View Details << Back

ਬਿਜਲੀ ਦੇ ਬਿਲ ਮਾਫ ਕਰੇ ਸਰਕਾਰ
ਲੋਕਾਂ ਨੂੰ ਰੋਟੀ ਦੀ ਚਿੰਤਾ ਤੇ ਸਰਕਾਰ ਨੂੰ ਬਿਜਲੀ ਬਿਲਾਂ ਦੀ ਪਈ ਐ : ਗਰਗ

ਭਵਾਨੀਗੜ੍ਹ, 16 ਅਪ੍ਰੈਲ (ਗੁਰਵਿੰਦਰ ਸਿੰਘ):" ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਕਰਕੇ ਲਾਕਡਾਊਨ ਜਾਂ ਕਰਫਿਊ ਲਗਾਉਣਾ ਸਰਕਾਰ ਦੀ ਮਜਬੂਰੀ ਹੋ ਸਕਦੀ ਹੈ ਪਰ ਅਜਿਹੀ ਸੰਕਟ ਵਾਲੀ ਸਥਿਤੀ ਵਿੱਚ ਅਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਘਰਾਂ 'ਚ ਬੈਠੀ ਜਨਤਾ ਤੋਂ ਬਿਜਲੀ ਦੇ ਬਿਲ ਮੰਗ ਕੇ ਜਨਤਾ ਦੀ ਮੁਸ਼ਕਿਲ ਹੋਰ ਵਧਾਉਣ ਵਿੱਚ ਸਰਕਾਰ ਦੀ ਕੀ ਮਜਬੂਰੀ ਹੈ ਇਹ ਸਮਝ ਤੋਂ ਬਾਹਰ ਹੈ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਇੰਚਾਰਜ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਪ੍ਰੈਸ ਦੇ ਨਾਂਅ ਜਾਰੀ ਬਿਆਨ ਵਿੱਚ ਕੀਤਾ। ਗਰਗ ਨੇ ਕਿਹਾ ਕਿ ਸਰਕਾਰਾਂ ਦਾ ਗਠਨ ਲੋਕ ਭਲਾਈ ਲਈ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਹਰ ਮਾੜੇ ਸਮੇਂ ਵਿੱਚ ਸਰਕਾਰ ਉਨ੍ਹਾਂ ਦਾ ਸਾਥ ਦੇਵੇਗੀ ਪਰ ਪੰਜਾਬ ਸੂਬੇ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲਾਕਡਾਊਨ ਵਰਗੇ ਇਨ੍ਹਾਂ ਹਾਲਾਤਾਂ ਵਿੱਚ ਜਨਤਾ ਨੂੰ ਸਹੂਲਤਾਂ ਦੇਣ ਦੀ ਬਜਾਏ, ਉਨ੍ਹਾਂ ਉੱਪਰ ਆਰਥਿਕ ਬੋਝ ਪਾਉਣ 'ਤੇ ਲੱਗੀ ਹੋਏ ਹੈ। ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਖਜਾਨਾ ਇਨ੍ਹਾਂ ਵੀ ਖਾਲੀ ਨਹੀਂ ਹੋਇਆ ਕਿ ਗਰੀਬ, ਮੱਧ ਵਰਗੀ ਪਰਿਵਾਰਾਂ, ਦੁਕਾਨਦਾਰਾਂ ਤੇ ਛੋਟੇ ਉਦਯੋਗਾਂ ਵਾਲਿਆਂ ਨੂੰ ਲਾਕਡਾਊਨ ਦੌਰਾਨ ਬਿਜਲੀ ਦੇ ਬਿਲ ਵੀ ਮੁਆਫ ਨਹੀੰ ਕੀਤੇ ਜਾ ਸਕਦੇ। ਕਿਉਂਕਿ ਲਾਕਡਾਊਨ ਕਰਕੇ ਲਗਭਗ ਸਾਰੇ ਹੀ ਕੰਮ ਕਾਜ ਠੱਪ ਪਏ ਹਨ। ਦੁਕਾਨਦਾਰ, ਪ੍ਰਾਈਵੇਟ ਨੌਕਰੀਆਂ ਕਰਨ ਵਾਲੇ, ਮਜਦੂਰ ਵਰਗ, ਛੋਟੇ ਉਦਯੋਗਾਂ ਵਾਲੇ ਆਦਿ ਸਾਰੇ ਹੀ ਵਰਗ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ। ਇਸ ਲਈ ਪੰਜਾਬ ਸਰਕਾਰ ਇਸ ਮਾੜੇ ਸਮੇਂ ਵਿੱਚ ਲੋਕਾਂ ਦੀ ਮੱਦਦ ਕਰਨ ਤੋਂ ਭੱਜਣ ਦੀ ਬਜਾਏ ਲੋਕਾਂ ਦੀ ਮੱਦਦ ਲਈ ਸੇਵਾਵਾਂ ਜਾਰੀ ਰੱਖ ਕੇ ਆਪਣੀ ਜਿੰਮੇਵਾਰੀ ਨੂੰ ਨਿਭਾਵੇ। ਉਨ੍ਹਾਂ ਮੰਗ ਕੀਤੀ ਕਿ ਅਪ੍ਰੈਲ ਮਹੀਨੇ ਦੇ ਬਿਜਲੀ ਬਿਲ ਪਿਛਲੇ ਸਾਲ ਅਪ੍ਰੈਲ ਮਹੀਨੇ ਦੇ ਹਿਸਾਬ ਨਾਲ ਭੇਜਣ ਦਾ ਫੈਸਲਾ ਸਰਾਸਰ ਗਲਤ ਹੈ ਜਿਸਨੂੰ ਸਰਕਾਰ ਤੁਰੰਤ ਵਾਪਸ ਲਵੇ ਅਤੇ ਲਾਕਡਾਊਨ ਦੇ ਮੱਦੇਨਜਰ ਅਪ੍ਰੈਲ ਮਹੀਨੇ ਦੇ ਬਿਜਲੀ ਬਿਲ ਮਾਫ ਕੀਤੇ ਜਾਣੇ ਚਾਹੀਦੇ ਹਨ।

   
  
  ਮਨੋਰੰਜਨ


  LATEST UPDATES











  Advertisements