View Details << Back

ਲੋੜਵੰਦ ਲੋਕਾਂ ਦੇ ਨਾਮ ਸਕੀਮ 'ਚੋਂ ਬਾਹਰ
ਸੈਂਕੜੇ ਲੋਕ ਆਟਾ-ਦਾਲ ਸਕੀਮ ਤੋਂ ਹੋਏ ਵਾਂਝੇ,ਸਰਕਾਰ ਵਿਰੁੱਧ ਕੀਤੀ ਨਾਅਰੇਬਾਜੀ

ਭਵਾਨੀਗੜ, 13 ਮਾਰਚ (ਗੁਰਵਿੰਦਰ ਸਿੰਘ): ਸੂਬੇ 'ਚ ਗਰੀਬ ਵਰਗ ਦੇ ਲੋਕਾਂ ਨੂੰ ਭਲਾਈ ਸਕੀਮਾਂ ਦੇਣ ਦੇ ਕੈਪਟਨ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਇੱਥੇ ਹਵਾ ਹੁੰਦੇ ਦਿਖਾਈ ਦੇ ਰਹੇ ਹਨ ਜਿਸ ਕਰਕੇ ਬਲਾਕ ਦੇ ਪੇੰਡੂ ਖੇਤਰਾਂ 'ਚ ਰਹਿੰਦੇ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਜਿਸ ਸਬੰਧੀ ਸ਼ੁੱਕਰਵਾਰ ਨੂੰ ਪਿੰਡ ਬਖੋਪੀਰ, ਆਲੋਅਰਖ ਤੇ ਮਾਝਾ ਵਿਖੇ ਆਟਾ-ਦਾਲ ਸਕੀਮ ਦੇ ਕਾਰਡ ਕੱਟੇ ਜਾਣ ਤੋਂ ਗੁੱਸੇ 'ਚ ਆਏ ਲੋੜਵੰਦਾਂ ਨੇ ਸੂਬਾ ਸਰਕਾਰ ਤੇ ਸਬੰਧਤ ਵਿਭਾਗ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਪਿੰਡ ਆਲੋਅਰਖ ਦੀਆਂ ਵਿਧਵਾਵਾਂ ਕੁਲਦੀਪ ਕੌਰ, ਪ੍ਰੀਤ ਕੌਰ, ਸੁਰਜੀਤ ਕੌਰ, ਮੁਖਤਿਆਰ ਕੌਰ, ਮਲਕੀਤ ਕੌਰ, ਬਿੰਦਰ ਕੌਰ, ਬਲਵੀਰ ਕੌਰ, ਮਹਿੰਦਰ ਕੌਰ ਤੋਂ ਇਲਾਵਾ ਰੂਲਦੂ ਸਿੰਘ, ਗੁਰਬਖਸ਼ੀਸ਼ ਸਿੰਘ ਸਮੇਤ ਹਾਜ਼ਰ ਹੋਰ ਗਰੀਬ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਸਸਤੇ ਆਟਾ-ਦਾਲ ਵਾਲੇ ਕਾਰਡ ਬਣੇ ਹੋਏ ਸਨ ਤੇ ਇਸ ਵਾਰ ਜਦੋਂ ਉਹ ਰਾਸ਼ਨ ਲੈਣ ਲਈ ਗਏ ਤਾਂ ਡਿਪੂ ਹੋਲਡਰਾਂ ਨੇ ਇਹ ਕਹਿ ਕੇ ਰਾਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸਰਕਾਰ/ਵਿਭਾਗ ਕੋਲੋਂ ਅਈ ਨਵੀਂ ਲਿਸਟ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਨਹੀਂ। ਬਾਅਦ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦੇ ਨਾਮ ਲਿਸਟਾਂ 'ਚੋ ਕੱਟ ਦਿੱਤੇ ਗਏ ਹਨ। ਇਸੇ ਤਰ੍ਹਾਂ ਪਿੰਡ ਬਖੋਪੀਰ ਵਿੱਚ ਆਟਾ-ਦਾਲ ਸਕੀਮ 'ਚੋਂ ਨਾਮ ਕੱਟਣ ਦੇ ਰੋਸ ਵਜੋਂ ਇਕੱਤਰ ਹੋਏ ਬਹਾਦੁਰ ਸਿੰਘ, ਸੋਨੀ ਸਿੰਘ, ਗੁਰਪਿਆਰ ਸਿੰਘ, ਇਸਰ ਕੌਰ, ਗੁਰਦੇਵ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਸਮੇਤ 20 ਹੋਰ ਲੋੜਵੰਦ ਲੋਕਾਂ ਦੇ ਰਾਸ਼ਨ ਦੀਆਂ ਲਿਸਟਾਂ 'ਚੋਂ ਨਾਮ ਕੱਟ ਦਿੱਤੇ ਗਏ। ਇਸ ਤੋਂ ਇਲਾਵਾ ਪਿੰਡ ਮਾਝਾ ਵਿਖੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦਿਆਂ ਬਾਬੂ ਸਿੰਘ,ਹਰਪ੍ਰੀਤ ਸਿੰਘ,ਜਸਵੀਰ ਸਿੰਘ,ਬਲਵਿੰਦ ਸਿੰਘ,ਹਰਵਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੇ ਪਿੰਡ 'ਚੋਂ 35 ਗਰੀਬ ਲੋਕਾਂ ਦੇ ਨਾਮ ਆਟਾ-ਦਾਲ ਸਕੀਮ 'ਚੋਂ ਬਿਨ੍ਹਾਂ ਕੋਈ ਪੜਤਾਲ ਜਾ ਇਤਰਾਜ ਤੋਂ ਕੱਟ ਦਿੱਤੇ ਗਏ ਹਨ। ਇਸ ਮੌਕੇ ਗਰੀਬ ਲੋਕਾਂ ਦਾ ਕਹਿਣਾ ਸੀ ਕਿ ਹੈਰਾਨੀਜਨਕ ਹੈ ਕਿ ਲੋੜਵੰਦ ਲੋਕਾਂ ਦੇ ਨਾਮ ਸਰੇਆਮ ਸਕੀਮ 'ਚੋਂ ਕੱਟ ਦਿੱਤੇ ਗਏ ਹਨ ਜਦੋਂਕਿ ਰਾਜਨੀਤਿਕ ਸ਼ਹਿ 'ਤੇ ਧਨਾਢ ਲੋਕਾਂ ਨੂੰ ਇਸ ਸਕੀਮ ਦਾ ਨਜਾਇਜ ਲਾਭ ਦਿੱਤਾ ਜਾ ਰਿਹਾ ਹੈ ਜੋ ਗਰੀਬ ਲੋਕਾਂ ਦੇ ਹੱਕਾਂ 'ਤੇ ਡਾਕਾ ਮਾਰਬ ਦੇ ਬਰਾਬਰ ਹੈ। ਭੜਕੇ ਲੋਕਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੇ ਕਾਰਡ ਨਾ ਬਹਾਲ ਕੀਤੇ ਗਏ ਤਾਂ ਸ਼ੰਘਰਸ਼ ਕਰਨ ਲਈ ਮਜਬੂਰ ਹੋਣਗੇ। :-ਪੜਤਾਲ ਕੀਤੀ ਜਾਵੇਗੀ : ਜਿਲ੍ਹਾ ਅਧਿਕਾਰੀ:- ਇਸ ਮਸਲੇ ਸਬੰਧੀ ਜਦੋਂ ਜਿਲ੍ਹਾ ਫੂਡ ਕੰਟਰੋਲਰ ਮੈਡਮ ਸਵੀਟੀ ਅਸ. ਦੇਵਗਨ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਨਵੇਂ ਕਾਰਡ ਬਣੇ ਹਨ ਤਾਂ ਸੁਭਾਵਿਕ ਹੈ ਕਿ ਪੁਰਾਣੇ ਕਾਰਡ ਕੱਟੇ ਹੀ ਜਾਣੇ ਸਨ। ਕੱਟੇ ਗਏ ਕਾਰਡਾਂ ਦੇ ਮਸਲੇ ਦਾ ਹੱਲ ਫਿਲਹਾਲ ਕੁੱਝ ਨਹੀਂ ਹੋ ਸਕਦਾ। ਉਨ੍ਹਾਂ ਅਾਖਿਆ ਕਿ ਇਸ ਸਕੀਮ ਦਾ ਨਜ਼ਾਇਜ਼ ਲਾਭ ਲੈਣ ਵਾਲੇ ਲੋਕਾਂ ਦੀ ਪੜਤਾਲ ਕਰਵਾ ਕੇ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ। ਜੇਕਰ ਤੁਹਾਡੇ ਧਿਆਨ ਵਿੱਚ ਵੀ ਕੋਈ ਗਲਤ ਕਾਰਡ ਬਣੇ ਹਨ ਤਾਂ ਸਾਡੇ ਧਿਆਨ ਵਿੱਚ ਲਿਆਂਦਾ ਜਾਵੇ।

   
  
  ਮਨੋਰੰਜਨ


  LATEST UPDATES











  Advertisements