View Details << Back

ਖਮਾਣੋਂ ਵਿੱਚ ਕਰਫਿਊ ਦੌਰਾਨ ਦਿੱਤੀ ਢਿੱਲ ਹਟਾਈ

ਖਮਾਣੋਂ 12 ਮਈ ( ਹਰਜੀਤ ਸਿੰਘ ਸਿੱਧੂ ) ਸਬ ਡਵੀਜ਼ਨ ਖਮਾਣੋ ਅਧੀਨ ਕਰੋਨਾ ਵਾਇਰਸ ਨਾਲ ਪੀੜਤ ਕੇਸਾਂ ਵਿੱਚ ਵਾਧੇ ਨੂੰ ਦੇਖਦੇ ਹੋਏ ਅਤੇ ਆਪਾਤਕਾਲ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਐਸ ਡੀ ਐਮ ਪਰਮਜੀਤ ਸਿੰਘ ਦੇ ਹੁਕਮਾਂ ਅਨੁਸਾਰ ਖਮਾਣੋਂ ਸਹਿਰ ਵਿੱਚ ਕਰਫਿਊ ਦੌਰਾਨ ਦਿੱਤੀ ਢਿੱਲ ਨੂੰ ਖਤਮ ਕਰ ਦਿੱਤਾ ਹੈ ਹੁਣ ਸਹਿਰ ਪੂਰਨ ਤੌਰ ਤੇ ਬੰਦ ਹੈ ਪਹਿਲਾਂ ਦੀ ਤਰ੍ਹਾਂ ਸਿਰਫ ਮੈਡੀਕਲ ਸਟੋਰਾਂ ਨੂੰ ਕਰਿਆਨੇ ਅਤੇ ਦੁੱਧ ਦੀ ਸਪਲਾਈ ਦੀ ਆਗਿਆ ਟਾਈਮ ਟੇਬਲ ਅਨੁਸਾਰ ਪਾਸ ਬਣਾ ਕਿ ਦਿੱਤੀ ਗਈ। ਕੱਲ ਸਾਮੀ ਡੀ ਐਸ ਪੀ ਧਰਮਪਾਲ ਚੇਚੀ ਦੀ ਅਗਵਾਈ ਵਿੱਚ ਥਾਣਾ ਮੁਖੀ ਖਮਾਣੋਂ ਰਾਜ ਕੁਮਾਰ ਨੇ ਇਸ ਦੀ ਸੂਚਨਾ ਪਿੰੰਡਾ ਦੇ ਸਰਪੰਚਾ ਨੂੰ ਫੋਨ ਕਰਕੇ ਦਿੱਤੀ ਉਹਨਾ ਕਿਹਾ ਕਿ ਸਰਪੰਚ ਆਪੋ ਆਪਣੇ ਪਿੰਡ ਅਨਾਊਸਮੈਟ ਰਾਹੀਂ ਪਿੰਡ ਵਾਸੀਆਂ ਨੂੰ ਜਾਣਕਾਰੀ ਦੇਣ । ਸਹਿਰ ਵਿੱਚ ਬੰਦ ਦਾ ਅਸਰ ਅੱਜ ਦੇਖਣ ਨੂੰ ਮਿਲਿਆ ਮੰਡੇਰਾ ਤੋ ਖਮਾਣੋਂ ,ਮਨਸੂਰ ਪੁਰ ਤੋ ਖਮਾਣੋਂ ਆਉਣ ਵਾਲੇ ਟੀ ਪੁਆਇਟ ਤੇ ਏ ਐਸ ਆਈ ਰਣਜੀਤ ਸਿੰਘ ਤੇ ਪੁਲਿਸ ਮੁਲਾਜ਼ਮ ਹਰਦੀਪ ਸਿੰਘ ਆਉਣ ਵਾਲੇ ਵਹੀਕਲਾਂ ਨੂੰ ਰੋਕ ਕਿ ਵਾਪਸ ਭੇਜ ਰਹੇ ਸਨ ਅਤੇ ਲੋਕਾਂ ਨੂੰ ਘਰਾ ਵਿੱਚ ਰਹਿਣ ਦੀ ਅਪੀਲ ਕਰਦੇ ਨਜਰ ਆਏ ਇਸ ਮੌਕੇ ਉਹਨਾ ਨਾਲ ਵਲੰਟੀਅਰ ਰਾਜ ਕੁਮਾਰ ਅਤੇ ਜਗਦੀਸ਼ ਸੋਹਲ ਮੌਜੂਦ ਸਨ।


   
  
  ਮਨੋਰੰਜਨ


  LATEST UPDATES











  Advertisements