View Details << Back

ਅਨਾਜ ਮੰਡੀਆਂ 'ਚ ਖਰੀਦ ਪ੍ਬੰਧਾਂ ਦੇ ਸਰਕਾਰੀ ਦਾਅਵਿਆਂ ਦੀ ਖੁੱਲੀ ਪੋਲ
ਆਵਾਰਾ ਪਸ਼ੂ ਬਣੇ ਚੁਣੌਤੀ, ਹੋਰ ਪ੍ਰਬੰਧਾਂ ਦੀ ਵੀ ਘਾਟ

ਭਵਾਨੀਗੜ,16 ਅਪ੍ਰੈਲ (ਗੁਰਵਿੰਦਰ ਸਿੰਘ): ਸੂਬੇ ਭਰ ਵਿੱਚ ਕਣਕ ਦੇ ਸੀਜ਼ਨ ਨੂੰ ਲੈ ਕੇ ਅਨਾਜ ਮੰਡੀਆਂ ਵਿੱਚ ਸਰਕਾਰ ਅਤੇ ਪ੍ਸ਼ਾਸਨ ਵੱਲੋਂ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਭਵਾਨੀਗੜ ਦੀ ਨਵੀਂ ਅਨਾਜ ਮੰਡੀ ਵਿੱਚ ਡੇਰਾ ਜਮਾਈ ਬੈਠੇ ਵੱਡੀ ਗਿਣਤੀ ਵਿੱਚ ਆਵਾਰਾ ਪਸ਼ੂ ਇਨ੍ਹਾਂ ਸਰਕਾਰੀ ਦਾਅਵਿਆਂ ਦੀ ਸਰੇਆਮ ਫੂਕ ਕੱਢਦੇ ਦਿਖਾਈ ਦੇ ਰਹੇ ਹਨ। ਵੀਰਵਾਰ ਨੂੰ ਸ਼ਹਿਰ ਦੀ ਅਨਾਜ਼ ਮੰਡੀ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਵੱਡੀ ਤਦਾਦ ਵਿੱਚ ਆਵਾਰਾ ਪਸ਼ੂ ਮੰਡੀ ਵਿੱਚ ਘੁੰਮ ਰਹੇ ਸੀ ਤੇ ਸ਼ੈਡਾ ਹੇਠਾਂ ਮਰੇ ਪਏ ਇੱਕ ਵੱਛੜੇ ਨੂੰ ਆਵਾਰਾ ਕੁੱਤੇ ਨੌਚ-ਨੌਚ ਕੇ ਖਾ ਰਹੇ ਸਨ ਜਿਸਨੂੰ ਮੀਡਿਆ ਟੀਮ ਦੇ ਆਉਣ ਤੋਂ ਤੁਰੰਤ ਬਾਅਦ ਅਧਿਕਾਰੀਆਂ ਵੱਲੋਂ ਚੁਕਵਾਇਆ ਗਿਆ। ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿੱਥੇ ਸਰਕਾਰ ਅਨਾਜ ਮੰਡੀਆਂ ਵਿੱਚ ਸ਼ੋਸ਼ਲ ਡਿਸਟੈੰਸਿੰਗ ਸਮੇਤ ਹੋਰ ਪੁਖਤਾ ਪ੍ਰਬੰਧ ਪੂਰੇ ਕਰਨ ਦੇ ਦਾਅਵੇ ਤਾਂ ਕਰ ਰਹੀ ਹੈ ਪਰੰਤੂ ਆਵਾਰਾ ਪਸ਼ੂ ਪ੍ਰਸ਼ਾਸ਼ਨ ਲਈ ਵੱਡੀ ਚੁਣੌਤੀ ਬਣਨ ਦੇ ਨਾਲ ਕਿਸਾਨਾਂ ਤੇ ਆੜਤੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਅੱਜ ਅਪਣੀ ਫਸਲ ਲੈ ਕੇ ਅਨਾਜ ਮੰਡੀ ਵਿੱਚ ਪਹੁੰਚੇ ਇੱਕ ਕਿਸਾਨ ਨੇ ਕਿਹਾ ਕਿ ਆਵਾਰਾ ਪਸ਼ੂ ਹਰ ਸੀਜਨ ਦੌਰਾਨ ਕਿਸਾਨਾਂ ਲਈ ਪ੍ਰੇਸ਼ਾਨੀ ਬਣਦੇ ਹਨ ਜਿਨ੍ਹਾਂ ਦਾ ਪ੍ਰਸਾਸ਼ਨ ਕੋਈ ਠੋਸ ਹੱਲ ਨਹੀਂ ਕੱਢ ਪਾਉਦਾ। ਆਵਾਰਾ ਪਸ਼ੂ ਮੰਡੀਆਂ 'ਚ ਪਈ ਫਸਲ 'ਚ ਮੂੰਹ ਮਾਰਦੇ ਰਹਿੰਦੇ ਹਨ। ਕਿਸਾਨ ਨੇ ਪ੍ਰਸ਼ਾਸਨ ਤੋਂ ਅਨਾਜ ਮੰਡੀਆਂ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਤੁਰੰਤ ਨਿਜਾਤ ਦੇਣ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਅਨਾਜ ਮੰਡੀ ਦੇ ਕੁੱਝ ਅਾੜਤੀਆਂ ਨੇ ਰੋਸ ਜਤਾਉੰਦਿਆ ਦੱਸਿਆ ਕਿ ਮੰਡੀ ਵਿੱਚ ਫਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰੰਤੂ ਹਾਲੇ ਤੱਕ ਉਨ੍ਹਾਂ ਨੂੰ ਪਾਸ ਵੀ ਜਾਰੀ ਨਹੀਂ ਹੋਏ। ਜਿਸ ਕਰਕੇ ਸਰਕਾਰ ਦੇ ਪ੍ਰਬੰਧਾ ਸਬੰਧੀ ਸਾਰੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਫ ਸਫਾਈ ਹੋ ਜਾਣ ਦੇ ਬਾਵਜੂਦ ਵੀ ਅਨਾਜ ਮੰਡੀ ਵਿੱਚ ਕੂੜੇ ਦੇ ਢੇਰ ਲੱਗੇ ਪਏ ਹਨ ਤੇ ਨਾ ਹੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇੱਥੇ ਹੈੰਡ ਸੈਨਾਟਾਇਜ਼ਰ ਰੱਖੇ ਗਏ ਹਨ ਤੇ ਨਾ ਹੀ ਪੀਣ ਵਾਲੇ ਪਾਣੀ ਦਾ ਹੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਨਾਜ ਮੰਡੀ 'ਚ ਪਹੁੰਚੇ ਪਨਗ੍ਰੇਨ ਦੇ ਜੁਆਇੰਟ ਡਾਇਰੈਕਟਰ ਅਜੈਵੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਣਕ ਦੀ ਖ੍ਰੀਦ ਦੇ ਪ੍ਰਬੰਧ ਮੁਕੰਮਲ ਹਨ। ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਫਸਲ ਲਿਆਉਣ ਤੇ ਵੇਚਣ ਕਰਨ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਨਾਲ ਹੀ ਉਨ੍ਹਾਂ ਆਖਿਆ ਕਿ ਆੜਤੀਆਂ ਅਤੇ ਲੇਬਰ ਆਦਿ ਦੀਆਂ ਜੋ ਕੁੱਝ ਸਮੱਸਿਅਾਵਾ ਉਨ੍ਹਾਂ ਦੇ ਧਿਅਾਨ ਵਿੱਚ ਅਾਈਆਂ ਹਨ ਉਨ੍ਹਾਂ ਨੂੰ ਜਲਦ ਦੂਰ ਕਰ ਲਿਆ ਜਾਵੇਗਾ।

   
  
  ਮਨੋਰੰਜਨ


  LATEST UPDATES











  Advertisements