View Details << Back

ਲੰਗਰ ਦੀ ਸੇਵਾ ਲਈ ਕਣਕ ਭੇਜੀ
300 ਕੁਇੰਟਲ ਕਣਕ ਨੂੰ ਬਾਬੂ ਗਰਗ ਦੀ ਅਗਵਾਈ ਚ ਕੀਤਾ ਰਵਾਨਾ

ਭਵਾਨੀਗੜ,19 ਮਈ (ਗੁਰਵਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰੇਰਣਾ ਸਦਕਾ ਅੱਜ ਹਲਕਾ ਸੰਗਰੂਰ ਦੀ ਸੰਗਤ ਵਲੋਂ ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢਦੇ ਹੋਏ ਸ਼੍ਰੀ ਗੂਰੁ ਰਾਮਦਾਸ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਲੰਗਰਾ ਦੀ ਸੇਵਾ ਲਈ ਤਕਰੀਬਨ 300 ਕਵਿੰਟਲ ਕਣਕ ਦੇ ਟਰੱਕ ਹਲਕਾ ਇੰਚਾਰਜ ਤੇ ਸਾਬਕਾ ਸੰਸਦੀ ਸਕੱਤਰ ਪ੍ਕਾਸ਼ ਚੰਦ ਗਰਗ ਦੀ ਅਗਵਾਈ ਹੇਠ ਗੁਰਦੁਵਾਰਾ ਸ਼੍ਰੀ ਨੌਵੀਂ ਪਾਤਸ਼ਾਹੀ ਭਵਾਨੀਗ਼ੜ ਤੋਂ ਰਵਾਨਾ ਕੀਤੇ ਗਏ। ਇਸ ਮੌਕੇ ਹਰਵਿੰਦਰ ਸਿੰਘ ਕਾਕੜਾ, ਰੁਪਿੰਦਰ ਸਿੰਘ ਰੰਧਾਵਾ, ਰਵਿੰਦਰ ਸਿੰਘ ਠੇਕੇਦਾਰ, ਜੋਗਾ ਸਿੰਘ ਫੱਗੂਵਾਲਾ, ਪ੍ਰੇਮ ਚੰਦ ਗਰਗ ਸਮੇਤ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
ਟਰੱਕ ਰਵਾਨਾ ਕਰਨ ਮੌਕੇ ਹਾਜ਼ਰ ਪਾਰਟੀ ਵਰਕਰ ਤੇ ਆਗੂ।


   
  
  ਮਨੋਰੰਜਨ


  LATEST UPDATES











  Advertisements