View Details << Back

ਪੂਰੀ ਤਨਖਾਹ ਨਾ ਦੇਣ ਤੇ ਸਿਹਤ ਕਰਮਚਾਰੀਆਂ ਜਤਾਇਆ ਰੋਸ
ਨਹੀ ਮਿਲ ਰਿਹਾ ਪੂਰਾ ਹੱਕ :-ਕਮੇਟੀ ਆਗੂ

ਭਵਾਨੀਗੜ { ਗੁਰਵਿੰਦਰ ਸਿੰਘ } ਅੱਜ ਜਦੋ ਦੁਨਿਆ ਵਿੱਚ ਕਰੋਨਾ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ ਉਥੇ ਹੀ ਪੰਜਾਬ ਵਿੱਚ ਵੀ ਇਸਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਮਹਾਮਾਰੀ ਖਿਲਾਫ ਫਰੰਟ ਲਾਈਨ ਵਿੱਚ ਲੜ ਰਹੇ 1263 ਨਿਯੁਕਤ ਮਲਟੀਪਰਪਜ ਹੈਲਥ ਵਰਕਰਾਂ ਦੀ ਐਕਸ਼ਨ ਕਮੇਟੀ ਦੇ ਪ੍ਧਾਨ ਜਸਵਿੰਦਰ ਸਿੰਘ ਅਤੇ ਹੋਰ ਸੂਬਾ ਆਗੂਆ ਨੇ ਦੱਸਿਆ ਕਿ ਅਸੀ ਇਸ ਮਹਾਂਮਾਰੀ ਖਿਲਾਫ ਫੀਲਡ ਪੱਧਰ 'ਤੇ ਮੋਹਰੀ ਹੋ ਕੇ ਲੜ ਰਹੇ ਹਾਂ ਪਰ ਸਰਕਾਰ ਸਾਨੂੰ ਸਾਡਾ ਹੱਕ ਨਹੀ ਦੇ ਰਹੀ । ਉਹਨਾ ਦੱਸਿਆ ਕਿ ਮਰਲੀਪਰਪਜ ਕੇਡਰ ਨਾਲ ਬੇਇਨਸਾਫੀ ਕਰਦਿਆ ਸਰਕਾਰ ਵੱਲਲੋ ਨਵੰਬਰ-2016 ਵਿੱਚ ਆਰੰਭ ਕੀਤੀ ਭਰਤੀ ਵੀ ਮਹਿਕਮੇ ਦੀਆਂ ਖਾਮੀਆਂ ਕਾਰਨ 2 ਸਾਲ ਦੀ ਦੇਰੀ ਨਾਲ ਨਵੰਬਰ-2018 ਵਿੱਚ ਨੇਪਰੇ ਚੜ੍ਹੀ ਮਹਿਕਮੇ ਵਿੱਚ ਡਿਊਟੀ 'ਤੇ ਹਾਜਰ ਹੁਦਿੰਆ ਸਾਰ ਹੀ ਇਹਨਾਂ ਹੈਲਥ ਵਰਕਰਾਂ ਦੇ ਫਲਿਡ ਪੱਧਰ ਤੇ ਲਗਾਤਾਰ ਕੰਮ ਕਰਦਿਆ ਆਪਣੀ ਹੌਦ ਦਰਜ ਕਰਵਾਈ ਅਤੇ ਹੋਣ ਕਰੋਨਾ ਵਾਇਰਸ ਖਿਲਾਫ ਲਵੀ ਜਾ ਰਹੀ ਜੰਗ ਵਿੱਚ ਵੀ ਇਹ ਹੈਲਥ ਵਰਕਰ ਮੋਹਰੀ ਹੋ ਕੇ ਲੜ ਰਹੇ ਹਨ। ਸਰਕਾਰ ਵੱਲੋਂ ਇਹਨਾ ਮਲਟੀਪਰਪਜ਼ ਹੈਲਥ ਵਰਕਰਾਂ ਦਾ ਪਰਖਕਾਲ ਸਮਾ ੩ ਸਾਲ ਤੈਅ ਕੀਤਾ ਗਿਆ ਹੈ ਜਦਿਕ ਇਹਨਾ ਆਗੂਆਂ ਨੂੰ ਕਿਹਾ ਅੱਜ ਅਸੀ ਆਪਣੀ ਅਤੇ ਆਪਣੇ ਪਰਿਵਾਰ ਦੀ ਜਿੰਦਗੀ ਦਾਅ 'ਤੇ ਲਗਾ ਕੇ ਲਗਾਤਾਰ ਆਪਣੀ ਡਿਊਟੀ ਨਿਭਾ ਰਹੇ ਹਾ ਤਾ ਸਾਡੀ ਇਸ ਤੋ ਵੱਡੀ ਪਰਖ ਕੀ ਹੋ ਸਕਦੀ ਹੈ। ਇਹਨਾ ਦੱਸਆ ਕਿ ਸਰਕਾਰ ਪਰਖਕਾਲ ਦੌਰਾਨ ਸਾਨੂੰ ਸਿਰਫ ਬਿਸਕ ਤਨਖਾਹ 10,300 ਰੁ. ਹੀ ਦੇ ਰਹੀ ਹੈ ਜੋ ਸਾਡੇ ਨਾਲ ਸਰਾਸਰ ਬੇਇਨਸਾਫੀ ਹੈ। ਇਸ ਨਿਗੁਣੀ ਤਨਖਾਹ ਨਾਲ ਘਰਾਂ ਦਾ ਗੁਜਾਰਾ ਚਲਾਉਣਾ ਬਹੁਤ ਮੁਸ਼ਿਕਲ ਹੈ।ਸੋ ਇਸ ਐਕਸ਼ਨ ਕਮੇਟੀ ਦੇ ਆਗੂਆਂ ਵੱਲਲ ਇਹ ਕਿਹਾ ਗਿਆ ਕਿ ਇਸ ਸੰਕਟ ਦੀ ਘੜੀ ਵਿੱਚ ਅਸੀ ਲਗਾਤਾਰ ਡਿਊਟੀ ਕਰਨ ਲਈ ਵਚਨਬੱਧ ਹਾਂ ਪਰ ਸਰਕਾਰ ਵੱਲੋ ਸਾਡੇ ਨਾਲ ਕੀਤੀ ਜਾ ਰਹੀ ਬੇਇਨਸਾਫੀ ਖਿਲਾਫ਼ ਆਉਣ ਵਾਲੇ ਸਮੇਂ ਦੌਰਾਨ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਗੇ। ਕੋਰੋਨਾ ਵਾਇਰਸ ਖਿਲਾਫ ਲੜਨ ਵਾਲੇ ਇਹਨਾ ਯਿਧਆਂ ਨਲ਼ ਕਾਲੀਆਂ ਪੱਟੀਆਂ ਬੰਨ੍ਹ ਕੇ ਡਿਊਟੀ ਕਰਨ ਦਾ ਐਲਾਨ ਵੀ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਜ਼ੇ ਕੀਤਾ ਜਾਵੇਗਾ।

   
  
  ਮਨੋਰੰਜਨ


  LATEST UPDATES











  Advertisements