View Details << Back

ਕਰੋਨਾ ਵਾਇਰਸ ਪ੍ਤੀ ਟਰੱਕ ਆਪਰੇਟਰਾਂ ਨੂੰ ਕੀਤਾ ਜਾਗਰੂਕ

ਭਵਾਨੀਗੜ੍ਹ, 17 ਮਾਰਚ (ਗੁਰਵਿੰਦਰ ਸਿੰਘ): ਸਿਹਤ ਵਿਭਾਗ ਵੱਲੋਂ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਆਪ੍ਰੇਟਰਜ਼ ਯੂਨੀਅਨ ਵਿਖੇ ਕਰੋਨਾ ਵਾਇਰਸ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਬਲਾਕ ਐਜੂਕੇਟਰ ਸਰਕਾਰੀ ਹਸਪਤਾਲ ਭਵਾਨੀਗੜ, ਕਾਕਾ ਰਾਮ ਹੈਲਥ ਇੰਸਪੈਕਟਰ ਤੋਂ ਇਲਾਵਾ ਗੁਰਮੀਤ ਸਿੰਘ, ਬਲਦੇਵ ਸਿੰਘ ਦੋਵੇਂ ਐਮ.ਪੀ.ਐਚ. ਡਬਲਿਊ ਅਤੇ ਦਲਜੀਤ ਸਿੰਘ ਐਸ.ਆਈ. ਨੇ ਟਰੱਕ ਆਪਰੇਟਰਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਉਪਾਅ ਨਾਲ ਹੀ ਅਸੀਂ ਕਰੋਨਾ ਵਾਇਰਸ ਤੋਂ ਬਚ ਸਕਦੇ ਹਾਂ ਜੇਕਰ ਕਿਸੇ ਵਿਅਕਤੀ ਨੂੰ ਇਸ ਬਿਮਾਰੀ ਸਬੰਧੀ ਕੋਈ ਸੰਕਾ ਪੈਦਾ ਹੁੰਦਾ ਹੈ ਤਾਂ ਤੁਰੰਤ ਹਸਪਤਾਲ ਵਿਚ ਜਾ ਕੇ ਇਸ ਦੀ ਜਾਂਚ ਕਰਵਾਈ ਜਾਵੇ, ਜਿਸਦੀ ਸਹੂਲਤ ਸਰਕਾਰ ਵੱਲੋਂ ਮੁਫਤ ਵਿਚ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਦਿਨ ਵਿਚ ਘੱਟੋ ਘੱਟ 5 -7 ਵਾਰ ਸਾਬਣ ਨਾਲ ਚੱਗੀ ਤਰ੍ਹਾਂ ਹੱਥ ਧੋਣੇ ਚਾਹੀਦੇ ਹਨ, ਘੱਟ ਤੋਂ ਘੱਟ ਇਕੱਠ ਵਿਚ ਸ਼ਾਮਲ ਹੋਣਾ ਚਾਹੀਦਾ ਹੈ, ਖਾਂਸੀ ਜੁਕਾਮ ਨਾਲ ਪੀੜ੍ਹਤ ਵਿਅਕਤੀ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਛਿੱਕ ਮਾਰਨ ਵੇਲੇ ਮੂਹ ਤੇ ਰੁਮਾਲ ਜਾਂ ਹੋਰ ਸਾਫ ਕੱਪੜਾ ਰੱਖਣਾ ਚਾਹੀਦਾ ਹੈ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਧਾਨ ਜਗਮੀਤ ਸਿੰਘ ਭੋਲਾ ਨੇ ਹਸਪਤਾਲ ਵਲੋਂ ਪਹੁੰਚੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਕੇਵਲ ਸਿੰਘ ਬਾਸੀਅਰਖ, ਜਗਦੀਪ ਸਿੰਘ ਗੋਗੀ, ਅਮਰਜੀਤ ਸਿੰਘ ਚਹਿਲ, ਮੋਹਿਤ ਕੁਮਾਰ ਸੋਨੂੰ, ਸੁਖਕੋਮਲ ਸਿੰਘ, ਬਿੰਦਰ ਸਿੰਘ, ਜਸਵੀਰ ਸਿੰਘ, ਜੈਲਾ ਸਿੰਘ ਰੋਸ਼ਨਵਾਲਾ, ਬੰਟੀ ਬਾਸੀਅਰਖ, ਮੇਲਾ ਸਿੰਘ ਬਲਿਆਲ, ਤਰਸੇਮ ਫੌਜੀ, ਜੱਗੀ ਕਾਹਨਗੜ੍ਹ, ਨਿਰਭੈ ਢਿਲੋਂ ਸਮੇਤ ਵੱਡੀ ਗਿਣਤੀ ਵਿਚ ਆਪਰੇਟਰਜ਼ ਹਾਜਰ ਸਨ।
ਟਰੱਕ ਆਪਰੇਟਰਾਂ ਨੂੰ ਜਾਗਰੂਕ ਕਰਦੇ ਸਿਹਤ ਵਿਭਾਗ ਦੇ ਮੁਲਾਜ਼ਮ।


   
  
  ਮਨੋਰੰਜਨ


  LATEST UPDATES











  Advertisements