View Details << Back

ਡੂੰਘਾ ਟੋਆ ਹਾਦਸਿਆਂ ਨੂੰ ਦੇ ਰਿਹੈ ਸੱਦਾ
ਮਿੱਟੀ ਧਸ ਜਾਣ ਕਾਰਨ ਕਈ ਫੁੱਟ ਡੂੰਘਾ ਖੱਡਾ ਬਣਿਆ

ਭਵਾਨੀਗੜ, 4 ਮਾਰਚ (ਗੁਰਵਿੰਦਰ ਸਿੰਘ): ਸ਼ਹਿਰ ਦੇ ਪੁਰਾਣੇ ਬੱਸ ਅੱਡੇ ਨੇੜੇ ਜੈਨ ਕਲੋਨੀ ਵਾਲੀ ਗਲੀ ਦੀ ਸ਼ੁਰੂਆਤ 'ਤੇ ਬਣਿਆ ਇੱਕ ਡੂੰਘਾ ਟੋਆ ਕਿਸੇ ਸਮੇਂ ਵੀ ਵੱਡੇ ਹਾਦਸੇ ਨੂੰ ਜਨਮ ਦੇ ਸਕਦਾ ਹੈ ਪਰੰਤੂ ਸਬੰਧਤ ਵਿਭਾਗ ਵੱਲੋਂ ਇਸਨੂੰ ਭਰਿਆ ਨਹੀਂ ਜਾ ਰਿਹਾ। ਇਸ ਮੌਕੇ ਇੱਕਤਰ ਹੋਏ ਨੇੜਲੇ ਦੁਕਾਨਦਾਰਾਂ ਮਨਦੀਪ ਸਿੰਘ, ਦਰਸ਼ਨ ਸ਼ਾਹੀ, ਜੀਤ ਸਿੰਘ, ਇਸ਼ਵਰ ਦੁੱਗਲ, ਰੂਪ ਸਿੰਘ, ਸੱਤਪਾਲ ਗਰਗ ਤੇ ਲਾਲੀ ਮਾਹੀ ਨੇ ਦੱਸਿਆ ਕਿ ਇੱਥੇ ਸੀਵਰੇਜ ਪਾਇਪ ਲਾਈਨ ਦੀ ਮਿੱਟੀ ਧਸ ਜਾਣ ਕਾਰਨ ਕਈ ਫੁੱਟ ਡੂੰਘਾ ਖੱਡਾ ਬਣ ਗਿਆ ਜਿਸ ਕਾਰਨ ਜੈਨ ਕਲੋਨੀ ਨੂੰ ਆਉਣ ਜਾਣ ਵਾਲੇ ਦੋ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਸਮੱਸਿਆ ਦਾ ਹੱਲ ਨਾ ਹੋਣ 'ਤੇ ਲੋਕਾਂ ਵੱਲੋਂ ਇੱਥੇ ਪੱਥਰ ਰੱਖ ਕੇ ਡੰਗ ਟਪਾਇਆ ਜਾ ਰਿਹਾ ਹੈ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ ਪਰੰਤੂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹਨੇਰੇ ਸਵੇਰੇ ਇੱਥੇ ਰੱਖੇ ਪੱਥਰ ਨਾਲ ਟਕਰਾ ਕੇ ਵੀ ਕਿਸੇ ਰਾਹਗੀਰ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਦੁਕਾਨਦਾਰਾਂ ਅਤੇ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਕੋਈ ਹਾਦਸਾ ਵਾਪਰਨ ਤੋਂ ਪਹਿਲਾਂ ਇਸਨੂੰ ਤੁਰੰਤ ਠੀਕ ਕੀਤਾ ਜਾਵੇ।
ਡੂੰਘਾ ਟੋਆ ਦਿਖਾਉਂਦੇ ਨੇੜਲੇ ਦੁਕਾਨਦਾਰ।


   
  
  ਮਨੋਰੰਜਨ


  LATEST UPDATES











  Advertisements