View Details << Back

ਯੁੱਧ 'ਚ ਡੱਟੀਆਂ ਆਸ਼ਾ ਵਰਕਰਾਂ ਦੀ ਸਿਹਤ ਬਾਰੇ ਵੀ ਸਰਕਾਰ ਧਿਆਨ ਦੇਵੇ: ਕਾਕੜਾ
ਯੂਨੀਅਨ ਨੇ ਕੀਤੀ ਸਿਹਤ ਬੀਮੇ ਕਰਨ ਦੀ ਮੰਗ

ਭਵਾਨੀਗੜ੍ਹ, 22 ਅਪ੍ਰੈਲ (ਗੁਰਵਿੰਦਰ ਸਿੰਘ): ਆਸ਼ਾ ਵਰਕਰ ਫੈਸਲੀਟੇਟਰ ਯੂਨੀਅਨ ਪੰਜਾਬ ਨੇ ਸੂਬਾ ਸਰਕਾਰ ਖਿਲਾਫ ਰੋਸ ਜ਼ਾਹਰ ਕਰਦਿਆਂ ਕੋਰੋਨਾ ਦੇ ਮੱਦੇਨਜ਼ਰ ਯੂਨੀਅਨ ਦੀਆਂ ਜਾਇਜ ਮੰਗਾਂ ਨੂੰ ਤੁਰੰਤ ਮੰਨਣ ਦੀ ਮੰਗ ਕੀਤੀ ਹੈ। ਇਸ ਸਬੰਧੀ ਯੂਨੀਅਨ ਦੀ ਸੂਬਾਈ ਆਗੂ ਰਾਜਿੰਦਰ ਕੌਰ ਕਾਕੜਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਚੱਲ ਰਹੇ ਯੁੱਧ ਨੂੰ ਜਿੱਤਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯੋਗ ਉਪਰਾਲਿਆਂ ਤਹਿਤ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਵੱਲੋਂ ਪਿੰਡਾਂ ਅੰਦਰ ਆਪੋ ਆਪਣੇ ਏਰੀਏ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਦੇ ਨਾਲ ਉਨ੍ਹਾਂ ਨੂੰ ਵੱਧ ਤੋਂ ਵੱਧ ਘਰਾਂ ਅੰਦਰ ਹੀ ਰਹਿਣ ਲਈ ਸਮਝਾਇਆ ਜਾ ਰਿਹਾ ਹੈ। ਇਸ ਸਰਵੇ ਦੌਰਾਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਖਾਂਸੀ, ਜੁਕਾਮ, ਸ਼ੂਗਰ, ਬੁਖ਼ਾਰ, ਟੀ.ਬੀ. ਅਤੇ ਸਾਹ ਆਦਿ ਦੀਆਂ ਬਿਮਾਰੀਆਂ ਬਾਰੇ ਪੁੱਛਗਿੱਛ ਕਰਕੇ ਜਾਣਕਾਰੀ ਇਕੱਤਰ ਕੀਤੀ ਗਈ। ਕਾਕੜਾ ਨੇ ਆਖਿਆ ਕਿ ਜਦੋਂ ਆਸ਼ਾ ਵਰਕਰ ਤੇ ਫੈਸਲੀਟੇਟਰ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਕੰਮ ਵਿੱਚ ਖੜ੍ਹੇ ਹਨ ਤਾਂ ਸਰਕਾਰ ਨੂੰ ਵੀ ਉਨ੍ਹਾਂ ਦੀ ਸਿਹਤ ਬਾਰੇ ਕੁੱਝ ਸੋਚਣਾ ਚਾਹੀਦਾ ਹੈ। ਕੋਰੋਨਾ ਦੀ ਮਹਾਂਮਾਰੀ ਦੇ ਦੌਰ ਨੂੰ ਦੇਖਦਿਆਂ ਯੂਨੀਅਨ ਪੰਜਾਬ ਸਰਕਾਰ ਤੋਂ ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਨੂੰ ਬਣਦਾ ਮਾਣ ਭੱਤਾ ਘੱਟੋ ਘੱਟ ਪੰਜ ਸੌ ਰੁਪਏ ਰੋਜ਼ਾਨਾ ਦੇਣ, ਮੂੰਹ ਵਾਲੇ ਮਾਸਕ, ਹੈੰਡ ਸੈਨੀਟਾਈਜ਼ਰ ਅਤੇ ਹੱਥਾਂ ਲਈ ਦਸਤਾਨੇ ਦੇਣ ਅਤੇ ਡਿਊਟੀ ਕਰਨ ਵਾਲੀਆਂ ਆਸ਼ਾ ਵਰਕਰਾਂ ਦਾ ਸਿਹਤ ਬੀਮਾ ਜਲਦੀ ਤੋਂ ਜਲਦੀ ਕਰਨ ਦੀ ਮੰਗ ਕਰਦੀ ਹੈ।ਇਸ ਮੌਕੇ ਹੋਰਨਾਂ ਤੋਂ ਅਮਨਦੀਪ ਕੌਰ ਫੱਗੂਵਾਲਾ, ਅਮਰਜੀਤ ਕੌਰ, ਹਰਪ੍ਰੀਤ ਕੌਰ, ਸੁਰਿੰਦਰ ਕੌਰ, ਸੰਦੀਪ ਕੌਰ, ਪੂਜਾ ਕੌਰ, ਬੇਅੰਤ ਕੌਰ, ਜਸਵਿੰਦਰ ਕੌਰ ਪ੍ਰੈੱਸ ਸਕੱਤਰ, ਸ਼ਿੰਦਰ ਕੌਰ ਰੇਤਗੜਹ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements