View Details << Back

ਹੈਰੀਟੇਜ ਪਬਲਿਕ ਸਕੂਲ ਵੱਲੋਂ ਸਕਾਲਰਸ਼ਿਪ ਟੈਸਟ 15 ਮਾਰਚ ਤੋਂ
90% ਜਾਂ ਇਸ ਤੋਂ ਜਿਆਦਾ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹੋਣਗੇ ਲਾਭ ਪਾਤਰੀ

ਭਵਾਨੀਗੜ੍ਹ 12 ਮਾਰਚ {ਗੁਰਵਿੰਦਰ ਸਿੰਘ} ਯੋਗ ਚਾਹਵਾਨ ਅਤੇ ਆਰਥਿਕ ਤੰਗੀਆਂ ਕਾਰਨ ਵਧੀਆ ਸਿੱਖਿਆ ਪ੍ਰਾਪਤੀਆਂ ਤੋਂ ਵਾਂਝੇ ਵਿਦਿਆਰਥੀਆਂ ਨੂੰ ਆਪਣੀ ਛੁਪੀ ਪ੍ਰਤਿਭਾ ਸਿੱਧ ਕਰਨ ਲਈ ਸਥਾਨਕ ਹੈਰੀਟੇਜ ਪਬਲਿਕ ਸਕੂਲ ਵੱਲੋਂ ਸਕਾਲਰਸ਼ਿਪ ਟੈਸਟ ਦੇ ਰੂਪ ਵਿੱਚ ਇੱਕ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ 90% ਜਾਂ ਇਸ ਤੋਂ ਜਿਆਦਾ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਲਾਭ ਪਾਤਰੀ ਹੋਣਗੇਫ਼ ਇਸ ਸਕਾਲਰ ਟੈਸਟ ਬਾਬਤ ਚਾਣਨਾ ਪਾਉਂਦਿਆਂ ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਨੇ ਦੱਸਿਆ ਕਿ ਇਹ ਟੈਸਟ ਤੀਜੀ ਤੋਂ ਅੱਠਵੀਂ ਜਮਾਤ ਲਈ 15 ਮਾਰਚ ਅਤੇ ਗਿਆਰਵੀਂ (ਸਾਇੰਸ ਗਰੁੱਪ, ਕਾਮਰਸ ਗਰੁੱਪ ਅਤੇ ਆਰਟਸ ਗਰੁੱਪ) ਲਈ 22 ਮਾਰਚ ਨੂੰ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਕਈ ਯੋਗ ਵਿਦਿਆਰਥੀ ਵਧੀਆ ਸਿੱਖਿਆ ਪ੍ਰਾਪਤੀ ਦੇ ਚਾਹਵਾਨ ਹੁੰਦੇ ਹਨ ਪਰ ਉਹਨਾਂ ਦੀਆਂ ਆਰਥਿਕ ਸਥਿਤੀਆਂ ਕਾਰਨ ਉਹ ਪੜ੍ਹਾਈ ਲਈ ਕਈ ਤਰ੍ਹਾਂ ਦੇ ਸਮਝੌਤੇ ਕਰਨ ਲਈ ਮਜਬੂਰ ਹੁੰਦੇ ਹਨ ਇਸ ਟੈਸਟ ਦਾ ਮਨੋਰਥ ਇਹ ਹੈ ਕਿ ਅਜਿਹੇ ਵਿਦਿਆਰਥੀ ਸਾਡੀ ਸੰਸਥਾ ਦੇ ਜਰੀਏ ਹਰ ਤਰ੍ਹਾਂ ਦੀਆਂ ਅਧੁਨਿਕ ਸਿੱਖਿਆ ਸਹੂਲਤਾਂ (ਸਮਾਰਟ ਜਮਾਤਾਂ ਅਤੇ ਐਕਸਟਰਾ ਕਲਾਸਾਂ),ਵੱਖ—ਵੱਖ ਤਰ੍ਹਾਂ ਦੀਆਂ ਖੇਡਾਂ (ਸਵਿਮਿੰਗ, ਹਾਕੀ, ਤੀਰ—ਅੰਦਾਜੀ , ਬਾਕਸਿੰਗ, ਫੁਟਬਾਲ, ਨੈੱਟਬਾਲ, ਕ੍ਰਿਕਟ, ਤਾਈਕਵਾਂਡੋ) ਤੇ ਤਰਬੇਕਾਰ ਅਧਿਆਪਕਾਂ ਦਾ ਪੂਰਾ—ਪੂਰਾ ਲਾਭ ਉਠਾ ਕੇ ਆਪਣਾ ਭਵਿੱਖ ਸੁਆਰਨ ਅਤੇ ਆਪਣੇ ਮਾਤਾ—ਪਿਤਾਦਾ ਨਾਂ ਰੋਸ਼ਨ ਕਰਨ ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਸ੍ਰੀ ਮਤੀ ਅਸਿਮਾਂ ਮਿੱਤਲ ਨੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਟੈਸਟ ਵਿਚ ਭਾਗ ਲੈ ਕੇ ਇਸ ਦਾ ਪੂਰਾ—ਪੂਰਾ ਲਾਭ ਉਠਾਉਣ ਅਤੇ ਆਪਣੀ ਯੋਗਤਾ ਰਾਹੀਂ ਆਪਣਾ ਚੰਗਾ ਭਵਿੱਖ ਉਲੀਕਣ ਲਈ ਜ਼ੋਰ ਦਿੱਤਾ.
ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ


   
  
  ਮਨੋਰੰਜਨ


  LATEST UPDATES











  Advertisements