View Details << Back

ਘਰ ਦੇ ਵਿਹੜੇ ਚ ਬੂਟੇ ਲਗਾ ਕੇ ਮਨਾਇਆ ਪਿ੍ਥਵੀ ਦਿਵਸ

ਸੰਗਰੂਰ (ਮਾਲਵਾ ਬਿਉਰੋ) ਅੱਜ ਜਦੋਂ ਦੇਸ਼ ਅੰਦਰ ਕੋਰੋਨਾ ਵਾਇਰਸ ਮਹਾਂਮਾਰੀ ਦੋਰਾਨ ਲੋਕ ਘਰਾਂ ਦੇ ਅੰਦਰ ਬੰਦ ਹਨ ਤੇ ਇੱਕ ਮਹੀਨੇ ਤੋਂ ਲਾਕਡਾਉਨ ਕਾਰਨ ਜ਼ਿੰਦਗੀ ਦੀ ਰਫਤਾਰ ਵੀ ਰੁਕ ਗਈ ਲੱਗਦੀ ਹੈ ਉਥੇ ਕੁਦਰਤ ਨਾਲ ਇਕਸਾਰਤਾ ਬਣਾ ਕੇ ਚੱਲਣ ਵਾਲੇ ਉਦਮੀ ਲੋਕ ਵੀ ਹਨ ਜਿਨ੍ਹਾਂ ਘਰਾਂ ਦੇ ਅੰਦਰ ਰਹਿ ਕੇ ਵੀ ਪ੍ਰਿਥਵੀ ਦਿਵਸ ਮਨਾਉਣ ਨੂੰ ਪਹਿਲ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਆਗੂ ਤੇ ਸਮਾਜ ਸੇਵਿਕਾ ਮੈਡਮ ਸੁਖਮਨੀ ਕੋਰ ਨੇ ਅੱਜ ਪਿ੍ਥਵੀ ਦਿਵਸ ਮੌਕੇ ਆਪਣੇ ਘਰ ਦੇ ਵਿਹੜੇ ਵਿਚ ਵੱਖ-ਵੱਖ ਬੂਟੇ ਲਗਾ ਕੇ ਪਿ੍ਥਵੀ ਦਿਵਸ ਮਨਾਇਆ। ਮੈਡਮ ਸੁਖਮਨੀ ਕੋਰ ਨੇ ਕਿਹਾ ਕਿ ਇਹ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਕੁਦਰਤ ਨਾਲ ਆਪਸੀ ਸਾਂਝ ਪਾਈ ਰੰਖੀਏ ਅਤੇ ਆਪਣੀ ਧਰਤੀ ਮਾਂ ਦੀ ਬਿਹਤਰੀ ਲਈ ਕੁਝ ਨਾ ਕੁਝ ਉਦਮ ਜ਼ਰੂਰ ਕਰਦੇ ਰਹੀਏ। ਆਉਣ ਵਾਲੇ ਕੱਲ੍ਹ ਨੂੰ ਹੋਰ ਬਿਹਤਰ ਤੇ ਸਿਹਤਮੰਦ ਬਣਾਉਣ ਲਈ ਧਰਤੀ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਤੇ ਅੱਜ ਪਿ੍ਥਵੀ ਦਿਵਸ ਤੇ ਸਾਨੂੰ ਸਭ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਕੁਦਰਤ ਤੇ ਧਰਤੀ ਦੇ ਨਿਯਮਾਂ ਨਾਲ ਕਦੇ ਖਿਲਵਾੜ ਨਹੀਂ ਕਰਾਂਗੇ। ਮੈਡਮ ਸੁਖਮਨੀ ਕੋਰ ਨੇ ਕਿਹਾ ਕਿ ਭਾਵੇਂ ਲਾਕਡਾਉਣ ਕਰਕੇ ਅਸੀਂ ਘਰਾਂ ਤੋਂ ਬਾਹਰ ਨਹੀਂ ਆ ਸਕਦੇ ਪਰ ਘਰਾਂ ਚ ਹੀ ਰਹਿ ਕੇ ਅਸੀਂ ਆਪਣੇ ਘਰ ਦੇ ਬਗੀਚੇ, ਵਿਹੜੇ ਜਾਂ ਹੋਰ ਖਾਲੀ ਥਾਂ ਤੇ ਬੂਟੇ ਜ਼ਰੂਰ ਲਗਾ ਸਕਦੇ ਹਾਂ।

   
  
  ਮਨੋਰੰਜਨ


  LATEST UPDATES











  Advertisements