View Details << Back

ਕਰੋਨਾ ਕਾਲ ਚ ਪ੍ਵਾਸੀ ਮਜਦੂਰ ਸੜਕਾਂ 'ਤੇ
ਫੈਕਟਰੀ ਵੱਲ ਪੈਦਲ ਕੂਚ ਕੀਤਾ,ਮਿੱਲ ਅੱਗੇ ਬੈਠੇ ਧਰਨੇ 'ਤੇ

ਭਵਾਨੀਗੜ,16 ਮਈ (ਗੁਰਵਿੰਦਰ ਸਿੰਘ): ਲਾਕ-ਡਾਊਨ ਦੌਰਾਨ ਤਨਖਾਹਾਂ ਅਤੇ ਰਾਸ਼ਨ ਨਾ ਮਿਲਣ ਦੇ ਰੋਸ ਵਜੋਂ ਇੱਥੇ ਬਲਿਆਲ ਰੋਡ 'ਤੇ ਰਿਹਾਇਸ਼ੀ ਕੁਆਰਟਰਾਂ 'ਚ ਰਹਿ ਰਹੇ ਹਰਕ੍ਰਿਸ਼ਨਪੁਰਾ ਵਿਖੇ ਸਥਿਤ ਇੱਕ ਧਾਗਾ ਮਿੱਲ ਦੇ ਸੈੰਕੜੇ ਪ੍ਵਾਸੀ ਮਜਦੂਰ ਅੱਜ ਸਵੇਰੇ ਸੜਕਾਂ 'ਤੇ ਉੱਤਰ ਆਏ। ਫੈਕਟਰੀ ਪ੍ਬੰਧਕਾਂ ਦੇ ਖਿਲਾਫ਼ ਤਿੱਖੇ ਰੋਹ 'ਚ ਆਏ ਭੁੱਖਣ ਭਾਣੇ ਮਜਦੂਰਾਂ ਨੇ ਬਲਿਆਲ ਰੋਡ ਤੋਂ ਪੈਦਲ ਹੀ ਫੈਕਟਰੀ ਵੱਲ ਨੂੰ ਕੂਚ ਕਰ ਦਿੱਤਾ ਤੇ ਨੈਸ਼ਨਲ ਹਾਈਵੇ 'ਤੇ ਜੰਮ ਕੇ ਨਾਅਰੇਬਾਜੀ ਕੀਤੀ। ਮਜਦੂਰਾਂ ਦੀ ਅਗਵਾਈ ਕਰ ਰਹੇ ਜਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਦੇ ਅਾਗੂਆਂ ਮੁਕੇਸ਼ ਮਲੌਦ ਤੇ ਗੁਰਮੁੱਖ ਸਿੰਘ ਨੇ ਕਿਹਾ ਆਈਏਅੈੱਲ ਫੈਕਟਰੀ 'ਚ ਕੰਮ ਕਰਦੇ ਇਨ੍ਹਾਂ ਕਾਮਿਆਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਪ੍ਬੰਧਕਾਂ ਨੇ ਤਨਖਾਹ ਨਹੀਂ ਦਿੱਤੀ ਤੇ ਨਾ ਹੀ ਮਾਰਚ ਮਹੀਨੇ ਦਾ ਓਵਰ ਟਾਇਮ ਹੀ ਇਨ੍ਹਾਂ ਮਜਦੂਰਾਂ ਨੂੰ ਮਿਲਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਫੈਕਟਰੀ ਪ੍ਰਬੰਧਕ ਇਨ੍ਹਾਂ ਗਰੀਬ ਮਜਦੂਰਾਂ ਨਾਲ ਬੰਧੂਆ ਮਜਦੂਰਾਂ ਵਾਲਾ ਸਲੂਕ ਕਰ ਰਹੇ ਹਨ ਤੇ ਲਾਕ -ਡਾਊਨ ਦੌਰਾਨ ਫੈਕਟਰੀ ਵੱਲੋਂ ਇਨ੍ਹਾਂ ਲਈ ਰੋਟੀ ਪਾਣੀ ਤੇ ਨਾ ਹੀ ਰਾਸ਼ਨ ਦੇਣ ਦਾ ਪ੍ਰਬੰਧ ਕੀਤਾ ਗਿਆ ਬਲਕਿ ਮੰਗ ਕਰਨ 'ਤੇ ਇਨ੍ਹਾਂ ਮਜਦੂਰਾਂ ਨੂੰ ਕੁਆਟਰਾਂ ਵਿੱਚ ਹੀ ਬੰਦ ਕਰ ਦਿੱਤਾ ਗਿਆ। ਇਸ ਮੌਕੇ ਗੁਰਮੁਖ ਸਿੰਘ ਨੇ ਕਿਹਾ ਕਿ ਅਸੀਂ ਇਨ੍ਹਾਂ ਮਜਦੂਰਾਂ ਨੂੰ ਇੱਥੋਂ ਪ੍ਰਵਾਸ ਕਰਨ ਤੋਂ ਰੋਕਿਆ ਹੈ ਅਤੇ ਸ਼ੰਘਰਸ਼ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਮੌਕੇ ਭੜਕੇ ਮਜਦੂਰਾਂ ਨੇ ਕਿਹਾ ਕਿ ਫੈਕਟਰੀ ਵੱਲੋਂ ਕਥਿਤ ਤੌਰ 'ਤੇ ਨਾ ਤਾਂ ਉਹਨਾਂ ਨੂੰ ਤਨਖ਼ਾਹ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸਹੀ ਢੰਗ ਨਾਲ ਉਹਨਾਂ ਦੇ ਖ਼ਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮਜਦੂਰਾਂ ਨੇ ਕਿਹਾ ਕਿ ਉਹਨਾਂ ਨੂੰ ਲਗਦਾ ਹੈ ਕਿ ਉਹ ਕੋਰੋਨਾ ਦੀ ਬੀਮਾਰੀ ਨਾਲ ਤਾਂ ਕਿਸੇ ਤਰੀਕੇ ਨਾਲ ਨਜਿੱਠ ਲੈਣਗੇ ਪਰ ਅਪਣੇ ਢਿੱਡ ਦੀ ਭੁੱਖ ਨੂੰ ਕਿਸੇ ਹਾਲ 'ਚ ਬਰਦਾਸ਼ਤ ਨਹੀ ਕਰ ਸਕਦੇ। ਉਹ ਅਪਣੇ ਪਰਿਵਾਰਾਂ ਕੋਲ ਜਾਣ ਦੇ ਇਛੁੱਕ ਹਨ ਲੇਕਿਨ ਫੈਕਟਰੀ ਪ੍ਰਬੰਧਕ ਇਸ ਬਾਬਤ ਵੀ ਕੋਈ ਪ੍ਰਬੰਧ ਨਹੀ ਕਰਕੇ ਦੇ ਰਹੇ ਹਨ।ਉਨ੍ਹਾਂ ਦੱਸਿਆ ਕਿ ਅੱਜ ਮਜਬੂਰ ਹੋ ਕੇ ਉਨ੍ਹਾਂ ਨੂੰ ਸੜਕਾਂ 'ਤੇ ਉਤਰਨਾ ਪਿਆ ਹੈ ਤੇ ਹੁਣ ਫੈਕਟਰੀ ਦਾ ਘਿਰਾਓ ਕਰਨਗੇ। ਖਬਰ ਲਿਖੇ ਜਾਣ ਤੱਕ ਮਜਦੂਰ ਫੈਕਟਰੀ ਅੱਗੇ ਧਰਨੇ ਦੇ ਰੂਪ 'ਚ ਬੈਠੇ ਸਨ ਤੇ ਇਸ ਮੌਕੇ ਭਾਰੀ ਪੁਲਸ ਫੋਰਸ ਤੈਨਾਤ ਸੀ। ਫੈਕਟਰੀ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਆਗੂਆਂ ਨਾਲ ਮੀਟਿੰਗ ਕਰਕੇ ਜਲਦ ਹੀ ਮਸਲਾ ਸੁਲਝਾ ਲਿਆ ਜਾਵੇਗਾ।

   
  
  ਮਨੋਰੰਜਨ


  LATEST UPDATES











  Advertisements