View Details << Back

ਕਰੋਨਾ ਕਾਲ ਦੇ ਚਲਦਿਆਂ
ਕੋਰੋਨਾ ਮੁਕਤ ਰੱਖਣ ਸਬੰਧੀ ਬਲਾਕ ਸੰਮਤੀ ਖਮਾਣੋਂ ਦੀ ਹੋਈ ਮੀਟਿੰਗ

ਖਮਾਣੋਂ 23ਮਈ (ਹਰਜੀਤ ਸਿੱਧੂ) ਬਲਾਕ ਸੰਮਤੀ ਖਮਾਣੋਂ ਦੀ ਇਕ ਅਹਿਮ ਮੀਟਿੰਗ ਬਲਾਕ ਸੰਮਤੀ ਦੀ ਚੇਅਰਪਰਸਨ ਜਸਮੀਤ ਕੌਰ ਚਾਹਲ ਦੀ ਅਗਵਾਈ ਵਿਚ ਦਫਤਰ ਬਲਾਕ ਸੰਮਤੀ ਖਮਾਣੋਂ ਵਿਖੇ ਹੋਈ । ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਡਾਕਟਰ ਨਰੇਸ ਚੌਹਾਨ ਨੇ ਕਰੋਨਾ ਵਾਇਰਸ ਦੇ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਹਾਜਰੀਨ ਬਲਾਕ ਸੰਮਤੀ ਮੈਂਬਰਾਂ ਵੱਲੋਂ ਅਪਣੇ ਸੁਝਾਅ ਚੇਅਰਪਰਸਨ ਨੂੰ ਪੇਸ਼ ਕੀਤੇ ਗਏ । ਜਿੰਨਾਂ ਵਿੱਚ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਮੌਕੇ ਕੰਮ ਕਰਨ ਵਾਲੇ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਮੋਹਤਬਰ ਵਿਅਕਤੀਆਂ ਦਾ ਮਾਣ ਸਨਮਾਨ ਕੀਤਾ ਜਾਣਾ ਚਾਹੀਦਾ ਹੈ । ਜਿਨ੍ਹਾਂ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਕੋਰੋਨਾ ਸਬੰਧੀ ਸਮੇ ਸਮੇ ਤੇ ਜਾਗਰੂਕ ਕੀਤਾ ਅਤੇ ਕੋਰੋਨਾ ਦੇ ਖਾਤਮੇ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਅਤੇ ਕਿਹਾ ਬਲਾਕ ਸੰਮਤੀ ਦੇ ਕਰਮੀਆਂ ਤੇ ਮਨਰੇਗਾ ਕਾਮਿਆਂ ਨੂੰ ਫ੍ਰੀ ਮਾਸਕ ਅਤੇ ਸੈਨੀਟਾਈਜਰ ਦਿੱਤੇ ਜਾਣੇ ਚਾਹੀਦੇ ਹਨ ।ਇਸ ਮੌਕੇ ਚੇਅਰਪਰਸਨ ਜਸਮੀਤ ਕੌਰ ਨੇ ਸਮੂਹ ਸੰਮਤੀ ਮੈਬਰਾਂ ਦੇ ਸੁਝਾਵਾਂ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਦੀ ਅਗਵਾਈ ਵਿਚ ਉਕਤ ਵਿਅਕਤੀਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਮਾਸਕ ਤੇ ਸੈਨੀਟਾਈਜਰ ਵੰਡੇ ਜਾਣਗੇ । ਮੀਟਿੰਗ ਦੌਰਾਨ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਰਿੰਦਰਪਾਲ ਸਿੰਘ ਵਿੰਕੀ ਨੇ ਵੀ ਕਿਹਾ ਕਿ ਮਿਹਨਤੀ ਵਿਅਕਤੀਆਂ ਦਾ ਸਨਮਾਨ ਹੋਣਾ ਬਹੁਤ ਜਰੂਰੀ ਹੈ ਤਾਂ ਕਿ ਭਵਿੱਖ ਵਿਚ ਵੀ ਉਹ ਆਪਣਾ ਕੰਮ ਲਗਨ ਨਾਲ ਕਰਦੇ ਰਹਿਣ । ਇਸ ਮੌਕੇ ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਨਰਿੰਦਰ ਕੁਮਾਰ ਸ਼ਰਮਾ, ਗੁਰਪ੍ਰੀਤ ਸਿੰਘ, ਵਿਸਵਦੀਪ ਸਿੰਘ ਲਖਣਪੁਰ, ਸੁਖਦੇਵ ਸਿੰਘ, ਜੀਤਾ ਰਾਮ, ਸਰਬਜੀਤ ਸਿੰਘ ਜੀਤੀ, ਲਖਵੀਰ ਸਿੰਘ, ਨਿਰਭੈ ਸਿੰਘ, ਅਮਰਜੀਤ ਕੌਰ, ਕਰਮਜੀਤ ਕੌਰ, ਰਣਜੀਤ ਕੌਰ ਸਾਰੇ ਸੰਮਤੀ ਮੈਂਬਰਾਂ ਤੋ ਇਲਾਵਾ ਬਲਾਕ ਵਿਕਾਸ ਅਫਸਰ ਸੁਰਿੰਦਰ ਸਿੰਘ ਧਾਲੀਵਾਲ, ਪੰਜਾਬ ਪੑਦੇਸ ਕਾਗਰਸ ਦੇ ਸੂਬਾ ਸਕੱਤਰ ਵਰਿੰਦਰਪਾਲ ਸਿੰਘ ਵਿੰਕੀ, ਹਰਦੀਪ ਸਿੰਘ ਭੁੱਲਰ , ਹਰਕੀਰਤ ਸਿੰਘ, ਰੁਪਿੰਦਰ ਸਿੰਘ ਰਮਲਾ ਸਰਪੰਚ ਖੇੜੀ ਨੌਧ ਸਿੰਘ ਅਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।


   
  
  ਮਨੋਰੰਜਨ


  LATEST UPDATES











  Advertisements