View Details << Back

ਸਾਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ
ਸਮੇਂ ਦੇ ਹਾਣੀ ਬਣਾਉਣ ਲਈ ਕਰਾਂਗੇ ਠੋਸ ਉਪਰਾਲੇ:ਆਗੂ

ਭਵਾਨੀਗੜ, 14 ਮਾਰਚ (ਗੁਰਵਿੰਦਰ ਸਿੰਘ): ਵਿੱਦਿਅਕ ਗਤੀਵਿਧੀਆਂ ਨੂੰ ਹੋਰ ਸੁਚਾਰੂ ਤੇ ਸਮੇਂ ਦੇ ਹਾਣੀ ਬਣਾਉਣ ਦੇ ਉਪਰਾਲੇ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਹਰੀਜਨ ਬਸਤੀ ਭਵਾਨੀਗੜ ਵਿਖੇ ਸਾਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਬਲਾਕ ਸੰਮਤੀ ਭਵਾਨੀਗੜ ਦੇ ਚੈਅਰਮੈਨ ਵਰਿੰਦਰ ਪੰਨਵਾਂ ਸਮੇਤ ਪ੍ਰਦੀਪ ਕੱਦ ਚੈਅਰਮੈਨ ਮਾਰਕੀਟ ਕਮੇਟੀ, ਹਰੀ ਸਿੰਘ ਫੱਗੂਵਾਲਾ ਵਾਇਸ ਚੈਅਰਮੈਨ, ਫਕੀਰ ਚੰਦ ਸਿੰਗਲਾ ਸਾਬਕਾ ਕੌੰਸਲਰ ਆਦਿ ਨੇ ਸ਼ਿਰਕਤ ਕਰਦਿਆਂ ਅਪਣੇ ਵਿਚਾਰ ਪੇਸ਼ ਕੀਤੇ। ਸਕੂਲ ਮੁਖੀ ਸੁਖਪਾਲ ਕੌਰ ਅਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਦੀ ਗਿਣਤੀ ਦੇ ਮੱਦੇਨਜ਼ਰ ਸਕੂਲ ਵਿੱਚ ਕਮਰਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਕਾਂਗਰਸੀ ਆਗੂਆਂ ਰਾਹੀਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਗ੍ਰਾਂਟ ਦੀ ਮੰਗ ਕੀਤੀ। ਆਗੂਆਂ ਵੱਲੋਂ ਮੰਤਰੀ ਤੋਂ ਮੰਗ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਵਾਇਆ ਗਿਆ। ਇਸ ਮੌਕੇ ਬੀਪੀਈਓ ਸੰਗਰੂਰ-2 ਗੁਰਮੀਤ ਸਿੰਘ, ਸੈੰਟਰ ਇੰਚਾਰਜ ਪ੍ਰੇਮ ਲਤਾ, ਮਨਜੀਤ ਕੌਰ ਕੌੰਸਲਰ, ਗੁਰਤੇਜ ਸਿੰਘ ਬਹਿਲਾ ਸਾਬਕਾ ਕੌੰਸਲਰ, ਸੁਖਵੀਰ ਸਿੰਘ ਪ੍ਰਧਾਨ ਆੜਤੀ ਅਸੋਸ਼ੀਏਸ਼ਨ ਤੇ ਸੰਜੂ ਵਰਮਾ ਵੀ ਹਾਜ਼ਰ ਸਨ।
ਸਮਾਗਮ ਦੌਰਾਨ ਸਕੂਲ ਸਟਾਫ ਤੇ ਹਾਜ਼ਰ ਪਤਵੰਤੇ।


   
  
  ਮਨੋਰੰਜਨ


  LATEST UPDATES











  Advertisements