View Details << Back

ਕਰੋਨਾ ਕਾਲ ਚ ਮੱਧ ਵਰਗ ਆਰਥਿਕ ਤੰਗੀ ਚ
ਮੱਧ ਵਰਗ ਨੂੰ ਸਹੂਲਤਾਂ ਦੇਵੇ ਕੈਪਟਨ ਸਰਕਾਰ':-ਹੈਪੀ

ਭਵਾਨੀਗੜ,19 ਮਈ (ਗੁਰਵਿੰਦਰ ਸਿੰਘ): ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਭਜਨ ਸਿੰਘ ਹੈਪੀ ਨੇ ਪ੍ਰੈੱਸ ਬਿਆਨ ਰਾਹੀ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਸਾਰੇ ਦੇਸ਼ ਵਿੱਚ ਲਾਕਡਾਊਨ ਹੋ ਜਾਣ ਕਾਰਨ ਮੱਧਵਰਗ ਜਿਸ ਵਿਚ ਛੋਟੇ ਦੁਕਾਨਦਾਰ,ਟੈਕਸੀ ਚਾਲਕ,ਛੋਟੇ ਕਿਸਾਨ,ਰੇਹੜੀ ਰਿਕਸ਼ਾ ਚਾਲਕ, ਹਲਵਾਈ ਅਤੇ ਆਟੋ ਡਰਾਈਵਰਾਂ ਆਦਿ ਦੀ ਹਾਲਤ ਬਹੁਤ ਹੀ ਮਾੜੀ ਅਤੇ ਤਰਸਯੋਗ ਹੋ ਗਈ ਹੈ ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀ ਬਾਂਹ ਫੜਨ ਦੀ ਬਜਾਏ ਇਨ੍ਹਾਂ ਉੱਪਰ ਵਾਧੂ ਬੋਝ ਪਾਇਆ ਜਾ ਰਿਹਾ ਹੈ। ਹੈਪੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਬਿਜਲੀ ਬਿਲਾਂ ਵਿੱਚ ਕੋਈ ਛੋਟ ਨਾ ਦੇਣ ਅਤੇ ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਟਿਊਸ਼ਨ ਫੀਸ ਦੇ ਰੂਪ ਵਿੱਚ ਲੈਣ ਦੀ ਮਨਜ਼ੂਰੀ ਦੇਣਾ ਮੱਧ ਵਰਗ ਦਾ ਗਲਾ ਦੱਬਣ ਦੇ ਬਰਾਬਰ ਹੈ। 'ਆਪ' ਅਾਗੂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ 'ਚ ਕੇਜਰੀਵਾਲ ਸਰਕਾਰ ਜਨਤਾ ਨੂੰ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਕੈਪਟਨ ਸਰਕਾਰ ਸਹੂਲਤਾਂ ਪ੍ਰਦਾਨ ਕਰਕੇ ਆਪਣੇ ਆਪ ਨੂੰ ਲੋਕ ਪੱਖੀ ਹੋਣ ਦਾ ਸਬੂਤ ਪੇਸ਼ ਕਰੇ ਅਤੇ ਜਿਸ ਤਰ੍ਹਾਂ ਕੇਜਰੀਵਾਲ ਸਰਕਾਰ ਨੇ ਬਜ਼ੁਰਗਾਂ,ਟੈਕਸੀ ਚਾਲਕਾਂ,ਆਟੋ ਚਾਲਕਾਂ ਅਤੇ ਵਿਧਵਾਵਾਂ ਨੂੰ 5 ਹਜ਼ਾਰ ਰੁਪਏ ਲਾਕਡਾਊਨ ਦੌਰਾਨ ਮਾਲੀ ਮੱਦਦ ਮੁਹੱਈਆ ਕਰਵਾਈ ਹੈ ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਬਿਨਾਂ ਦੇਰੀ ਕੀਤੇ ਪੰਜਾਬ ਵਾਸੀਆਂ ਦੀ ਬਾਂਹ ਫੜੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਆਲੋਅਰਖ, ਭੁਪਿੰਦਰ ਆਲੋਅਰਖ, ਸੁੱਖਾ ਆਲੋਅਰਖ, ਅਵਤਾਰ ਸਿੰਘ, ਮਨਜਿੰਦਰ ਸੱਗੂ, ਅਵਤਾਰ ਸਿੰਘ, ਦਰਸ਼ਨ ਸਿੰਘ, ਹਰਦੀਪ ਤੂਰ, ਗੁਰਪ੍ਰੀਤ ਲਾਰਾ, ਜਗਤਾਰ ਬਲਿਆਲ, ਗੁਰਜੰਟ ਕਾਲਾਝਾੜ, ਜਰਨੈਲ ਸਿੰਘ ਫ਼ੌਜੀ ਆਦਿ ਹਾਜ਼ਰ ਸਨ।
'ਆਪ' ਆਗੂ ਹਰਭਜਨ ਹੈਪੀ।


   
  
  ਮਨੋਰੰਜਨ


  LATEST UPDATES











  Advertisements