View Details << Back

ਸਰਹੱਦੀ ਖੇਤਰਾਂ ਦੇ ਸਕੂਲਾਂ ਚ ਤੈਨਾਤ 3582 ਅਧਿਆਪਕਾਂ ਨੇ ਕੀਤੀ ਬਦਲੀਆ ਦੀ ਮੰਗ

ਸੰਗਰੂਰ (ਗੁਰਵਿੰਦਰ ਸਿੰਘ) ਪੰਜਾਬ ਸਕੂਲ ਸਿੱਖਿਆ ਵਿਭਾਗ ਅਧਿਆਪਕਾਂ ਦੀਆਂ ਜਲਦ ਹੀ ਬਦਲੀਆ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕਰਨ ਜਾ ਰਿਹਾ ਹੈ ਇਸ ਮੌਕੇ 3582 ਮਾਸਟਰ ਕੇਡਰ ਦੇ ਅਧਿਆਪਕਾਂ ਨੇ ਆਪਣੀ ਬਦਲੀ ਦੀ ਮੰਗ ਰੱਖਦਿਆਂ ਵਿਭਾਗ ਵੱਲੋਂ ਉਨ੍ਹਾਂ ਨੂੰ ਵੀ ਬਦਲੀਆਂ ਦਾ ਮੋਕਾ ਦੇਣ ਦੀ ਮੰਗ ਕੀਤੀ। 3582 ਮਾਸਟਰ ਕੇਡਰ ਯੂਨੀਅਨ ਦੇ ਸਰਪ੍ਰਸਤ ਦਲਜੀਤ ਸਿੰਘ ਸਫੀਪੁਰ , ਰਾਜਪਾਲ ਸਿੰਘ, ਯੂਨੀਅਨ ਆਗੂ ਸੁਖਵਿੰਦਰ ਗਿਰ, ਨਵਜੋਤ ਸਿੰਘ, ਵਿਕਰਮਜੀਤ, ਸੰਤੋਖ ਚੀਮਾ, ਮੈਡਮ ਅਮਨਦੀਪ ਕੌਰ, ਵੀਰਪਾਲ ਕੌਰ ਤੇ ਬਲਜਿੰਦਰ ਕੌਰ ਆਦਿ ਨੇ ਦੱਸਿਆ ਕਿ 3582 ਮਾਸਟਰ ਕੇਡਰ ਨਾਲ ਸਬੰਧਤ ਅਧਿਆਪਕ ਜਿਨ੍ਹਾਂ ਚ ਔਰਤ ਅਧਿਆਪਕਾਵਾਂ ਵੀ ਵੱਡੀ ਗਿਣਤੀ ਵਿਚ ਹਨ ਆਪਣੇ ਜੱਦੀ ਜ਼ਿਲ੍ਹੇ ਤੋਂ ਦੂਰ ਸਰਹੱਦੀ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਡਿਊਟੀ ਨਿਭਾ ਰਹੇ ਹਨ ਤੇ ਆਪਣੇ ਘਰਾਂ ਤੋਂ 200 ਤੋਂ 250 ਕਿਲੋਮੀਟਰ ਦੂਰ ਡਿਊਟੀ ਕਰਨ ਦੋਰਾਨ ਇਨ੍ਹਾਂ ਅਧਿਆਪਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਪਰੋਂ ਵਿਭਾਗ ਦੀ ਸ਼ਰਤ ਤਹਿਤ ਇਨਾ ਅਧਿਆਪਕਾਂ ਨੂੰ ਆਰੰਭਿਕ ਦੇ 3 ਸਾਲਾਂ ਦੌਰਾਨ 9703 ਰੁ ਤਨਖਾਹ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ । ਯੁਨੀਅਨ ਆਗੂਆਂ ਨੇ ਕਿਹਾ ਕਿ ਮੌਜੂਦਾ ਕਰੋਨਾ ਮਹਾਂਮਾਰੀ ਨੇ ਇਹਨਾਂ ਅਧਿਆਪਕਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵੀ ਵਾਧਾ ਕਰ ਦਿੱਤਾ ਹੈ ਕਿਉਂਕਿ ਜਿਸ ਸਮੇਂ ਪ੍ਰਸ਼ਾਸਨ ਇੱਕ ਜ਼ਿਲ੍ਹੇ ਦੀ ਹੱਦ ਲੰਘਣ ਨਹੀਂ ਦੇ ਰਿਹਾ ਹੈ ਉਸੇ ਸਮੇਂ 3582 ਅਧਿਆਪਕ 200 ਤੋਂਂ 250 ਕਿਲੋਮੀਟਰ ਆਪਣੀ ਡਿਊਟੀ ਕਿਸ ਤਰ੍ਹਾਂ ਜਾ ਸਕਣਗੇ ਜਦਕਿ ਇਹਨਾਂ ਅਧਿਆਪਕਾਂ ਵਿੱਚ 90 ਫੀਸਦੀ ਗਿਣਤੀ ਮਹਿਲਾਂ ਅਧਿਆਪਕਾ ਦੀ ਹੈ । ਅਧਿਆਪਕਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕਰਫਿਊ ਤੋਂ ਬਾਅਦ ਇਹਨਾਂ ਅਧਿਆਪਕਾਂ ਨੂੰ ਕਿਸੇ ਸਥਾਨਿਕ ਨਿਵਾਸੀ ਨੇ ਆਪਣੇ ਘਰ ਠਹਿਰਨ ਵੀ ਨਹੀਂ ਦੇਣਾ ਜਿਸ ਕਾਰਨ ਸਮੱਸਿਆਵਾਂ ਵਿਚ ਹੋਰ ਵੀ ਵਾਧਾ ਹੋਣਾ ਹੈ। ਉਕਤ ਆਗੂਆਂ ਨੇ ਕਿਹਾ ਕਿ 3582 ਅਧਿਆਪਕਾਂ ਤੋਂ ਬਿਨਾਂ ਸਾਰੇ ਅਧਿਆਪਕ ਆਪਣੇ ਜ਼ਿਲੇ ਜਾਂ ਆਸ-ਪਾਸ ਦੇ ਖੇਤਰਾਂ ਵਿੱਚ ਹੀ ਨੌਕਰੀ ਕਰਦੇ ਹਨ ਮੌਜੂਦ ਸਮੇਂ ਦੋਰਾਨ ਬਦਲੀ ਦੀ ਲੋੜ ਸਭ ਤੋਂ ਵੱਧ 3582 ਅਧਿਆਪਕਾਂ ਨੂੰ ਹੈ। ਯੂਨੀਅਨ ਆਗੂ ਦਲਜੀਤ ਸਫ਼ੀਪੁਰ ਨੇ ਦੱਸਿਆ ਕਿ 3582 ਅਧਿਆਪਕਾਂ ਨੇ ਪਿਛਲੇ 2 ਸਾਲਾਂ ਦੌਰਾਨ ਆਪਣੀ ਮਿਹਨਤ ਨਾਲ ਸਰਹੱਦੀ ਜ਼ਿਲ੍ਹਿਆਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ ਵਿਭਾਗ ਦੇ ਅਕਸ ਸੁਧਾਰਨ ਵਿੱਚ ਯੋਗਦਾਨ ਪਾਇਆ ਹੈ।ਸੋ ਇਹਨਾਂ ਅਧਿਆਪਕਾਂ ਦੀ ਮੰਗ ਹੈ ਕਿ ਆਨਲਾਈਨ ਸ਼ੁਰੂ ਹੋਣ ਜਾ ਰਹੀ ਬਦਲੀ ਪ੍ਰਕਿਰਿਆ ਰਹੀ ਇਹਨਾਂ ਅਧਿਆਪਕਾਂ ਨੂੰ ਵੀ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ


   
  
  ਮਨੋਰੰਜਨ


  LATEST UPDATES











  Advertisements