View Details << Back

ਟੋਲ ਪਲਾਜਿਆਂ ਨੂੰ ਬੰਦ ਨਾ ਕਰਨ ਤੇ ਵਰਕਰਾਂ ਚ ਰੋਸ
ਕਾਲਾਝਾੜ ਟੋਲ 'ਤੇ ਵਰਕਰਾਂ ਕੀਤੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ

ਭਵਾਨੀਗੜ 21 ਮਾਰਚ (ਗੁਰਵਿੰਦਰ ਸਿੰਘ): ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਸੂਬੇ ਭਰ ਟੋਲ ਪਲਾਜਿਆਂ ਨੂੰ ਬੰਦ ਨਾ ਕਰਨ ਦੇ ਰੋਸ ਵੱਜੋਂ ਟੋਲ ਪਲਾਜਾ ਵਰਕਰ ਯੂਨੀਅਨ ਪੰਜਾਬ ਵੱਲੋਂ ਅੱਜ ਸੂਬਾ ਮੀਤ ਪ੍ਧਾਨ ਦਰਸ਼ਨ ਸਿੰਘ ਲਾਡੀ ਦੀ ਅਗਵਾਈ ਹੇਠ ਟੋਲ ਪਲਾਜਾ ਕਾਲਾਝਾੜ ਵਿਖੇ ਰੋਸ ਵੱਜੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆਂ ਟੋਲ ਪਲਾਜੇ ਜਲਦ ਤੋਂ ਜਲਦ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਦੇਸ਼ ਅਤੇ ਦੁਨੀਆਂ ਭਰ ਵਿੱਚ ਵੱਡੀ ਪੱਧਰ 'ਤੇ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਰਹੇ ਹਨ ਤੇ ਸੈੰਕੜੇ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਦੇਸ਼ਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇਸ ਮਹਾਂਮਾਰੀ ਤੋਂ ਬਚਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਦੇਸ਼ ਦੇ ਹਵਾਈ ਅੱਡੇ,ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਸਮੇਤ ਸਿਨੇਮਾ ਹਾਲ, ਕਾਲਜਾਂ,ਸਕੂਲਾਂ ਆਦਿ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਸਰਕਾਰਾਂ ਨੂੰ ਟੋਲ ਪਲਾਜ਼ਿਆਂ ਦੇ ਕਰਮਚਾਰੀਆਂ ਦੀਆਂ ਜਾਨਾਂ ਦੀ ਕੋਈ ਪਰਵਾਹ ਨਹੀਂ ਲਗਦੀ ਕਿਉਂਕਿ ਟੋਲ ਪਲਾਜ਼ਿਆਂ ਰਾਹੀਂ ਰੋਜ਼ਾਨਾ ਲੱਖਾਂ ਵਾਹਨ ਚਾਲਕ ਲੈਣ ਦੇਣ ਦੇ ਜ਼ਰੀਏ ਵੱਡੀ ਪੱਧਰ 'ਤੇ ਡੀਲਿੰਗ ਕਰਦੇ ਹਨ ਤੇ ਜੇਕਰ ਇਹ ਬਿਮਾਰੀ ਕਿਸੇ ਵਾਹਨ ਚਾਲਕ ਰਾਹੀਂ ਕਿਸੇ ਟੋਲ ਵਰਕਰ ਨੂੰ ਹੋ ਜਾਂਦੀ ਹੈ ਤਾਂ ਇਸ ਦਾ ਖਮਿਆਜ਼ਾ ਬੜੇ ਪੱਧਰ ਤੇ ਜਨਤਾ ਨੂੰ ਹੀ ਭੁਗਤਣਾ ਪੈ ਸਕਦਾ ਹੈ । ਇਸ ਤੋਂ ਇਲਾਵਾ ਕਾਮਰੇਡ ਭੂਪ ਚੰਦ ਚੰਨੋ ਸੂਬਾ ਆਗੂ ਖੇਤ ਮਜਦੂਰ ਯੂਨੀਅਨ ਨੇ ਅਖਿਆ ਕਿ ਸੂਬੇ ਭਰ ਵਿੱਚ ਚੱਲ ਰਹੇ ਟੋਲ ਪਲਾਜ਼ਿਆਂ ਤੇ ਨਾ ਤਾਂ ਇਸ ਬਿਮਾਰੀ ਤੋਂ ਬਚਣ ਲਈ ਕੋਈ ਇਹ ਲੋੜੀਂਦੇ ਪ੍ਰਬੰਧ ਹਨ ਤੇ ਨਾ ਹੀ ਟੋਲ ਕੰਪਨੀਆਂ ਵਰਕਰਾਂ ਪ੍ਰਤੀ ਕੋਈ ਖਾਸ ਗੰਭੀਰਤਾ ਦਿਖਾ ਰਹੀਆਂ ਹਨ। ਚੰਨੋ ਨੇ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਕਦਮ ਚੁੱਕ ਕੇ ਖਤਰੇ 'ਚ ਪਈਆਂ ਟੋਲ ਵਰਕਰਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਤੁਰੰਤ ਟੋਲ ਪਲਾਜਿਆਂ ਨੂੰ ਬੰਦ ਕਰ ਦੇਣੇ ਚਾਹੀਦੇ ਹਨ। ਇਸ ਮੌਕੇ ਅਵਤਾਰ ਸਿੰਘ, ਗੁਰਧਿਆਨ ਸਿੰਘ, ਲੱਖਾ ਸਿੰਘ, ਗੁਰਮੀਤ ਸਿੰਘ, ਰਾਜਵਿੰਦਰ ਸਿੰਘ, ਗੁਰਦੀਪ ਸਿੰਘ, ਪ੍ਰਦੀਪ ਸਿੰਘ ,ਨਰਿੰਦਰ ਸਿੰਘ, ਗੁਲਸ਼ਨ ਸਿੰਘ ਸੁਰਜੀਤ ਸਿੰਘ ਗੁਰਸੇਵਕ ਸਿੰਘ, ਮਨਪ੍ਰੀਤ ਸਿੰਘ, ਹਰਦੇਵ ਸਿੰਘ, ਗੁਰਜੀਤ ਸਿੰਘ, ਤੇਜਪਾਲ ਸ਼ਰਮਾ,ਜੀਵਨ ਸਿੰਘ ਆਦਿ ਹਾਜ਼ਰ ਸਨ।
ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਟੋਲ ਪਲਾਜਾ ਵਰਕਰ।


   
  
  ਮਨੋਰੰਜਨ


  LATEST UPDATES











  Advertisements