View Details << Back

ਕੋਰੋਨਾ ਦਾ ਅਸਰ
ਘਨੌਰ ਖੁਰਦ ਵਿਖੇ ਜ਼ਰੂਰਤਮੰਦ ਪਰਿਵਾਰਾਂ ਲਈ ਲੰਗਰ

ਇਕਬਾਲ ਖਾਨ ਬਾਲੀ {ਭਵਾਨੀਗੜ} 31ਮਾਰਚ : ਕਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਸਮੂਹ ਪੰਚਾਇਤ, ਪਿੰਡ ਵਾਸੀ ਅਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਲੰਗਰ ਕਮੇਟੀ ਦੇ ਸਹਿਯੋਗ ਨਾਲ ਪਿੰਡ ਦੇ ਸਾਰੇ ਲੋੜਵੰਦ ਪਰਿਵਾਰਾਂ ਲਈ ਦੋ ਟਾਇਮ ਲੰਗਰ ਤਿਆਰ ਕੀਤਾ ਜਾਂਦਾ ਹੈ। ਇਸ ਵਿੱਚ ਪਿੰਡ ਦੇ ਲਗਭਗ 120 ਲੋੜਵੰਦ ਪਰਿਵਾਰਾਂ ਦਾ ਇੱਕ ਮੈਂਬਰ ਆਪਣੇ ਭਾਂਡਿਆਂ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਅਨੁਸਾਰ ਦੋਨੋ ਟਾਇਮ ਭੋਜਨ ਲੈਣ ਆਉਂਦਾ ਹੈ । ਪਿੰਡ ਦੀਆਂ ਔਰਤਾਂ ਖੁਦ ਲੰਗਰ ਤਿਆਰ ਕਰਦੀਆਂ ਹਨ ਤੇ ਸੇਵਾਦਾਰ ਪੂਰੀ ਸਾਵਧਾਨੀ ਵਰਤਦੇ ਹੋਏ ਭੋਜਨ ਪਾਉਂਦੇ ਹਨ। ਇਸ ਲੰਗਰ ਵਿੱਚ ਗੁਰਸੇਵਕ ਸਿੰਘ ਸਰਪੰਚ, ਜਗਤਾਰ ਸਿੰਘ ਪੰਚ, ਹਰਦੀਪ ਸਿੰਘ ਪੰਚ, ਸੰਦੀਪ ਸਿੰਘ ਪੰਚ, ਦਵਿੰਦਰ ਸਿੰਘ ਪ੍ਧਾਨ ਲੰਗਰ ਕਮੇਟੀ, ਸੰਦੀਪ ਸਿੰਘ, ਮੁਹੰਮਦ ਸਦੀਕ, ਗੁਰਬਚਨ ਸਿੰਘ ਨੰਬਰਦਾਰ,ਅਵਤਾਰ ਸਿੰਘ ਨੰਬਰਦਾਰ, ਮਾਸਟਰ ਕੁਲਦੀਪ ਸਿੰਘ ਮਰਾਹੜ ਅਤੇ ਸਮੂਹ ਪਿੰਡ ਵਾਸੀ ਆਪਣੀ ਹਰ ਪੱਖੋਂ ਅਹਿਮ ਭੂਮਿਕਾ ਨਿਭਾ ਰਹੇ ਹਨ।

   
  
  ਮਨੋਰੰਜਨ


  LATEST UPDATES











  Advertisements