View Details << Back

ਸਿਕਲੀਗਰ ਬਿਰਾਦਰੀ ਨੂੰ ਦਿੱਤੀ ਆਰਥਿਕ ਸਹਾਇਤਾ
ਦੀਵਾਨ ਟੋਡਰ ਮੱਲ ਗੇਟ ਲਈ 50 ਹਜ਼ਾਰ ਰੁਪਏ ਭੇਟ ਕੀਤੇ

ਭਵਾਨੀਗੜ੍ਹ,13 ਮਾਰਚ (ਗੁਰਵਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਵੱਲੋਂ ਅੱਜ ਇਲਾਕੇ ਦੇ 23 ਸਿਕਲੀਗਿਰ ਪਰਿਵਾਰਾਂ ਨੂੰ 2 ਲੱਖ 30 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦੇਣ ਲਈ ਅਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਸ਼ੇਸ ਤੌਰ 'ਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਹੁੰਚੇ। ਸਮਾਗਮ ਦੌਰਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਵਿਚ ਸਿਕਲੀਗਿਰ ਭਾਈਚਾਰੇ ਦੀ ਅਹਿਮ ਸੇਵਾ ਨੂੰ ਦੇਖ਼ਦਿਆਂ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਿਚ ਵੀ ਸਿਕਲੀਗਿਰ ਬਿਰਾਦਰੀ ਨੂੰ ਆਰਥਿਕ ਮੱਦਦ ਦੇਣ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਸ਼੍ਰੋਮਣੀ ਕਮੇਟੀ ਵਲੋਂ ਦਿੱਤੀਆਂ ਜਾਂਦੀਆਂ ਹਨ। ਜਿਸ ਤਹਿਤ ਅੱਜ ਭਵਾਨੀਗੜ ਇਲਾਕੇ ਦੇ 23 ਪਰਿਵਾਰਾਂ ਨੂੰ 2 ਲੱਖ 30 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਤੋਂ ਇਲਾਵਾ ਪਿੰਡ ਕਾਕੜਾ ਵਿਖੇ ਉਸਾਰੇ ਦੀਵਾਨ ਟੋਡਰ ਮੱਲ ਗੇਟ ਲਈ 50 ਹਜ਼ਾਰ ਰੁਪਏ ਭੇੰਟ ਕੀਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸੰਤ ਅਤਰ ਸਿੰਘ ਜੀ ਵਲੋਂ ਵਰਸੋਏ ਮਸਤੂਆਣਾ ਸਾਹਿਬ ਸਮਾਜ ਵੱਲੋਂ ਧਾਰਮਿਕ ਖੇਤਰ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿਚ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਪਰ ਢੀਂਡਸਾ ਪਰਿਵਾਰ ਪਿਛਲੇ ਲੰਮੇਂ ਸਮੇਂ ਤੋਂ ਇਸ ਸਥਾਨ 'ਤੇ ਕਬਜ਼ਾ ਕਰ ਕੇ ਬੈਠਾ ਹੈ। ਜਿਸ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਮਾਨਯੋਗ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ਤੇ ਜ਼ਿਲ੍ਹਾ ਅਦਾਲਤ ਨੇ ਫੈਸਲਾ ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ ਸੁਣਾਇਆ ਤੇ ਹੁਣ ਕੇਸ ਚੰਡੀਗੜ੍ਹ ਹਰਿਆਣਾ ਹਾਈਕੋਰਟ ਵਿਚ ਵਿਚਾਰ ਅਧੀਨ ਹੈ ਜਿਸ ਦੀ ਬਹਿਸ 20 ਮਾਰਚ ਨੂੰ ਹੋਣੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਮਾਨਯੋਗ ਹਾਈਕੋਰਟ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਪੂਰਾ ਇਨਸਾਫ਼ ਮਿਲੇਗਾ ਤੇ ਢੀਂਡਸਾ ਪਰਿਵਾਰ ਨੂੰ ਮਸਤੂਆਣਾ ਸਾਹਿਬ 'ਤੇ ਕੀਤੇ ਕਬਜ਼ਾ ਲਾਂਭੇ ਹੋਣਾ ਪਵੇਗਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਮਰਿਯਾਦਾ ਅਨੁਸਾਰ ਕਿਸੇ ਵੀ ਵੱਡੇ ਧਾਰਮਿਕ ਅਸਥਾਨ ਦਾ ਮੁੱਖੀ ਗੁਰਸਿੱਖ ਵਿਅਕਤੀ ਨੂੰ ਹੋਣਾ ਚਾਹੀਦਾ ਹੈ ਇਸ ਲਈ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵਲੋਂ ਵੀ ਮਸਤੂਆਣਾ ਸਾਹਿਬ ਦੀ ਸੇਵਾ ਕਿਸੇ ਗੁਰਸਿੱਖ ਵਿਅਕਤੀ ਨੂੰ ਦੇਣ ਲਈ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਹਲਕਾ ਵਿਧਾਇਕ ਪ੍ਰਕਾਸ਼ ਚੰਦ ਗਰਗ, ਜਥੇਦਾਰ ਜੋਗਾ ਸਿੰਘ ਫੱਗੂਵਾਲਾ ਅਤੇ ਨਿਰਮਲ ਸਿੰਘ ਭੜ੍ਹੋ ਦੋਵੇਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਹਰਵਿੰਦਰ ਸਿੰਘ ਕਾਕੜਾ, ਮੈਨੇਜਰ ਮਨਪ੍ਰੀਤ ਸਿੰਘ ਭਲਵਾਨ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਰੁਪਿੰਦਰ ਸਿੰਘ ਹੈਪੀ ਰੰਧਾਵਾ, ਰਵਜਿੰਦਰ ਸਿੰਘ ਕਾਕੜਾ, ਰਵਿੰਦਰ ਸਿੰਘ ਠੇਕੇਦਾਰ, ਭਰਪੂਰ ਸਿੰਘ ਫੱਗੂਵਾਲਾ ਤੋਂ ਇਲਾਵਾ ਪ੍ਰੇਮ ਚੰਦ ਗਰਗ ਪ੍ਰਧਾਨ ਨਗਰ ਕੌਂਸਲ ਤੇ ਹੋਰ ਆਗੂ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements