View Details << Back

ਬੈਕਾ ਦੇ ਬਾਹਰ 'ਸ਼ੋਸ਼ਲ ਡਿਸਟੈੰਸਿੰਗ' ਦੀਆਂ ਉਡੀਆਂ ਧੱਜੀਆਂ
ਬੈਂਕ ਅਧਿਕਾਰੀ ਤੇ ਪ੍ਰਸ਼ਾਸਨ ਬੇਖਬਰ

ਭਵਾਨੀਗੜ, 3 ਮਾਰਚ (ਗੁਰਵਿੰਦਰ ਸਿੰਘ): ਪੰਜਾਬ ਦੀ ਸਮਾਜਿਕ ਸੁਰੱਖਿਆ ਮਾਮਲਿਆਂ ਦੀ ਮੰਤਰੀ ਅਰੁਣਾ ਚੌਧਰੀ ਨੇ ਮੁੱਖ ਮੰਤਰੀ ਦਫਤਰ ਨੂੰ ਪੱਤਰ ਭੇਜ ਕੇ ਕਿਹਾ ਸੀ ਕਿ ਦੇਸ਼ 'ਚ ਫੈਲੇ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਵੇਖਦੇ ਹੋਏ ਪੈਨਸ਼ਨਧਾਰਕਾਂ ਨੂੰ ਉਨ੍ਹਾਂ ਦੇ ਘਰਾਂ 'ਚ ਹੀ ਪੈਨਸ਼ਨ ਦੀ ਵੰਡ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਬੈਂਕ 'ਚ ਪੈਨਸ਼ਨਧਾਰਕਾਂ ਦੀ ਭੀੜ ਇਕੱਤਰ ਨਾ ਹੋ ਸਕੇ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇੰਡੂ ਖੇਤਰਾਂ ਵਿੱਚ ਪੈਨਸ਼ਨਧਾਰਕਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਬਣਾਈ ਰੱਖਣ ਲਈ ਪੈਨਸ਼ਨਧਾਰਕਾਂ ਦੇ ਘਰਾਂ 'ਚ ਹੀ ਪੈਨਸ਼ਨ ਭੇਜਣ ਦਾ ਫੈਸਲਾ ਕੀਤਾ ਗਿਆ, ਲੇਕਿਨ ਸ਼ਹਿਰੀ ਪੈਨਸ਼ਨਧਾਰਕਾਂ ਬਾਰੇ ਸਰਕਾਰ ਵੱਲੋਂ ਨਾ ਸੋਚੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ਹਿਰ ਦੇ ਜਿਆਦਾਤਰ ਬੈੰਕਾਂ ਅੱਗੇ ਪੈਸੇ ਕੱਢਵਾਉਣ ਲਈ ਪੈਨਸ਼ਨਧਾਰਕਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਤੇ ਇਸ ਦੌਰਾਨ ਲੋਕਾਂ ਨੇ ਇੱਕ ਦੂਜੇ ਤੋਂ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਵੀ ਜੰਮਕੇ ਧੱਜੀਆਂ ਉਡਾਈਆਂ। ਦਰਅਸਲ ਸ਼ੁੱਕਰਵਾਰ ਨੂੰ ਜਿਵੇਂ ਹੀ ਬੈੰਕ ਖੁੱਲੇ ਤਾਂ ਅਾਮ ਲੋਕਾਂ ਤੇ ਪੈਨਸ਼ਨਧਾਰਕਾਂ ਵਿੱਚ ਪੈਸੇ ਕਢਵਾਉਣ ਦੀ ਹੋੜ ਮੱਚ ਗਈ ਤੇ ਲੋਕ ਬੈੰਕ 'ਚ ਦਾਖਲ ਹੋਣ ਲਈ ਧੱਕਾਮੁੱਕੀ ਕਰਦੇ ਦੇਖੇ ਗਏ। ਹਾਲਾਂਕਿ ਇੱਕਾ ਦੁੱਕਾ ਬੈੰਕਾਂ ਵਿੱਚ ਇੱਕ-ਇੱਕ ਕਰਕੇ ਲੋਕਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਸੀ ਪਰ ਜਿਆਦਾਤਰ ਥਾਵਾਂ 'ਤੇ ਲੋਕਾਂ ਵੱਲੋ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਕੋਰੋਨਾ ਵਾਇਰਸ ਤੋਂ ਬਚਣ ਲਈ ਕੀਤੀਆਂ ਜਾ ਰਹੀਆਂ ਅਪੀਲਾਂ ਨੂੰ ਸਰੇਆਮ ਦਰਕਿਨਾਰ ਕੀਤਾ ਜਾ ਰਿਹਾ ਹੈ। ਜਿਸਨੂੰ ਲਾਗੂ ਕਰਵਾਉਣ ਲਈ ਬੈਕ ਪ੍ਬੰਧਕਾਂ ਤੇ ਪ੍ਰਸ਼ਾਸ਼ਨ ਨੂੰ ਸਖਤੀ ਦਿਖਾਉਣੀ ਚਾਹੀਦੀ ਹੈ।
ਸ਼ਹਿਰ ਦੇ ਇੱਕ ਬੈੰਕ ਦੇ ਬਾਹਰ ਲੱਗੀ ਲੋਕਾਂ ਦੀ ਭਾਰੀ ਭੀੜ।


   
  
  ਮਨੋਰੰਜਨ


  LATEST UPDATES











  Advertisements