View Details << Back

ਰਾਜਵੀਰ ਕੋਰ ਵਰਮਾ ਨੂੰ ਸਦਮਾ ,ਦਾਦਾ ਜੀ ਹੋਏ ਸ੍ਵਰਵਾਸ
ਵੱਖ ਵੱਖ ਰਾਜਸੀ , ਸਮਾਜਿਕ ਤੇ ਸੋਸ਼ਲ ਆਗੂਆਂ ਵਲੋਂ ਦੁੱਖ ਦਾ ਪ੍ਗਟਾਵਾ

ਰਾਜਵੀਰ ਕੋਰ ਵਰਮਾ ਪੰਜਾਬ ਪ੍ਧਾਨ ਸਿਵ ਸੇਨਾ ਹਿੰਦੁਸਤਾਨ ਅਤੇ ਸਾਬਕਾ ਸੰਗਰੂਰ ਲੋਕ ਸਭਾ ਹਲਕਾ ਉਮੀਦਵਾਰ ਜੀ ਦੇ ਦਾਦਾ ਜੀ ਸਰਦਾਰ ਪਿਆਰਾ ਸਿੰਘ ਜੀ ਦੇ ਦਿਹਾਂਤ ਕਾਰਣ ਗਹਿਰਾ ਸਦਮਾ ਲੱਗਿਆ, ਸੀ੍ਮਤੀ ਰਾਜਵੀਰ ਕੋਰ ਵਰਮਾ ਜੀ ਦਾ ਅਪਨੇ ਦਾਦਾ ਜੀ ਦੀ ਅਚਾਨਕ ਹੋਏ ਦਿਹਾਂਤ ਕਾਰਣ ਕਾਫੀ ਗਹਿਰਾ ਝਟਕਾ ਲੱਗਿਆ ਹੈ, ਸਰਦਾਰ ਪਿਆਰਾ ਸਿੰਘ ਜੀ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਯੋਗਦਾਨ ਪਉਦੇ ਰਹਿੰਦੇ ਸਨ , ਨਸਿਆ ਤੋ ਦੂਰ ਰਹਿਣਾ ਅਤੇ ਦੂਸਰਿਆ ਨੂੰ ਨਸੇ ਤੋ ਦੂਰ ਰਹਿਣ ਸਲਾਹ ਦਿੰਦੇ ਰਹਿੰਦੇ ਸਨ , ਹਰ ਸਮੇ ਲੋਕਾਂ ਦੀ ਸੇਵਾ ਲਈ ਤਿਆਰ ਰਹਿੰਦੇ ਸਨ , ਪਰ ਰੱਬ ਦਾ ਭਾਣਾ ਮੰਨਣਾ ਪੈਣਾ ਹੈ ਜੋ ਇਸ ਧਰਤੀ ਉਤੇ ਆਇਆ ਹੈ ਉਸ ਨੇ ਇਸ ਦੁਨੀਆ ਤੋ ਜਰੂਰ ਜਾਣਾ ਹੈ, ਮਰਨਾ ਸੱਚ ਹੈ ਅਤੇ ਜਿਉਣਾ ਝੂਠ,ਇਸ ਮੌਕੇ ਵੱਖ ਵੱਖ ਰਾਜਸੀ , ਸਮਾਜਿਕ ਤੇ ਸੋਸ਼ਲ ਆਗੂਆਂ ਵਲੋਂ ਦੁੱਖ ਦਾ ਪ੍ਗਟਾਵਾ ਕੀਤਾ ਗਿਆ ਜਿਸ ਵਿਚ ਸੀ੍ ਪਵਨ ਗੁਪਤਾ ਜੀ ਰਾਸਟਰੀ ਪ੍ਮੁੱਖ ਸਿਵ ਸੇਨਾ ਹਿੰਦੁਸਤਾਨ ਵਲੋ ਦੁੱਖ ਪ੍ਗਟ ਕੀਤਾ ਅਤੇ ਪੂਰੀ ਭਾਰਤ ਤੋ ਵੱਖ ਵੱਖ ਰਾਜਾਂ ਦੇ ਅਹੁਦੇਦਾਰਾਂ ਵੱਲੋ ਦੁੱਖ ਪ੍ਗਟ ਕੀਤਾ ਗਿਆ
ਸਵਰਗੀ ਪਿਆਰਾ ਸਿੰਘ ਫਾਈਲ ਫੋਟੋ


   
  
  ਮਨੋਰੰਜਨ


  LATEST UPDATES











  Advertisements