View Details << Back

ਖਮਾਣੋਂ ਵਿਖੇ ਲਗਾਇਆ ਜਾ ਰਿਹਾ ਹੈ ਖ਼ੂਨਦਾਨ ਕੈਂਪ

ਖਮਾਣੋਂ 21ਅਪ੍ਰੈਲ (ਹਰਜੀਤ ਸਿੰਘ ਜੀਤੀ) ਕਰੋਨਾ ਵਾਇਰਸ ਬਿਮਾਰੀ ਦੀ ਸਮੱਸਿਆ ਦੇ ਚਲਦੇ ਪੀ ਜੀ ਆਈ ਚੰਡੀਗੜ੍ਹ ਵਿੱਚ ਆਈ ਖੂਨ ਦੀ ਕਮੀ ਨੂੰ ਮੁੱਖ ਰੱਖਦਿਆਂ ਐਸ ਡੀ ਐਮ ਖਮਾਣੋਂ ਪਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਅਤੇ ਬਲਦੇਵ ਸਪੋਰਟਸ ਐਂਡ ਵੈਲਫੇਅਰ ਕਲੱਬ ਫਰੋਰ ਵੱਲੋਂ ਮਿਤੀ 25 ਅਪ੍ਰੈਲ ਨੂੰ ਤਹਿਸੀਲ ਕੰਪਲੈਕਸ ਖਮਾਣੋਂ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਕਾਲੜਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸ ਕਾਇਮ ਰੱਖਦੇ ਹੋਏ ਇਹ ਕੈਂਪ ਲਗਾਇਆ ਜਾ ਰਿਹਾ ਹੈ ਖ਼ੂਨਦਾਨ ਕਰਨ ਲਈ ਮੋਬਾਈਲ ਨੰਬਰ 9914468471-8360013363-9417850778-ਦੀਪਕ ਵਰਮਾ ਅਤੇ ਨਾਇਬ ਸਿੰਘ ਵੱਲੋਂ ਜਾਰੀ ਕੀਤੇ ਗਏ ਹਨ ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਵਾਲੇ ਚਾਹਵਾਨ ਵਿਅਕਤੀ ਇਹਨਾਂ ਨੰਬਰ ਤੇ ਸੰਪਰਕ ਕਰ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ ਉਨ੍ਹਾਂ ਦੱਸਿਆ ਕਿ ਇੱਕ ਸਮੇਂ ਤੇ 4ਵਿਅਕਤੀਆ ਨੂੰ ਖੂਨਦਾਨ ਕਰਨ ਲਈ ਬੁਲਾਇਆ ਜਾਵੇਗਾ ਇਸ ਲਈ ਖੂਨਦਾਨ ਕਰਨ ਵਾਲੇ ਵਿਅਕਤੀ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਆਪਣਾ ਨਾਮ ਜ਼ਰੂਰ ਦਰਜ ਕਰਵਾਉਣ

   
  
  ਮਨੋਰੰਜਨ


  LATEST UPDATES











  Advertisements