View Details << Back

ਚੋਰਾਂ ਨੇ ਇੱਕੋ ਰਾਤ 'ਚ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
ਨਗਦੀ ਤੇ ਸਮਾਨ ਲੈ ਉੱਡੇ ਚੋਰ

ਭਵਾਨੀਗੜ, 22 ਮਾਰਚ (ਗੁਰਵਿੰਦਰ ਸਿੰਘ ): ਦੇਸ਼ ਵਿਆਪੀ 'ਜਨਤਾ ਕਰਫਿਊ' ਦਾ ਫਾਇਦਾ ਚੁੱਕਦਿਆਂ ਸ਼ਹਿਰ 'ਚ ਚੋਰਾਂ ਨੇ ਇੱਕੋ ਰਾਤ ਤਿੰਨ ਦੁਕਾਨਾਂ ਨੂੰ ਅਪਣਾ ਨਿਸ਼ਾਨਾ ਬਣਾਉਂਦੇ ਹੋਏ ਕੀਮਤੀ ਸਮਾਨ ਚੋਰੀ ਕਰਨ ਸਮੇਤ ਕਰੀਬ ਦੋ ਲੱਖ ਰੁਪਏ ਦੀ ਨਗਦੀ 'ਤੇ ਹੱਥ ਸਾਫ ਕਰ ਦਿੱਤਾ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸ਼ਹਿਰ 'ਚ ਸੰਗਰੂਰ-ਪਟਿਆਲਾ ਮੁੱਖ ਸੜਕ ਅੈਸਬੀਆਈ ਦੀ ਮੁੱਖ ਬ੍ਰਾਂਚ ਦੇ ਸਾਹਮਣੇ ਸਥਿਤ ਗੁਰਦੇਵ ਅੈਗਰੋ ਇੰਜੀਨੀਅਰ ਦੇ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਵਰਕਸ਼ਾਪ ਰਾਹੀ ਇੰਡਸਟਰੀ 'ਚ ਦਾਖਲ ਹੋ ਕੇ ਕਰੀਬ ਡੇਢ ਲੱਖ ਰੁਪਏ ਕੈਸ਼ ਤੇ ਇਕ ਵੈਲਡਿੰਗ ਸੈੱਟ ਦੀਆਂ ਨਵੀਆਂ ਪੁਰਾਣੀਆਂ ਲੀਡਾਂ, ਇੱਕ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ, ਇੱਕ ਐੱਲਸੀਡੀ, ਦੋ ਗੈਸ ਸਿਲੰਡਰ ਜਿਸ ਸਮਾਨ ਦੀ ਕੀਮਤ ਡੇਢ ਲੱਖ ਰੁਪਏ ਬਣਦੀ ਹੈ 'ਤੇ ਹੱਥ ਸਾਫ ਕਰ ਦਿੱਤਾ। ਇਸ ਤੋਂ ਇਲਾਵਾ ਉਸ ਦੇ ਨਾਲ ਲੱਗਦੀ ਅਵਤਾਰ ਐਗਰੋ ਇੰਡਸਟਰੀਜ਼ 'ਚੋਂ ਵੀ ਚੋਰਾਂ ਵੱਲੋਂ ਦੋ ਗੈੱਸ ਵੈਲਡਿੰਗ ਸੈੱਟ ਦੀਆਂ ਨਵੀਆਂ ਪੁਰਾਣੀਆਂ ਲੀਡਾਂ, ਇੱਕ ਟਰੈਕਟਰ ਦੀ ਬੈਟਰੀ, ਇਕ ਇਨਵਰਟਰ ਚੋਰੀ ਕਰ ਲਿਆ ਗਿਆ ਹੈ ਜਿਸ ਦੀ ਕੀਮਤ ਤਕਰੀਬਨ ਡੇਢ ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਤੀਜੀ ਦੁਕਾਨ ਲੌਂਗੋਵਾਲ ਐਗਰੀਕਲਚਰ ਸਟੋਰ ਵਿੱਚ ਦੁਕਾਨ ਉੱਪਰ ਬਣੀ ਮੰਮਟੀ ਰਾਹੀ ਦਾਖਲ ਹੋ ਕੇ ਚੋਰਾਂ ਨੇ ਤਕਰੀਬਨ 40 ਹਜ਼ਾਰ ਰੁਪਏ ਕੈਸ਼ ਤੋਂ ਇਲਾਵਾ ਸਟੀਲ ਪਿੱਤਲ ਦੀਆਂ ਟੂਟੀਆਂ ਅਤੇ ਬੈਰਿੰਗ ਵਗੈਰਾ ਆਦਿ 60-70 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰ ਲਿਆ।
ਚਾਰ ਮਿੰਟ 'ਚ ਗੱਡੀ ਵਾਪਸ ਵਰਕਸ਼ਾਪ 'ਚ ਖੜੀ ਕਰ ਗਏ ਚੋਰ--- ਦੁਕਾਨਦਾਰਾਂ ਨੇ ਦੱਸਿਆ ਕਿ ਚੋਰੀਆਂ ਬਾਰੇ ਉਨ੍ਹਾਂ ਨੂੰ ਅੈਤਵਾਰ ਸਵੇਰ ਹੋਣ 'ਤੇ ਪਤਾ ਲੱਗਿਆ। ਤਿੰਨਾਂ ਦੁਕਾਨਾਂ 'ਚੋਂ ਚੋਰ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਪੁੱਟ ਕੇ ਨਾਲ ਲੈ ਗਏ। ਦੁਕਾਨਦਾਰਾਂ ਨੇ ਦੱਸਿਆ ਕਿ ਗੁਆਂਢ 'ਚ ਦੁਕਾਨਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਦੇਖਣ 'ਤੇ ਪਤਾ ਚੱਲ ਰਿਹਾ ਹੈ ਕਿ ਅਣਪਛਾਤੇ ਚੋਰ ਅੱਧੀ ਰਾਤ ਤੋਂ ਬਾਅਦ ਕਰੀਬ ਇੱਕ ਵੱਜ ਕੇ ਵੀਹ ਮਿੰਟ 'ਤੇ ਵਰਕਸ਼ਾਪ 'ਚ ਹੀ ਖੜੀ ਜੀਪ ਵਿੱਚ ਸਾਰਾ ਸਮਾਨ ਲੱਦ ਕੇ ਲੈ ਗਏ ਤੇ 4 ਮਿੰਟਾਂ ਬਾਅਦ ਹੀ ਸਮਾਨ ਨਾਲ ਭਰੀ ਗੱਡੀ ਨੂੰ ਅਣਲੋਡ ਕਰਕੇ ਜੀਪ ਦੁਬਾਰਾ ਵਰਕਸ਼ਾਪ ਵਿੱਚ ਖੜੀ ਕਰਕੇ ਰੱਫੂ ਚੱਕਰ ਹੋ ਗਏ। ਅੈਤਵਾਰ ਸਵੇਰੇ ਪਹੁੰਚੀ ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਚੋਰੀਆਂ ਸਬੰਧੀ ਜਾਂਚ ਆਰੰਭ ਕਰ ਦਿੱਤੀ।
ਚੋਰੀ ਦੀ ਘਟਨਾ ਸਬੰਧੀ ਜਾਂਚ ਕਰਦੀ ਪੁਲਸ ਤੇ ਖਿਲਰਿਆ ਪਿਆ ਸਮਾਨ ਦਿਖਾਉਂਦਾ ਦੁਕਾਨਦਾਰ।


   
  
  ਮਨੋਰੰਜਨ


  LATEST UPDATES











  Advertisements