View Details << Back

ਮਾਮਲਾ ਕਰਫਿਊ ਦੌਰਾਨ ਵੱਧ ਪੈਸੇ ਵਸੂਲਣ ਦਾ
ਕਰਿਆਨੇ ਦਾ ਸਾਮਾਨ ਵੱਧ ਰੇਟ ਤੇ ਵੇਚਣ ਵਾਲੇ ਦੁਕਾਨਦਾਰਾਂ ਤੇ ਹੋਵੇ ਕਾਰਵਾਈ- ਪ੍ਰਿੰਸੀ

ਖਮਾਣੋਂ 11ਅਪ੍ਰੈਲ (ਹਰਜੀਤ ਸਿੰਘ ਜੀਤੀ) ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਖਤਮੇ ਲਈ ਪਬਲਿਕ ਹਿੱਤ ਲਗਾਏ ਕਰਫਿਊ ਕਾਰਨ ਲੋਕ ਘਰ ਬੈਠਣ ਲਈ ਮਜਬੂਰ ਹਨ। ਜਿਆਦਾਤਰ ਗਰੀਬ ਵਰਗ ਦੇ ਲੋਕ ਜੋ ਰੋਜ਼ਾਨਾ ਦਿਹਾੜੀ ਕਰਕੇ ਅਪਣੇ ਪ੍ਰੀਵਾਰ ਪਾਲ ਰਹੇ ਹਨ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੁੱਝ ਕਰਿਆਨੇ ਦੀਆਂ ਦੁਕਾਨਾਂ ਵਾਲੇ ਗਰੀਬ ਅਤੇ ਆਮ ਵਰਗ ਦੇ ਲੋਕਾਂ ਨੂੰ ਕਰਿਆਨੇ ਦਾ ਸਾਮਾਨ ਵੱਧ ਰੇਟ ਤੇ ਵੇਚ ਕੇ ਲੁੱਟ ਦਾ ਸਿਕਾਰ ਬਣਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਖਮਾਣੋਂ ਦੇ ਸਾਬਕਾ ਪ੍ਧਾਨ ਬਲਮਜੀਤ ਸਿੰਘ ਪ੍ਰਿੰਸੀ ਨੇ ਦੱਸਿਆ ਕਿ ਇੱਕ ਪਾਸੇ ਤਾਂ ਸਰਕਾਰ ਗਰੀਬ ਲੋਕਾਂ ਫ੍ਰੀ ਰਾਸ਼ਨ ਦੇ ਰਹੀ ਹੈ ਦੂਜੇ ਪਾਸੇ ਕਰਿਆਨੇ ਦੀਆਂ ਦੁਕਾਨਾਂ ਵਾਲੇ ਆਮ ਆਦਮੀ ਦੀ ਜੇਬ ਉਪਰ ਭਾਰੀ ਪੈ ਰਹੇ ਹਨ ਇਸੇ ਤਰ੍ਹਾਂ ਪਹਿਲਾਂ ਸਬਜੀ ਵਾਲਿਆਂ ਨੇ ਵੀ ਲੁੱਟ ਮਚਾਈ ਸੀ ਜਿਨ੍ਹਾਂ ਤੇ ਪ੍ਸਾਸਨ ਵੱਲੋਂ ਸਿਕੰਜਾ ਕਸਿਆ ਗਿਆ ਸੀ . ਬਲਮਜੀਤ ਸਿੰਘ ਪ੍ਰਿੰਸੀ ਨੇ ਪ੍ਰਸਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਵੱਧ ਰੇਟ ਤੇ ਸਮਾਨ ਵੇਚਣ ਵਾਲੇ ਦੁਕਾਨਦਾਰਾ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਇਸ ਸਬੰਧੀ ਮਾਨਯੋਗ ਐਸ.ਡੀ.ਐਮ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਕੋਈ ਲਿਖਤੀ ਸਿਕਾਇਤ ਆਵੇਗੀ ਤਾਂ ਉਸ ਦੀ ਜਾਂਚ ਪੜ੍ਹਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ
ਬਲਮਜੀਤ ਸਿੰਘ ਪ੍ਰਿੰਸੀ ਦੀ ਤਸਵੀਰ


   
  
  ਮਨੋਰੰਜਨ


  LATEST UPDATES











  Advertisements