View Details << Back

ਰਮਨ ਵਾਲਮਿਕੀ ਨੂੰ ਇਨਸਾਫ਼ ਨਾ ਮਿਲਿਆ ਤਾ ਕਰਾਗੇ ਸੜਕਾ ਜਾਮ : ਕਲਿਆਣ
ਇੱਕ ਮਿੰਟ ਦਾ ਮੋਨ ਰੱਖ ਕੇ ਸ਼ਰਧਾਜਲੀਆ ਕੀਤੀਆਂ ਭੇਟ

ਭਵਾਨੀਗੜ 29 ਅਪ੍ਰੈਲ (ਗੁਰਵਿੰਦਰ ਸਿੰਘ) ਬਿਤੇ ਦਿਨੀਂ ਹਰਿਆਣਾ ਦੇ ਯਮੁਨਾ ਨਗਰ ਦੇ ਰਹਿਣ ਵਾਲੇ ਵਾਲਮਿਕੀ ਸਮਾਜ ਦੇ ਨੋਜਵਾਨ ਰਮਨ ਵਾਲਮਿਕੀ ਦੇ ਜੇਲ ਵਿੱਚ ਹੋਈ ਰਹੱਸਮਈ ਮੋਤ ਤੇ ਰੋਹ ਪ੍ਰਗਟ ਕਰਦਿਆਂ ਅੱਜ ਭਵਾਨੀਗੜ ਵਿਖੇ ਸੈਂਟਰਲ ਵਾਲਮਿਕੀ ਸਭਾ ਇੰਡੀਆ ਦੇ ਕੋਮੀ ਮੀਤ ਪ੍ਰਧਾਨ ਪੀ ਅੈਸ ਗਮੀ ਕਲਿਆਣ ਦੀ ਅਗਵਾਈ ਹੇਠ ਵਾਲਮਿਕੀ ਭਵਨ ਵਿੱਚ ਇੱਕ ਭਰਵੀ ਮੀਟਿੰਗ ਹੋਈ ਜਿਸ ਵਿੱਚ ਕਰੋਨਾ ਵਾਇਰਸ ਦੇ ਮੱਦੇ ਨਜਰ ਸ਼ੋਸਲ ਡਿਸਟੈਸ ਦਾ ਪੂਰਾ ਧਿਆਨ ਰੱਖਿਆ ਗਿਆ । ਇਸ ਮੋਕੇ ਇੱਕ ਮਿੰਟ ਦਾ ਮੋਨ ਰੱਖ ਕੇ ਰਮਨ ਵਾਲਮਿਕੀ ਨੂੰ ਸਰਧਾਜਲੀਆ ਭੇਟ ਕੀਤੀਆਂ ਗਈਆਂ । ਇਸ ਮੋਕੇ ਸਭਾ ਦੇ ਕੋਮੀ ਮੀਤ ਪ੍ਧਾਨ ਗਮੀ ਕਲਿਆਣ ਨੇ ਹਰਿਆਣਾ ਸਰਕਾਰ ਤੋ ਮੰਗ ਕੀਤੀ ਕਿ ਰਮਨ ਵਾਲਮਿਕੀ ਦੀ ਮੋਤ ਦੀ ਜਾਚ ਕੇਦਰੀ ਜਾਚ ਏਜੰਸੀ ਸੀ.ਬੀ.ਆਈ ਤੋ ਕਰਵਾਈ ਜਾਵੇ ਓੁਹਨਾ ਆਖਿਆ ਕਿ ਦੋ ਦਿਨ ਪਹਿਲਾਂ ਰਮਨ ਦੀ ਕਿਸੇ ਕੇਸ ਦੇ ਸਿਲਸਿਲੇ ਵਿੱਚ ਜੇਲ ਲਿਜਾਇਆ ਗਿਆ ਸੀ ਪਰ ਅਗਲੇ ਦਿਨ ਜੇਲ ਪ੍ਰਸਾਸਨ ਵਲੋ ਫੋਨ ਤੇ ਹੀ ਜਾਣਕਾਰੀ ਦਿੱਤੀ ਗਈ ਕਿ ਰਮਨ ਦੀ ਮੋਤ ਹੋ ਗਈ ਹੈ ਜਦ ਕਿ ਜਦੋ ਰਮਨ ਗਿਆ ਸੀ ਤਾ ਬਿਲਕੁਲ ਠੀਕ ਠਾਕ ਸੀ ਅਤੇ ਸਿਹਤ ਪੱਖੋ ਵੀ ਪੂਰੀ ਤਰਾ ਤੰਦੁਰੁਸਤ ਸੀ ਜਿਸ ਕਾਰਨ ਓਸ ਦੀ ਮੋਤ ਰਹੱਸਮਈ ਬਣ ਗਈ ਹੈ । ਓੁਹਨਾ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਗਰ ਰਮਨ ਦੀ ਮੋਤ ਦੀ ਜਾਚ ਓੁਪਰੰਤ ਦੋਸੀਆ ਨੂੰ ਕਾਬੂ ਨਾ ਕੀਤਾ ਗਿਆ ਤਾ ਸੈਟਰਲ ਵਾਲਮਿਕੀ ਸਭਾ ਇੰਡੀਆ ਵਲੋ ਸੜਕਾਂ ਜਾਮ ਕੀਤੀਆਂ ਜਾਣਗੀਆ ਤੇ ਸਰਕਾਰ ਨੂੰ ਇੱਕ ਹੋਰ ਲਾਕਡਾਓਨ ਦਾ ਸਾਹਮਣਾ ਕਰਨਾ ਪਵੇਗਾ । ਇਸ ਮੋਕੇ ਮਹਿਲਾ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਮਹੰਤ. ਜਿਲਾ ਪ੍ਰਧਾਨ ਹਰਵਿੰਦਰ ਕੋਰ. ਅਮਰਜੀਤ ਬੱਬੀ ਪ੍ਰਧਾਨ ਵਾਲਮਿਕੀ ਭਵਨ. ਅਵਤਾਰ ਸਿੰਘ ਕਾਕੜਾ. ਬਿੱਟੂ ਕਾਕੜਾ. ਪਰਦੀਪ ਸਿੰਘ . ਗਗਨ ਧਵਨ . ਹਰਦੀਪ ਘਰਾਚੋ. ਤਰਸੇਮ ਦਾਸ. ਜੰਟ ਦਾਸ ਬਾਵਾ. ਰਾਜ ਕੁਮਾਰ. ਅਮਰਜੀਤ ਸਿੰਘ ਗੋਗਲੀ. ਬਬਲਾ. ਸੁਖਪਾਲ ਸਿੰਘ ਸੈਟੀ. ਭੁਲਰ ਕਲਿਆਣ . ਰਾਹੁਲ ਸ਼ਰਮਾ. ਸਮੀ ਮੋਜੂਦ ਸਨ ।
ਇੱਕ ਮਿੰਟ ਦਾ ਮੋਨ ਰੱਖ ਕੇ ਸ਼ਰਧਾਜਲੀ ਭੇਟ ਕਰਦੇ ਸਭਾ ਆਗੂ ।


   
  
  ਮਨੋਰੰਜਨ


  LATEST UPDATES











  Advertisements