇ ਲੱਗੇ ਲਾਊਡ ਸਪੀਕਰ ਪੱਕੇ ਤੌਰ 'ਤੇ ਬੰਦ ਰੱਖੇ ਜਾਣ। ਇਸ ਮੌਕੇ ਗੁਰਲੀਨ ਕੌਰ ਤਹਿਸੀਲਦਾਰ ਭਵਾਨੀਗੜ, ਇੰਸਪੈਕਟਰ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ, ਰਾਕੇਸ਼ ਕੁਮਾਰ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਭਵਾਨੀਗੜ, ਹੇਮੰਤ ਕੁਮਾਰ ਜੇ.ਈ. ਤੋਂ ਇਲਾਵਾ ਅਸ.ਡੀ.ਓ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸੁਪਰਡੈਟ ਬੀ.ਡੀ.ਪੀ.ਓ ਭਵਾਨੀਗੜ ਹਾਜ਼ਰ ਸਨ।
ਮੀਟਿੰਗ ਕਰਦੇ ਹੋਏ ਅਧਿਕਾਰੀ।


   
  
  ਮਨੋਰੰਜਨ


  LATEST UPDATES











  Advertisements