View Details << Back

ਚਿੱਕੜ ਤੋਂ ਦੁਖੀ ਨੇੜਲੇ ਘਰਾਂ ਦੇ ਲੋਕਾਂ ਵੱਲੋਂ ਪ੍ਰਦਰਸ਼ਨ
ਸੀਵਰੇਜ ਬੋਰਡ ਦੇ ਠੇਕੇਦਾਰ ਵਿਰੁੱਧ ਪ੍ਰਦਰਸ਼ਨ ਕਰਦਿਆਂ ਜੰਮ ਕੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 12 ਮਾਰਚ (ਗੁਰਵਿੰਦਰ ਸਿੰਘ): ਸ਼ਹਿਰ ਦੇ ਬਲਿਆਲ ਰੋਡ 'ਤੇ ਠੱਪ ਪਏ ਸੀਵਰੇਜ ਦੇ ਨਿਰਮਾਣ ਕਾਰਜਾਂ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇੱਥੇ ਹਰ ਪਾਸੇ ਫੈਲੀ ਗੰਦਗੀ ਤੇ ਭਾਰੀ ਚਿੱਕੜ ਤੋਂ ਦੁਖੀ ਨੇੜਲੇ ਘਰਾਂ ਦੇ ਲੋਕਾਂ ਤੇ ਰਾਹਗੀਰਾਂ ਨੇ ਅੱਜ ਪੰਜਾਬ ਸਰਕਾਰ ਤੇ ਸੀਵਰੇਜ ਬੋਰਡ ਦੇ ਠੇਕੇਦਾਰ ਵਿਰੁੱਧ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਜਿਨ੍ਹਾਂ ਵਿੱਚ ਰਸ਼ਪਾਲ ਸਿੰਘ, ਬਲਵਿੰਦਰ ਸਿੰਘ ਖੰਗੂੜਾ, ਡਾ. ਗੁਰਬਚਨ ਸਿੰਘ, ਗੁਰਮੀਤ ਸਿੰਘ ਪਨੇਸ਼ਰ, ਮਲਕੀਤ ਸਿੰਘ, ਗਿਆਨ ਚੰਦ, ਰਾਜ ਕੁਮਾਰ, ਕਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਸ਼ਹਿਰ ਤੋਂ ਦਿੜਬਾ ਆਦਿ ਹੋਰ ਸ਼ਹਿਰਾਂ ਨੂੰ ਜਾਣ ਵਾਲੀ ਇਸ ਲਿੰਕ ਸੜਕ ਉਪਰ ਦਰਜਨਾਂ ਪਿੰਡ ਆਉਂਦੇ ਹਨ ਦਾ ਪੂਨਰ ਨਿਰਮਾਣ ਅਜੇ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਸੀਵਰੇਜ ਪਾਇਪ ਲਾਇਨ ਪਾਉਣ ਇਸ ਸੜਕ ਨੂੰ ਦੁਬਾਰਾ ਪੁੱਟ ਦਿੱਤਾ ਗਿਆ। ਲੋਕਾਂ ਨੇ ਦੋਸ਼ ਲਗਾਇਅਾ ਕਿ ਸੀਵਰੇਜ ਦੀਆਂ ਪਾਇਪਾਂ ਪਾਉਣ ਤੋਂ ਬਾਅਦ ਸਬੰਧਤ ਠੇਕੇਦਾਰ ਅੱਧ ਵਿਚਕਾਰ ਹੀ ਕੰਮ ਨੂੰ ਛੱਡ ਕੇ ਭੱਜ ਗਿਆ ਹੈ ਜਿਸ ਕਾਰਨ ਹਲਕੀ ਜਿਹੀ ਬਰਸਾਤ ਹੋਣ 'ਤੇ ਹੀ ਇਹ ਸੜਕ ਛੱਪੜ ਦਾ ਰੂਪ ਧਾਰ ਲੈੰਦੀ ਹੈ ਤੇ ਰਾਹਗੀਰ ਦਲਦਲ ਵਿੱਚ ਫਸ ਜਾਂਦੇ ਹਨ ਕਈ ਵਾਰ ਸਥਿਤੀ ਇਨ੍ਹੀ ਮਾੜੀ ਹੋ ਜਾਂਦੀ ਹੈ ਕਿ ਇੱਥੋਂ ਪੈਦਲ ਲੰਘਣਾ ਵੀ ਲੋਕਾਂ ਲਈ ਮੁਨਾਸਿਬ ਨਹੀਂ ਹੁੰਦਾ। ਲੋਕਾਂ ਨੇ ਆਖਿਆ ਕਿ ਠੇਕੇਦਾਰ ਇਥੋਂ ਕੰਮ ਨੂੰ ਅੱਧ ਵਿਚਕਾਰ ਛੱਡ ਕੇ ਹੋਰ ਜਗ੍ਹਾਂ ਕੰਮ ਸੁਰੂ ਕਰ ਲੈਂਦਾ ਹੈ ਜਿਸ ਕਾਰਨ ਲੋਕ ਭਾਰੀ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਸੀਵਰੇਜ ਦਾ ਕੰਮ ਸਾਰੇ ਸ਼ਹਿਰ ਦਾ ਲੈ ਲਿਆ ਹੈ ਪਰ ਉਸ ਕੋਲ ਨਾ ਹੀ ਉਚਿਤ ਸਾਧਨ ਹਨ ਤੇ ਨਾ ਹੀ ਪੂਰੀ ਲੇਬਰ ਹੈ ਜਿਸ ਕਰਕੇ ਇਹ ਕਾਰਜ ਨੇਪਰੇ ਨਹੀਂ ਚੜ ਰਹੇ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਮੰਗ ਕੀਤੀ ਕਿ ਬਲਿਆਲ ਲਿੰਕ ਰੋਡ ਤੇ ਇਸ ਦੀਆਂ ਲਿੰਕ ਗਲੀਆਂ ਦਾ ਨਿਰਮਾਣ ਜਲਦ ਪੂਰਾ ਕਰਵਾਇਆ ਜਾਵੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਦੁੱਖੀ ਲੋਕ ਨੈਸ਼ਨਲ ਹਾਈਵੇ 'ਤੇ ਚੱਕਾ ਜਾਮ ਕਰਕੇ ਸ਼ੰਘਰਸ਼ ਕਰਨ ਲਈ ਮਜਬੂਰ ਹੋਣਗੇ।
ਸਮੱਸਿਆ ਦਾ ਜਲਦ ਹੱਲ ਹੇਵੇਗਾ:SDO :"ਬਲਿਆਲ ਰੋਡ 'ਤੇ ਸੀਵਰੇਜ ਪਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੈ, ਨਾਲ ਲੱਗਦੀਆਂ ਗਲੀਆਂ ਦਾ ਰਹਿੰਦਾ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ਲੋਕਾਂ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।" --- ਭਵੇਸ਼ ਜੈਨ


   
  
  ਮਨੋਰੰਜਨ


  LATEST UPDATES











  Advertisements