View Details << Back

'ਆਪ' ਦੀ ਮੁਹਿੰਮ ਨਾਲ ਮਨਜੀਤ ਸਿੰਘ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼
'ਅਾਪ' ਦੇ ਪ੍ਦਰਸ਼ਨ ਤੋਂ ਬਾਅਦ ਹੀ ਕੈਪਟਨ ਸਰਕਾਰ ਨੇ ਕੀਤਾ ਐਲਾਨ:ਹੈਪੀ

ਭਵਾਨੀਗੜ੍ਹ,10 ਮਈ (ਗੁਰਵਿੰਦਰ ਸਿੰਘ): ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਵਲੰਟੀਅਰਾਂ ਵੱਲੋਂ ਮਨਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 'ਮੈਂ ਵੀ ਮਨਜੀਤ ਸਿੰਘ ਹਾਂ' ਦੀ ਵਿੱਢੀ ਮੁਹਿੰਮ ਤਹਿਤ ਅਪਣੇ ਘਰਾਂ ਅੱਗੇ ਸਿਰਾਂ 'ਤੇ ਕਾਲੀਆਂ ਪੱਟੀਆਂ ਬੰਨ ਕੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਵੱਲੋਂ ਮਨਜੀਤ ਸਿੰਘ ਦੇ ਪਰਿਵਾਰ ਨਾਲ ਕੀਤੀ ਜਾ ਰਹੀ ਬੇਇਨਸਾਫੀ ਵਿਰੁੱਧ ਪੰਜਾਬ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਇਸ ਸਬੰਧੀ 'ਆਪ' ਦੇ ਜਿਲ੍ਹਾ ਜੁਆਇੰਟ ਸਕੱਤਰ ਹਰਭਜਨ ਸਿੰਘ ਹੈਪੀ ਨੇ ਦੱਸਿਆ ਕਿ ਪਾਰਟੀ ਦੇ ਰੋਸ ਪ੍ਰਦਰਸ਼ਨ ਨੂੰ ਉਸ ਸਮੇਂ ਬੂਰ ਪਿਆ ਜਦੋਂ ਪਿਛਲੇ ਦਿਨੀਂ ਮਨਜੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਸੂਬਾ ਸਰਕਾਰ ਨੇ ਮਨਜੀਤ ਸਿੰਘ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਅਤੇ ਅੱਜ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਮਦਦ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ। ਹੈਪੀ ਨੇ ਦਾਅਵਾ ਕਰਦਿਆਂ ਆਖਿਆ ਕਿ 'ਅਾਪ' ਦੇ ਪ੍ਰਦਰਸ਼ਨ ਤੋਂ ਬਾਅਦ ਹੀ ਕੈਪਟਨ ਸਰਕਾਰ ਨੂੰ ਅਪਣਾ ਵਾਅਦਾ ਨਿਭਾਉਂਣ ਲਈ ਮਜਬੂਰ ਹੋਣਾ ਪਿਆ ਹੈ, ਜਿਸ ਲਈ ਪਾਰਟੀ ਦੇ ਸੂਬਾ ਪ੍ਧਾਨ ਭਗਵੰਤ ਮਾਨ ਵਧਾਈ ਦੇ ਪਾਤਰ ਹਨ। ਹੈਪੀ ਨੇ ਭਰੋਸਾ ਦਿਵਾਇਆ ਕਿ ਪਾਰਟੀ ਭਵਿੱਖ ਵਿੱਚ ਜਦੋਂ ਵੀ ਸੂਬੇ ਦੀ ਭਲਾਈ ਲਈ ਵਾਲੰਟੀਅਰਾਂ ਦੀ ਡਿਊਟੀ ਲਗਾਏਗੀ ਤਾਂ ਵਾਲੰਟੀਅਰ ਉਸਨੂੰ ਪਹਿਲੀ ਕਤਾਰ 'ਚ ਖੜ ਕੇ ਨਿਭਾਉਂਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਆਲੋਅਰਖ਼, ਭੁਪਿੰਦਰ ਸਿੰਘ ਅਾਲੋਅਰਖ, ਮਨਜਿੰਦਰ ਸੰਧੂ, ਅਵਤਾਰ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਲਾਰਾ, ਸੁੱਖਾ ਆਲੋਅਰਖ ਆਦਿ ਵੀ ਹਾਜ਼ਰ ਸਨ।
ਹਰਭਜਨ ਸਿੰਘ ਹੈਪੀ


   
  
  ਮਨੋਰੰਜਨ


  LATEST UPDATES











  Advertisements