View Details << Back

ਦਰਜਨਾਂ ਪਰਿਵਾਰਾ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ
ਬੀਬਾ ਭਰਾਜ ਨੇ ਕੀਤਾ ਪਾਰਟੀ ਚ ਸ਼ਾਮਲ

ਭਵਾਨੀਗੜ੍ਹ, 19 ਮਾਰਚ : (ਗੁਰਵਿੰਦਰ ਸਿੰਘ) ਹਲਕਾ ਸੰਗਰੂਰ ਦੇ ਮੀਤ ਪ੍ਧਾਨ ਬੀਬਾ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿਚ ਅੱਜ ਭਵਾਨੀਗੜ ਦੀ ਦੀਪ ਕਲੋਨੀ ਵਿਖੇ ਦਰਜਨਾਂ ਪਰਿਵਾਰਾ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਬੀਬਾ ਭਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਥੀਆਂ ਨੇ ਦੱਸਿਆ ਕਿ ਉਹ ਅਕਾਲੀ ਭਾਜਪਾ ਅਤੇ ਕਾਂਗਰਸ ਦੀ ਮੌਜੂਦਾ ਸਰਕਾਰ ਦੇ ਰਾਜ ਤੋਂ ਬਹੁਤ ਦੁਖੀ ਹੋ ਚੁੱਕੇ ਹਨ ਅਤੇ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜੀ ਦੀ ਸੋਚ ਤੋ ਪ੍ਰਭਾਵਿਤ ਹੋ ਕੇ ਦਿੱਲੀ ਦੀ ਤਰ੍ਹਾਂ ਬਦਲਾਅ ਚਾਹੁੰਦੇ ਹਨ ਅਤੇ ਚੰਗੀ ਸਰਕਾਰ ਚਾਹੁੰਦੇ ਹਨ। ਇਸ ਮੌਕੇ ਚਰਨਦੀਪ ਸਿੰਘ, ਬਲਦੇਵ ਸਿੰਘ, ਜਗਸੀਰ ਸਿੰਘ, ਰਣਵੀਰ ਸਿੰਘ, ਸਵਰਨਜੀਤ ਕੌਰ, ਰਾਜਵਿੰਦਰ ਕੌਰ ਸਮੇਤ ਦਰਜਨਾਂ ਸਾਥੀਆਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ । ਇਸ ਮੌਕੇ ਗੋਗੀ ਤੂਰ, ਹਰਦੀਪ ਤੂਰ, ਮਲਕੀਤ ਸਿੰਘ ਸਮੇਤ ਭਾਰੀ ਗਿਣਤੀ ਵਿਚ ਪਾਰਟੀ ਆਗੂ ਹਾਜਿਰ ਸਨ ।
ਬੀਬਾ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿਚ ਆਪ ਵਿੱਚ ਸ਼ਾਮਿਲ ਹੁੰਦੇ ਹੋਏ ਲੋਕ |


   
  
  ਮਨੋਰੰਜਨ


  LATEST UPDATES











  Advertisements