View Details << Back

ਪ੍ਵਾਸੀ ਮਜਦੂਰ ਨਾ ਮਿਲੇ ਤਾਂ ਝੋਨਾ ਲਾਉਣ ਤੋਂ ਵਾਂਝਾ ਰਹਿ ਸਕਦਾ ਕਿਸਾਨ-- ਜੀਤੂ ਮਨਸੂਰਪੁਰ

ਖਮਾਣੋ,18 ਮਈ (ਹਰਜੀਤ ਸਿੰਘ ਸਿੱਧੂ) - 10 ਜੂਨ ਨੂੰ ਪੰਜਾਬ ਅੰਦਰ ਝੋਨਾ ਲਗਾਉਣ ਲਈ ਸਰਕਾਰ ਨੇ ਹਦਾਇਤ ਕੀਤੀ ਹੈ ਪ੍ਰੰਤੂ ਪੰਜਾਬ ਵਿੱਚ ਪਰਵਾਸੀ ਮਜ਼ਦੂਰ ਨਾ ਹੋਣ ਕਰਕੇ ਪੰਜਾਬ ਦਾ ਕਿਸਾਨ ਨਿਰਾਸ਼ਾ ਵਿੱਚ ਹੈ ਕਿਸਾਨ ਦੋਚਿੱਤੀ ਵਿੱਚ ਹੈ ਕਿ ਉਹ ਕਰੇ ਤਾਂ ਕਿ ਕਰੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਰਜੀਤ ਸਿੰਘ ਜੀਤੂ ਮਨਸੂਰ ਪੁਰ (ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ) ਨੇ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਰੋਨਾ ਦੇ ਕਹਿਰ ਕਾਰਨ ਲੱਗਭਗ ਬਹੁਤ ਸਾਰੇ ਪ੍ਰਵਾਸੀ ਮਜਦੂਰ ਪੈਦਲ ਹੀ ਆਪੋ ਆਪਣੇ ਸੂਬਿਆਂ ਵਿੱਚ ਚਲੇ ਗਏ ਹਨ ਜਿਸ ਕਰਕੇ ਕਿਸਾਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦੇ ਸੀਜਨ ਤੋਂ ਪਹਿਲਾਂ ਸਰਕਾਰ ਨੂੰ ਕਿਸਾਨਾਂ ਲਈ ਮਜ਼ਦੂਰਾਂ ਦਾ ਪ੍ਬੰਧ ਕਰਨਾ ਚਾਹੀਦਾ ਤਾਂ ਜੋ ਕਿਸਾਨਾਂ ਦੀ ਡੁੱਬਦੀ ਬੇੜੀ ਨੂੰ ਬਚਾਇਆ ਜਾ ਸਕੇ।
ਸੁਰਜੀਤ ਸਿੰਘ ਮਨਸੂਰਪੁਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ


   
  
  ਮਨੋਰੰਜਨ


  LATEST UPDATES











  Advertisements