View Details << Back

ਬਾਬਾ ਸਾਹਿਬ ਦਾ ਜਨਮ ਦਿਹਾੜਾ ਘਰੋਂ ਘਰੀਂ ਮਨਾਉਣ ਲਈ ਬੇਨਤੀ
ਘਰਾਂ ਵਿਚ ਦੀਵੇ ਜਲਾ ਕੇ ਬਾਬਾ ਸਾਹਿਬ ਨੂੰ ਯਾਦ ਕਰੀਏ : ਜਸਵਿੰਦਰ ਸਿੰਘ ਚੋਪੜਾ

ਭਵਾਨੀਗੜ੍ਹ, 13 ਅਪ੍ਰੈਲ {ਗੁਰਵਿੰਦਰ ਸਿੰਘ} ਅੱਜ ਅੰਬੇਡਕਰ ਕ੍ਰਾਂਤੀ ਗਰੁੱਪ ਪੰਜਾਬ ਦੇ ਪ੍ਧਾਨ ਜਸਵਿੰਦਰ ਸਿੰਘ ਚੋਪੜਾ ਨੇ ਕੋਰੋਨਾ ਵਾਇਰਸ ਦੇ ਕਹਿਰ , ਲਾਕਡਾਊਨ ਕਰਫਿਊ ਅਤੇ ਸਰਕਾਰੀ ਪ੍ਸ਼ਾਸਨ ਦੀਆਂ ਹਿਦਾਇਤਾਂ ਨੂੰ ਮੁੱਖ ਰੱਖਦਿਆਂ ਗਰੁੱਪ ਮੈਬਰਜ ਸਤਗੁਰ ਸਿੰਘ , ਹਰਮੇਸ਼ ਕੁਮਾਰ , ਗੁਰਤੇਜ ਸਿੰਘ ਪੈਪਸੀ, ਸ੍ਰੀਮਤੀ ਕਿਰਨਪਾਲ ਕੌਰ ਅਤੇ ਸ਼੍ਰੀਮਤੀ ਸੁਖਵਿੰਦਰ ਕੌਰ ਨੂੰ ਫੋਨ ਰਾਹੀਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਜਨਮਦਿਨ ਨੂੰ ਘਰੋਂ ਘਰੀਂ ਮਨਾਉਣ ਲਈ ਬੇਨਤੀ ਕੀਤੀ । ਉਨਾਂ ਪ੍ਰੈਸ ਨਾਲ਼ ਫ਼ੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਨੇ ਹਰ ਵਰਗ ਨੂੰ ਮੁੱਖ ਰੱਖਦਿਆਂ ਭਾਰਤ ਦਾ ਮਹਾਨ ਸੰਵਿਧਾਨ ਲਿਖਿਆ । ਉਨਾਂ ਸਰਬ ਸਮਾਜ ਨੂੰ ਉਨਾਂ ਦੇ ਸਨਮਾਨ ਵਿੱਚ ਉਨਾਂ ਦੇ ਜਨਮ ਦਿਨ ਉਤੇ ਸ਼ਾਮੀ ਸਾਢੇ ਸੱਤ ਵਜੇ ਤੋ ਅੱਠ ਵਜੇ ਤੱਕ ਆਪਣੇ ਆਪਣੇ ਘਰ ਵਿੱਚ ਦੀਪਮਾਲਾ ਦੀਵੇ ਜਲਾ ਕੇ ਉਨ੍ਹਾਂ ਯਾਦ ਅਤੇ ਉਨਾਂ ਦੇ ਦੱਸੇ ਰਾਹ ਤੇ ਚੱਲਣ ਦੀ ਬੇਨਤੀ ਕੀਤੀ.ਗੱਲਬਾਤ ਕਰਦਿਆਂ ਜਸਵਿੰਦਰ ਚੋਪੜਾ ਨੇ ਕਿਹਾ ਕੇ ਜਿਥੇ ਪੂਰੀ ਦੁਨੀਆ ਵਿਚ ਕਰਨਾ ਵਾਇਰਸ ਕਾਰਨ ਹਾਹਾਕਾਰ ਮੱਚੀ ਪਈ ਹੈ ਤੇ ਪੂਰੇ ਭਾਰਤ ਦੇ ਲੋਕ ਘਰਾਂ ਅੰਦਰ ਬੰਦ ਹਨ ਅਤੇ ਇਸ ਮੌਕੇ ਵਿਸਾਖੀ ਵੀ ਘਰਾਂ ਅੰਦਰ ਰਹਿ ਕੇ ਮਨਾਈ ਗਈ ਹੈ ਪਿਛਲੇ ਸਮੇ ਵਿਚ ਕਈ ਤਿਓਹਾਰ ਐਸ ਤਰਾਂ ਹੀ ਲੰਘੇ ਹਨ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਨੂ ਸ਼ੋਸਲ ਡਿਸਟੈਂਸ ਬਣਾ ਕੇ ਰੱਖਣਾ ਜਰੂਰੀ ਹੈ ਤਾ ਕੇ ਕਰਨਾ ਦੀ ਨਾ ਮੁਰਾਦ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ ਇਸ ਸਾਰੇ ਨੂੰ ਮੁੱਖ ਰੱਖਦਿਆਂ ਓਹਨਾ ਅਪੀਲ ਕੀਤੀ ਕੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀਆਂ ਸਿਖਿਆਵਾਂ ਤੇ ਚਲਦਿਆਂ ਸਾਨੂ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਦਿਆਂ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਓਹਨਾ ਨੂੰ ਯਾਦ ਕਰਦਿਆਂ ਸ਼ਾਮ ਢਲਦਿਆਂ ਆਪਣੇ ਘਰਾਂ ਵਿਚ ਦੀਵੇ ਮੋਮਬਤੀਆਂ ਜਲਾ ਕੇ ਓਹਨਾ ਦਾ ਜਨਮ ਦਿਹਾੜਾ ਮਨਾਉਣਾ ਹੈ ।
ਪ੍ਧਾਨ ਜਸਵਿੰਦਰ ਸਿੰਘ ਚੋਪੜਾ


   
  
  ਮਨੋਰੰਜਨ


  LATEST UPDATES











  Advertisements