View Details << Back

ਕਰਫਿਊ ਮੌਕੇ ਨਾਕਾਬੰਦੀ ਦੌਰਾਨ ਮਨਾਇਆ ਪੁਲਿਸ ਕਰਮੀ ਦਾ ਜਨਮ ਦਿਨ

ਖਮਾਣੋਂ 17ਮਈ (ਹਰਜੀਤ ਸਿੰਘ ਸਿੰਘ ਸਿੱਧੂ) ਕੋਰੋਨਾ ਵਾਇਰਸ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਤਕਰੀਬਨ ਪਿਛਲੇ ਦੋ ਮਹੀਨਿਆਂ ਤੋਂ ਲਗਾਏ ਕਰਫਿਊ ਦੌਰਾਨ ਪੁਲਿਸ ਪ੍ਰਸ਼ਾਸਨ ਜਨਤਾ ਦੀ ਸੁਰੱਖਿਆ ਲਈ ਦਿਨ ਰਾਤ ਡਿਊਟੀ ਨਿਭਾ ਰਿਹਾ ਹੈ ਅਤੇ ਕਰਫਿਊ ਦੌਰਾਨ ਪੁਲਿਸ ਕਰਮੀਆਂ ਵੱਲੋਂ ਕਈ ਥਾਵੀਂ ਬੱਚਿਆਂ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਖੁਸ਼ੀ ਲਈ ਉਨ੍ਹਾਂ ਦੇ ਘਰਾਂ ਵਿਚ ਕੇਕ ਪਹੁਚਾਉਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ । ਇਸੇ ਦੌਰਾਨ ਜਿਥੇ ਪੁਲਿਸ ਕਰਮੀ ਲੋਕਾਂ ਦੀ ਸੁਰੱਖਿਆ ਅਤੇ ਖੁਸ਼ੀ ਲਈ ਤੱਤਪਰ ਰਹੇ ਉਥੇ ਹੀ ਉਹ ਅਪਣੇ ਸਾਥੀ ਕਰਮੀਆਂ ਦੀ ਖੁਸ਼ੀ ਦਾ ਵੀ ਖਾਸ ਧਿਆਨ ਰੱਖਦੇ ਨਜਰ ਆਏ । ਦੇਖਣ ਵਿਚ ਆਇਆ ਕਿ ਖੰਨਾ ਰੋਡ ਸੁਆ ਪੁੱਲ ਖਮਾਣੋਂ ਵਿਖੇ ਕੀਤੀ ਨਾਕੇਬੰਦੀ ਦੌਰਾਨ ਸਹਾਇਕ ਥਾਣੇਦਾਰ ਸੁਖਰਾਜ ਸਿੰਘ ਨੇ ਅਪਣੇ ਸਾਥੀ ਕਰਮਚਾਰੀ ਕਾਂਸਟੇਬਲ ਨਰਿੰਦਰ ਸਿੰਘ ਦਾ ਜਨਮ ਦਿਨ ਨਾਕੇ ਦੌਰਾਨ ਹੀ ਕੇਕ ਕੱਟ ਕੇ ਮਨਾਇਆ ਅਤੇ ਉਸਨੂੰ ਵਧਾਈ ਦਿੱਤੀ । ਇਸ ਮੌਕੇ ਕਾਂਸਟੇਬਲ ਗੁਰਵਿੰਦਰ ਸਿੰਘ, ਵਲੰਟੀਅਰ ਹਰਦੀਪ ਸਿੰਘ, ਨਵੀਨ ਸੋਹਲ, ਰਵਿੰਦਰ ਕੁਮਾਰ ਅਤੇ ਰਿਤਿਕ ਸ਼ਰਮਾ ਹਾਜਰ ਸਨ ।

   
  
  ਮਨੋਰੰਜਨ


  LATEST UPDATES











  Advertisements