View Details << Back

ਕਰੋਨਾ ਇਕ ਮਹਾਂਮਾਰੀ
ਕਰੋਨਾ ਮਹਾਂਮਾਰੀ ਦੇ ਸਮੇ ਲੀਡਰ ਰਾਜਨੀਤੀ ਛੱਡ ਕਰਨ ਮਾਨਵਤਾ ਦੀ ਸੇਵਾ :- ਪ੍ਦੀਪ ਵਰਮਾ

ਪ੍ਦੀਪ ਵਰਮਾ ਪੰਜਾਬ ਇੰਚਾਰਜ ਸਿਵ ਸੇਨਾ ਹਿੰਦੁਸਤਾਨ ਵਿਦਿਆਰਥੀ ਵਿੰਗ ਜੀ ਨੇ ਦੇਸ ਦੇ ਸਾਰੇ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਾਪਸੀ ਰੰਜਸ ਨੂੰ ਇੱਕ ਪਾਸੇ ਰੱਖ ਕੇ ਕਰੋਨਾ ਵਾਇਰਸ ਮਹਾਮਾਰੀ ਦੇ ਸਮੇ ਦੇਸ ਹਿੱਤ ਲਈ ਅਤੇ ਮਾਨਵਤਾ ਹਿੱਤ ਵਿੱਚ ਜਿਅਾਦਾ ਤੋ ਜਿਆਦਾ ਮਦਦ ਕਰਨ ਅਤੇ ਕਰਵਾਉਣ ਦੀ ਕੋਸਿਸ ਕਰਨ ਅਤੇ ਵੱਖ ਵੱਖ ਰਾਜਨੀਤਿਕ ਦਲ ਦੇ ਲੀਡਰ ਅਾਪਸ ਵਿੱਚ ਇੱਕ ਹੋ ਸੰਕਟ ਵਿੱਚ ਚੱਲ ਰਹੇ ਦੇਸ ਨੂੰ ਸੰਭਾਲਣ ਦੀ ਕੋਸਿਸ ਕਰਨ ਤਦ ਹੀ ਇਸ ਕਰੋਨਾ ਵਾਇਰਸ ਵਰਗੀ ਮਹਾਮਾਰੀ ਤੋ ਮੁਕਤੀ ਪਾ ਸਕਦੇ ਹਾਂ ਅਤੇ ਕਿਸੇ ਵੀ ਮੋਕੇ ਉਪੱਰ ਕਿਸੇ ਤੇ ਦੋਸ ਨਾ ਲਗਾਉ,,ਬੂੰਦ ਬੂੰਦ ਨਾਲ ਸਮੁੰਦਰ ਬਣਦਾ ਹੈ ਤਾਂ ਅਾਪਾ ਅਾਪਸ ਵਿੱਚ ਇਸ ਸੰਕਟ ਵਿੱਚ ਇੱਕ ਹੋ ਕੇ ਦੇਸ ਦੀ ਤਾਕਤ ਬਣੀਏ,ਪੰਜਾਬ ਦੇ ਨਾਂਦੇੜ ਸਾਹਿਬ ਅਤੇ ਹਜੂਰ ਸਾਹਿਬ ਤੋ ਅਉਣ ਵਾਲੇ ਧਾਰਮਿਕ ਸਿੱਖ ਯਾਤਰੀਆ ਦੇ ਕਾਰਣ ਕੋਰਨਾ ਵਾਇਰਸ ਦੇ ਰੋਗੀਆ ਦੀ ਸੰਖਿਆ ਇੱਕਦਮ ਵੱਧ ਜਾਣ ਦਾ ਕਾਰਣ ਧਰਮ ਦੀ ਰਾਜਨੀਤੀ ਵੀ ਇੱਕ ਕਾਰਣ ਹੈ, ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਅਾਮ ਅਾਦਮੀ ਪਾਰਟੀ ਅਪਨੀ ਵੋਟ ਬੈਂਕ ਨੂੰ ਮਜਬੂਤ ਕਰਨ ਲਈ ਅਪਨੇ ਅਪਨੇ ਢੰਗ ਨਾਲ ਦਬਾਉ ਬਣਾ ਕੇ ਅਵਾਜ ਚੁੱਕ ਰਹੇ ਸਨ ਪੰਰਤੂ ਕੋਈ ਵੀ ਦਲ ਇਹਨਾਂ ਯਾਤਰੀਆ ਦੀ ਪੰਜਾਬ ਅਉਣ ਉਤੇ ਉਹਨਾਂ ਦੇ ਬਚਾਉ ਲਈ ਕੋਈ ਠੋਸ ਯੋਜਨਾ ਬਣਾਉਣ ਲਈ ਕੋਈ ਖਾਸ ਧਿਆਨ ਨਹੀ ਦਿੱਤਾ ਜਾ ਰਿਹਾ ਸਿਰਫ ਉਹਨਾਂ ਨੂੰ ਪੰਜਾਬ ਵਿੱਚ ਲਿਆਉਣ ਦੀ ਪ੍ਸਿੱਧੀ ਵਿੱਚ ਨਾਮ ਬਣਾਉਣ ਵਿੱਚ ਰੁਝੇ ਪਏ ਹਨ, ਜਿਸਦਾ ਨਤੀਜਾ ਇਹ ਨਿਕਲਿਆ ਕਿ ਜੋ ਪੰਜਾਬ ਪੂਰੀ ਬਹਾਦਰੀ ਨਾਲ ਕਰੋਨਾ ਵਾਇਰਸ ਦੇ ਖਿਲਾਫ ਲੜ ਰਿਹਾ ਸੀ ਜਿੱਥੇ ਕਰੋਨਾ ਵਾਇਰਸ ਦੇ ਰੋਗੀਆ ਦੀ ਸੰਖਿਆ ਬਹੁਤ ਘੱਟ ਸੀ ਉਥੇ ਹੀ ਧਰਮ ਦੇ ਨਾਮ ਉਤੇ ਰਾਜਨੀਤੀ ਕਰਨ ਦੇ ਕਾਰਣ ਕਰੋਨਾ ਵਾਇਰਸ ਦੇ ਰੋਗੀਆ ਦੀ ਸੰਖਿਆ ਵਿੱਚ ਲਗਾਤਾਰ ਇੱਕੋ ਸਮੇ ਕਾਫੀ ਵੱਧ ਗਈ ਹੈ ਜਦੋ ਕਿ ਪੰਜਾਬ ਸਰਕਾਰ ਨੂੰ ਵੀ ਇਹਨਾਂ ਯਾਤਰੀਆ ਨੂੰ ਲਿਆਉਣ ਤੋ ਪਹਿਲਾ ਕੋਈ ਠੋਸ ਯੋਜਨਾ ਬਣਾ ਕੇ ਇਹਨਾਂ ਦੀ ਸਕਰੀਨਿੰਗ ਕਰਕੇ ਕਾਰਵਾਈ ਹੋਣੀ ਚਾਹੀਦੀ ਸੀ , ਇਹਨਾਂ ਸਭ ਦਲਾਂ ਦਾ ਧਿਆਨ ਇਸ ਪਾਸੇ ਸੀ ਕਿ ਉਹਨਾਂ ਯਾਤਰੀਆ ਨੂੰ ਵਾਪਸ ਲਿਆਉਣ ਦੀ ਪ੍ਸਿੱਧੀ ਸਿਰਫ ਅਤੇ ਸਿਰਫ ਉਹਨਾਂ ਦੀ ਪਾਰਟੀ ਨੂੰ ਮਿਲੇ, ਅੱਜ ਵੀ ਇਸ ਪ੍ਕਾਰ ਧਰਮ ਦੀ ਰਾਜਨੀਤੀ ਕਰਨ ਦਾ ਨੁਕਸਾਨ ਪੂਰਾ ਪੰਜਾਬ ਦੇ ਅਾਮ ਲੋਕਾਂ ਨੂੰ ਭੁਗਤਾਨਾ ਪਵੈਗਾ ਜੋ ਧਾਰਮਿਕ ਯਾਤਰੀ ਪੰਜਾਬ ਵਿੱਚ ਅਾਏ ਹਨ ਜਾ ਪੰਜਾਬੀ ਮਜਦੂਰ ਪੰਜਾਬ ਵਿੱਚ ਵਾਪਿਸ ਅਾਏ ਹਨ ਉਹਨਾਂ ਦਾ ਅਉਣਾ ਜਰੂਰੀ ਹੈ ,ਉਹਨਾਂ ਨੂੰ ਬਾਦਨਾਮ ਨਹੀ ਕੀਤਾ ਜਾਣਾ ਚਾਹੀਦਾ, ਇਸ ਬਾਰੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪਤਾ ਸੀ ਕਿ ਮਹਾਂਰਾਸਟਰ ਵਿੱਚ ਕਰੋਨਾ ਵਾਇਰਸ ਦੇ ਰੋਗੀਆ ਦੀ ਸੰਖਿਆ ਸਭ ਤੋ ਜਿਆਦਾ ਹਨ, ਤਦ ਉਹਨਾਂ ਨੂੰ ਪੰਜਾਬ ਭੇਜਣ ਤੋ ਪਹਿਲਾ ਡਾਕਟਰੀ ਜਾਂਚ ਸਾਰੇ ਯਾਤਰੀਆ ਦੀ ਬਹੁਤ ਜਰੂਰੀ ਸੀ , ਹੁਣ ਪੰਜਾਬ ਸਰਕਾਰ ਕਹਿੰਦੀ ਹੈ ਕਿ ਮਹਾਂਰਾਸਟਰ ਸਰਕਾਰ ਨੇ ਉਹਨਾਂ ਦੇ ਯਾਤਰੀਆ ਦੀ ਸਿਹਤ ਦੀ ਜਾਂਚ ਨਹੀ ਕਰਵਾਈ ਸੀ ਕਿ ਪੰਜਾਬ ਸਰਕਾਰ ਨੇ ਵੀ ਉਹਨਾਂ ਯਾਤਰੀਆ ਨੂੰ ਲਿਆਉਣ ਤੋ ਪਹਿਲਾ ਉਹਨਾਂ ਦੀ ਡਾਕਟਰੀ ਜਾਂਚ ਵੱਲ ਧਿਆਨ ਨਹੀ ਦਿੱਤਾ ਗਿਆ, ਕਿਉਕਿ ਇਹ ਪੰਜਾਬ ਦੇ ਨਿਵਾਸੀ ਹਨ ਉਹਨਾਂ ਨੇ ਪੰਜਾਬ ਵਿੱਚ ਹੀ ਵਾਪਿਸ ਅਉਣਾ ਸੀ ਪੰਰਤੂ ਪੰਜਾਬ ਸਰਕਾਰ ਨੇ ਉਹਨਾਂ ਦੇ ਆਉਣ ਤੋ ਪਹਿਲਾ ਉਹਨਾਂ ਦੀ ਬੀਮਾਰੀ ਦਾ ਪੰਜਾਬ ਦੇ ਬਾਡਰ ਉਤੇ ਜਾਂਚ ਕਰਵਾਉਣੀ ਚਾਹੀਦੀ ਸੀ, ਤਾਂ ਕਿ ਪੰਜਾਬ ਦੇ ਅੰਦਰ ਇਸ ਰੋਗ ਨੂੰ ਫੈਲਣ ਤੋ ਰੋਕਿਆ ਜਾ ਸਕੇ, ਸਿਵ ਸੇਨਾ ਹਿੰਦੁਸਤਾਨ ਸਾਰੇ ਰਾਜਨੀਤਿਕ ਪਾਰਟੀਆ ਤੋ ਅਪੀਲ ਕਰਦੀ ਹੈ ਕਿ ਉਹ ਇਸ ਸਮੇਂ ਅਪਨੀ ਵੋਟ ਬੈਂਕ ਦੀ ਰਾਜਨੀਤੀ ਛੱਡ ਕੇ ਇਸ ਕਰੋਨਾ ਵਾਇਰਸ ਮਹਾਂਮਾਰੀ ਦੇ ਖਿਲਾਫ ਇਕਜੁਟ ਹੋ ਕੇ ਲੜਾਈ ਲੜੀਆ ਤਾਂ ਕਿ ਦੇਸ ਦੀ ਜਨਤਾ ਦੇ ਹਿੱਤ ਵਿੱਚ ਕੰਮ ਹੋ ਸਕੇ, ਸਿਵ ਸੇਨਾ ਹਿੰਦੁਸਤਾਨ ਇਸ ਗੱਲ ਦੇ ਖਿਲਾਫ ਹੈ ਕਿ ਕਦੇ ਭਾਜਪਾ ਦੇ ਖਿਲਾਫ, ਜਾ ਕਦੇ ਕਾਂਗਰਸ ਦੇ ਖਿਲਾਫ ਵਰਤ ਅਤੇ ਤਿਰੰਗੇ ਦੇ ਨਾਮ ਦੁਆਰਾ ਪ੍ਦਰਸਨ ਦਾ ਅਯੋਜਨ ਨਾ ਕਰੇ ਇਸ ਮਹਾਂਮਾਰੀ ਦੇ ਦੌਰਾਨ ਸਾਰੇ ਰਾਜਨੀਤਿਕ ਪਾਰਟੀਆ ਵਿੱਚ ਇਸ ਪ੍ਕਾਰ ਦੀ ਰਾਜਨੀਤੀ ਕਰਨ ਦੀ ਰਫਤਾਰ ਸੁਰੂ ਹੋ ਜਾਵੇਗੀ, ਜਿਸ ਦੇ ਕਾਰਣ ਇਸ ਮਹਾਂਮਾਰੀ ਦੇ ਖਿਲਾਫ ਸੰਯੁਕਤ ਰੂਪ ਵਿੱਚ ਲੜਨ ਦੇ ਵਿੱਚ ਅੜਿੱਚਨ ਪੈਦਾ ਹੋਵੇਗੀ ,ਪਾਰਟੀ ਸਾਰਿਆ ਤੋ ਅਪੀਲ ਕਰਦੀ ਹੈ ਕਿ ਜੋ ਸਰਕਾਰ ਵਿੱਚ ਬੈਠੇ ਹਨ ਉਹਨਾਂ ਦੀ ਜਿੰਮੇਵਾਰੀ ਸਭ ਤੋ ਜਿਆਦਾ ਬਣਦੀ ਹੈ ਅਤੇ ਜਿਹੜੇ ਵਿਰੋਧੀ ਧਿਰ ਦੀਆ ਪਾਰਟੀਆ ਹਨ ਉਹਨਾਂ ਦਾ ਰਾਸਟਰੀ ਕਰਤੱਵ ਬਣਦਾ ਹੈ ਕਿ ਉਹ ਰਾਜਨੀਤਿਕ ਹਿੱਤਾਂ ਨੂੰ ਛੱਡ ਕੇ ਅਾਮ ਲੋਕਾਂ ਦੇ ਹਿੱਤ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦਾ ਇਸ ਮਹਾਮਾਰੀ ਦੇ ਖਿਲਾਫ ਜੋਰਦਾਰ ਸਮਰਥਨ ਕਰੋ ,ਜੇਕਰ ਇਹ ਮਹਾਮਾਰੀ ਖਤਮ ਹੋਈ ਤਾਂ ਸਾਡੇ ਕੋਲ ਰਾਜਨੀਤੀ ਕਰਨ ਦਾ ਬਹੁਤ ਸਮਾਂ ਹੋਵੇਗਾ, ਹੁਣ ਇਹ ਸਮਾ ਰਾਜਨੀਤੀ ਕਰਨ ਦਾ ਨਹੀ ਹੈ, ਪੰਜਾਬ ਸਰਕਾਰ ਨੂੰ ਜਿੱਥੇ ਵੀ ਚਾਹੇ ਰੋਗੀਆ ਦਾ ਕੋਰਨਟਾਈਏ ਕੀਤਾ ਜਾਵੇ ਅਤੇ ਜਿਥੇ ਇਲਾਜ ਕੀਤਾ ਜਾ ਸਕੇ, ਉਸ ਜਗਾ ਦੀ ਵਿਵਸਾਥਾ ਉਤੇ ਸਖਤੀ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਕਰੋਨਾ ਰੋਗੀਆ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ ਅਤੇ ਜੋ ਵੀ ਵਿਵਸਾਥਾ ਨੂੰ ਲੈ ਕੇ ਸਿਕਾਇਤਾਂ ਅਾ ਰਹੀਆ ਹਨ ਉਸ ਉਤੇ ਧਿਆਨ ਦੇਵੇ ਪੰਜਾਬ ਸਰਕਾਰ ਅਤੇ ਲੋਕਲ ਪ੍ਸਾਸਨ


   
  
  ਮਨੋਰੰਜਨ


  LATEST UPDATES











  Advertisements