View Details << Back

ਪਿੰਡ ਬੀਬੜ ਵਾਸੀਆਂ ਨੇ ਬਾਹਰੀ ਲੋਕਾਂ ਤੇ ਲਾਈ ਰੋਕ
ਸੋਸ਼ਲ ਡਿਸਟੈਂਸ ਰੱਖਣ ਲਈ ਕਾਮੇ ਫੈਕਟਰੀ ਚ ਜਾਣ ਤੋਂ ਕਰਨ ਗੁਰੇਜ :ਪੰਚਾਇਤ

ਭਵਾਨੀਗੜ 3 ਅਪ੍ਰੈਲ {ਗੁਰਵਿੰਦਰ ਸਿੰਘ} ਕਰੋਨਾ ਵਾਇਰਸ ਤੋ ਬਚਣ ਲਈ ਜਿਥੇ ਦੁਨੀਆਂ ਭਰ ਦੀਆਂ ਸਰਕਾਰਾ ਤੇ ਲੋਕਾ ਵਲੋ ਲਾਕਡੋਓਨ ਨਾਲ ਆਪਣੇ ਘਰਾਂ ਅੰਦਰ ਰਹਿ ਕੇ ਕਰੋਨਾ ਦੀ ਭਿਆਨਕ ਬਿਮਾਰੀ ਤੋ ਬਚਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਓੁਥੇ ਹੀ ਪੰਜਾਬ ਸਰਕਾਰ ਵਲੋ ਸੁਬੇ ਅੰਦਰ ਕਰਫਿਓ ਲਾ ਕੇ ਲੋਕਾ ਨੂੰ ਘਰਾਂ ਅੰਦਰ ਰਹਿਣ ਦੀ ਹਦਾਇਤ ਕੀਤੀ ਗਈ ਹੇੇ ਤੇ ਸੁਬੇ ਦੇ ਲੋਕ ਇਸਦੀ ਪਾਲਣਾ ਵੀ ਕਰ ਰਹੇ ਹਨ ਪਰ ਨੇੜਲੇ ਪਿੰਡ ਇੱਕ ਫੈਕਟਰੀ ਵਿੱਚ ਕੰਮ ਕਰਦੇ ਕਾਮਿਆਂ ਦੇ ਕੰਮ ਤੋ ਬਾਅਦ ਪਿੰਡ ਆਓਣ ਤੇ ਹੁਣ ਨਗਰ ਪੰਚਾਇਤ ਪਿੰਡ ਬੀਬੜ ਨੇ ਇੱਕ ਫੈਸਲਾ ਕੀਤਾ ਹੈ ਕਿ ਕੋਈ ਵੀ ਵਿਅਕਤੀ ਫੈਕਟਰੀ ਵਿੱਚ ਕੰਮ ਕਰਨ ਨਹੀ ਜਾਏਗਾ ਅਗਰ ਫਿਰ ਵੀ ਕੋਈ ਵਿਅਕਤੀ ਕੰਮ ਪਰ ਜਾਏਗਾ ਤਾ ਓੁਸ ਨੂੰ ਵਾਪਸੀ ਤੇ ਪਿੰਡ ਵਿੱਚ ਦਾਖਲ ਹੋਣ ਨਹੀ ਦਿੱਤਾ ਜਾਏਗਾ । ਓੁਹਨਾ ਫੈਕਟਰੀ ਮੈਨੇਜਮੈਟ ਨੂੰ ਅਪੀਲ ਕੀਤੀ ਹੈ ਕਿ ਓੁਹ ਕਾਮਿਆਂ ਨੂੰ ਫੈਕਟਰੀ ਵਿੱਚ ਨਾ ਬੁਲਾਓਣ ਅਗਰ ਫਿਰ ਵੀ ਜੇਕਰ ਫੈਕਟਰੀ ਮੈਨੇਜਮੈਟ ਕਾਮਿਆਂ ਨੂੰ ਕੰਮ ਕਰਨ ਲਈ ਬੁਲਾਓੁਦੀ ਹੈ ਤਾ ਜੰਮੇਵਾਰੀ ਫੈਕਟਰੀ ਮੈਨੇਜਮੈਟ ਦੀ ਹੋਵੇਗੀ

   
  
  ਮਨੋਰੰਜਨ


  LATEST UPDATES











  Advertisements