View Details << Back

ਖਮਾਣੋ ਦਾ ਦੌਰਾ ਕਰਨ ਪਹੁੰਚੇ ਜਿਲਾ ਪੁਲਸ ਮੁਖੀ ਤੇ ਹਲਕਾ ਵਿਧਾਇਕ
ਕਸ਼ਮੀਰੀ ਲੋਕਾਂ ਨੂੰ ਘਰ ਵਾਪਸ ਭੇਜਿਆ ਜਾਵੇਗਾ : ਵਿਧਾਇਕ ਜੀ ਪੀ

ਖਮਾਣੋਂ 4 ਮਈ (ਹਰਜੀਤ ਸਿੰਘ ਜੀਤੀ) ਕਰੋਨਾ ਵਾਇਰਸ ਤੋਂ ਬਾਅਦ ਲਗਤਾਰ ਚੱਲ ਰਹੇ ਲੋਕਡਾਊਨ ਦੇ ਮੱਦੇਨਜਰ ਖਮਾਣੋ ਵਾਸੀਆਂ ਨੂੰ ਜਿਲ੍ਹਾ ਪ੍ਸ਼ਾਸ਼ਨ ਵੱਲੋਂ ਕੁਝ ਰਾਹਤ ਦੇਣ ਬਾਅਦ ਜਿਲ੍ਹੇ ਦੇ ਪੁਲਸ ਮੁਖੀ ਅਮਨੀਤ ਕੋਂਡਲ ਨੇ ਖਮਾਣੋ ਸ਼ਹਿਰ ਦਾ ਦੌਰਾ ਕੀਤਾ। ਇਸ ਮੌਕੇ ਜਿਲ੍ਹਾ ਪੁਲਸ ਮੁਖੀ ਨੇ ਪਹਿਲਾਂ ਸ਼ਹਿਰ ਦਾ ਦੌਰਾ ਕੀਤਾ ਤੇ ਬਾਅਦ ਵਿੱਚ ਲਗਾਤਾਰ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਦੀ ਹੌਸਲਾਂ ਅਫਜਾਈ ਕਰਦਿਆਂ ਉਨ੍ਹਾਂ ਨੂੰ ਕਰੋਨਾ ਰੋਕਥਾਮ ਕਿੱਟਾਂ ਅਤੇ ਰਿਫ਼ਰੈਸ਼ਮੈਂਟ ਲਈ ਸਮੱਗਰੀ ਪ੍ਰਦਾਨ ਕਾਰਵਾਈ ਗਈ। ਇਸ ਮੌਕੇ ਜਿਲ੍ਹਾ ਪੁਲਿਸ ਮੁੱਖੀ ਨੇ ਪੁਰੀ ਤਨਦੇਹੀ ਨਾਲ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਹਰ ਇੱਕ ਮੁਲਾਜ਼ਮ ਦਾ ਸਮੇਂ ਸਿਰ ਸਨਮਾਨ ਕੀਤਾ ਜਾਵੇਗਾ ਇਸ ਮੌਕੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ ਜੇਕਰ ਜ਼ਿਆਦਾ ਜ਼ਰੂਰੀ ਹੋਵੇ ਤਾਂ ਪਰਿਵਾਰ ਦਾ ਇਕ ਮੈਂਬਰ ਹੀ ਬਾਹਰ ਜਾਵੇਂ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਮਾਸਕ ਦੀ ਵਰਤੋਂ ਕਰੋ ਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ ਤਾਂ ਹੀ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਉਹਨਾਂ ਕਿਹਾ ਸਾਨੂੰ ਇਸ ਬਿਮਾਰੀ ਤੋਂ ਡਰਨਾ ਨਹੀਂ ਸਗੋਂ ਲੜਨਾ ਹੈ ਜੇਕਰ ਕਿਸੇ ਨੂੰ ਕੋਈ ਤਕਲੀਫ ਹੋਵੇ ਤਾਂ ਉਹ ਮੇਰੇ ਨਾਲ ਸਿਧਾ ਸੰਪਰਕ ਕਰ ਸਕਦਾ ਹੈ ਮੈਂ ਹਰ ਸਮੇਂ ਤੁਹਾਡੀ ਮਦਦ ਲਈ ਹਾਜ਼ਰ ਹਾਂ ਤੇ ਹਲਕਾ ਵਿਧਾਇਕ ਨੇ ਕਿਹਾ ਕਿ ਜੋ ਬਾਹਰਲੇ ਸੂਬਿਆਂ ਤੋਂ ਕੰਮ ਕਰਨ ਆਏ ਪ੍ਰਵਾਸੀ ਜੋਂ ਕਰਫਿਊ ਕਾਰਨ ਪੰਜਾਬ ਵਿੱਚ ਫਸ ਗਏ ਸਨ ਇਸੇ ਤਰ੍ਹਾਂ ਤਹਿਸੀਲ ਖਮਾਣੋਂ ਵਿੱਚ ਫਸੇ 50 ਦੇ ਕਰੀਬ ਕਸ਼ਮੀਰੀ ਲੋਕ ਅਤੇ ਸਟੂਡੈਂਟਸ ਨੂੰ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਵੱਲੋਂ ਇਹਨਾਂ ਨੂੰ ਘਰ ਭੇਜਣ ਦਾ ਬੰਦੋਬਸਤ ਕਰ ਦਿੱਤਾ ਗਿਆ ਹੈ ਵਿਧਾਇਕ ਨੇ ਕਿਹਾ ਕਿ ਜਲਦੀ ਹੀ ਇਹ ਲੋਕ ਆਪਣੇ ਘਰਾਂ ਵਿੱਚ ਪਰਤਣਗੇ ਇਸ ਮੌਕੇ ਐਸ ਡੀ ਐਮ ਪਰਮਜੀਤ ਸਿੰਘ ਖਮਾਣੋਂ, ਹਰਪਾਲ ਸਿੰਘ ( ਐਸ ਪੀ ਡੀ ), ਜਸਵਿੰਦਰ ਸਿੰਘ ਟਿਵਾਣਾ ( ਡੀ ਐਸ ਪੀ ਡੀ ),ਹਰਦੀਪ ਸਿੰਘ (ਡੀ ਐਸ ਪੀ ਹੈਡਕੁਆਰਟਰ ) ਫਤਿਹਗੜ੍ਹ ਸਾਹਿਬ, ਡੀਐਸਪੀ ਧਰਮਪਾਲ ਖਮਾਣੋਂ ,ਐਸ ਐਚ ਓ ਰਾਜ ਕੁਮਾਰ ਥਾਣਾ ਮੁਖੀ ਖਮਾਣੋਂ, ਸੁਰਿੰਦਰ ਸਿੰਘ ਰਾਮਗੜ੍ਹ (ਚੈਅਰਮੈਨ ਮਾਰਕੀਟ ਕਮੇਟੀ), ਸਬ ਇੰਸਪੈਕਟਰ ਸੰਦੀਪ ਕੌਰ,ਏ ਐਸ ਆਈ ਪਰਜਿੰਦਰ ਸਿੰਘ ਤੇ ਮੇਜ਼ਰ ਸਿੰਘ, ਹੋਲਦਾਰ ਸੁੱਖਾਂ ਸਿੰਘ, ਸਤਵੀਰ ਸਿੰਘ, ਮਹਿਲਾ ਹੋਲਦਾਰ ਸਰਬਜੀਤ ਕੌਰ, ਅਮਨਦੀਪ ਕੌਰ ਤੋਂ ਇਲਾਵਾ ਪੁਲਿਸ ਮੁਲਾਜ਼ਮ ਹਾਜ਼ਰ ਸਨ

   
  
  ਮਨੋਰੰਜਨ


  LATEST UPDATES











  Advertisements