View Details << Back

ਹਰਜੀਤ ਦੀ ਬਹਾਦਰੀ ਨੂੰ ਸਲਾਮ
ਨੇਮ ਪਲੇਟ ਲਗਾ ਕੇ ਹੌਸਲਾ ਅਫਜ਼ਾਈ ਕੀਤੀ

ਖਮਾਣੋਂ 28 ਅਪ੍ਰੈਲ (ਹਰਜੀਤ ਸਿੰਘ ਜੀਤੀ) -ਪੰਜਾਬ ਪੁਲਿਸ ਮੁਖੀ ਸ੍ਰੀ ਦਿਨਕਰ ਗੁਪਤਾ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਪੁਲਿਸ ਦੇ ਹਰ ਮੁਲਾਜ਼ਮ ਅਤੇ ਉੱਚ ਅਧਿਕਾਰੀਆਂ ਨੇ ਆਪਣੀ ਨੇਮ ਪਲੇਟ ਤੇ ਪਟਿਆਲਾ ਵਿਖੇ ਕਰੋਨਾ ਖਿਲਾਫ਼ ਡਿਊਟੀ ਕਰਦੇ ਜ਼ਖਮੀ ਹੋਏ ਸਬ ਇੰਸਪੈਕਟਰ ਹਰਜੀਤ ਸਿੰਘ ਦਾ ਨਾਮ ਲਿਖਿਆ ਇਸ ਮਹਿਮ ਤਹਿਤ ਥਾਣਾ ਖਮਾਣੋਂ ਦੇ ਮੁੱਖ ਅਫਸਰ ਇੰਸਪੈਕਟਰ ਰਾਜ ਕੁਮਾਰ ਦੀ ਅਗਵਾਈ ਵਿੱਚ ਡੀ ਐਸ ਪੀ ਧਰਮਪਾਲ ਚੇਚੀ ਦੇ ਹੁਕਮਾਂ 'ਤੇ ਥਾਣਾ ਖਮਾਣੋਂ ਦੇ ਸਮੂਹ ਮੁਲਾਜ਼ਮਾਂ ਨੇ ਆਪੋ ਆਪਣੀ ਨੇਮ ਪਲੇਟ ਤੇ ਹਰਜੀਤ ਸਿੰਘ ਦਾ ਨਾਮ ਲਿਖਿਆ ਅਤੇ ਸੋਸ਼ਲ ਮੀਡੀਆ ਤੇ 'ਮੈਂ ਹਾਂ ਹਰਜੀਤ ਸਿੰਘ 'ਅਪਲੋਡ ਕੀਤਾ ਤਾਂ ਜੋ ਸਬ ਇੰਸਪੈਕਟਰ ਹਰਜੀਤ ਸਿੰਘ ਅਤੇ ਪੰਜਾਬ ਪੁਲਿਸ ਦੇ ਹਰ ਇੱਕ ਮੁਲਾਜ਼ਮ ਦੀ ਹੌਸਲਾ ਅਫਜ਼ਾਈ ਹੋ ਸਕੇ ਜੋ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੇ ਭਲੇ ਲਈ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਖਿਲਾਫ਼ ਲੜਾਈ ਲੜ ਰਹੇ ਹਨ। ਜਿਕਰਯੋਗ ਹੈ ਕਿ ਸਬ ਇੰਸਪੈਕਟਰ ਹਰਜੀਤ ਸਿੰਘ ਪਟਿਆਲਾ ਵਿਖੇ ਕਰੋਨਾ ਖਿਲਾਫ਼ ਡਿਊਟੀ ਕਰਦਿਆਂ ਨਹਿੰਗ ਸਿੰਘਾਂ ਨਾਲ ਹੋਈ ਲੜਾਈ ਦੌਰਾਨ ਆਪਣਾ ਹੱਥ ਕੱਟੇ ਜਾਣ ਦੇ ਬਾਵਜੂਦ ਵੀ ਲੜਦਾ ਰਿਹਾ ਜੋ ਅੱਜ ਵੀ ਪੀ ਜੀ ਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ਼ ਹੈ ਜਿਸ ਨੂੰ ਹੌਸਲਾ ਦੇਣ ਲਈ ਅੱਜ ਪੰਜਾਬ ਪੁਲਿਸ ਦੇ ਹਰ ਇੱਕ ਮੁਲਾਜ਼ਮ ਨੇ ਆਪਣੀ ਨੇਮ ਪਲੇਟ ਤੇ ਆਪਣੇ ਨਾਮ ਦੀ ਥਾਂ ਸਬ ਇੰਸਪੈਕਟਰ ਹਰਜੀਤ ਸਿੰਘ ਦਾ ਨਾਮ ਲਿਖਿਆ। ਥਾਣਾ ਮੁਖੀ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਜਿੱਥੇ ਹਰਜੀਤ ਸਿੰਘ ਨੂੰ ਹੌਸਲਾ ਮਿਲਿਆ ਉਥੇ ਹੀ ਪੰਜਾਬ ਪੁਲਿਸ ਦੇ ਹਰ ਮੁਲਾਜ਼ਮ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।

   
  
  ਮਨੋਰੰਜਨ


  LATEST UPDATES











  Advertisements