View Details << Back

ਲੇਬਰ ਦੀ ਘਾਟ ਬਣੀ ਕਿਸਾਨਾਂ ਲਈ ਵੱਡੀ ਸਿਰਦਰਦੀ
ਕਿਹਾ, ਮੱਦਦ ਦੇਣ ਦੀ ਬਜਾਏ ਕੁੱਟ ਕੁੱਟ ਭਜਾਏ ਮਜਦੂਰ

ਭਵਾਨੀਗੜ, 24 ਮਈ (ਗੁਰਵਿੰਦਰ ਸਿੰਘ): ਕਣਕ ਦੀ ਫਸਲ ਦਾ ਸੀਜਨ ਜਿਵੇਂ ਜਿਵੇ ਨਿਪਟ ਗਿਆ ਤੇ ਹੁਣ ਕਿਸਾਨ ਖੇਤਾਂ 'ਚ ਝੋਨਾ ਲਾਉਣ ਦੀ ਤਿਆਰੀ 'ਚ ਹਨ ਪਰ ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਮਜਦੂਰਾਂ ਦੀ ਕਮੀ ਨੇ ਚਿੰਤਾ 'ਚ ਪਾ ਦਿੱਤਾ ਹੈ। ਲਾਕਡਾਊਨ ਦੇ ਕਾਰਣ ਵੱਡੀ ਗਿਣਤੀ 'ਚ ਪ੍ਵਾਸੀ ਮਜਦੂਰ ਯੂ.ਪੀ., ਬਿਹਾਰ ਮੁੜ ਗਏ ਹਨ ਤੇ 80 ਫੀਸਦ ਕਿਸਾਨ ਝੋਨੇ ਦੀ ਲਵਾਈ ਲਈ ਪ੍ਵਾਸੀ ਮਜਦੂਰਾਂ 'ਤੇ ਹੀ ਨਿਰਭਰ ਹਨ। ਅੱਜ ਪਿੰਡ ਘਰਾਚੋ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਨੇ ਮਜਦੂਰਾਂ ਦੀ ਘਾਟ ਲਈ ਸੂਬਾ ਸਰਕਾਰ ਨੂੰ ਜਿੰਮੇਵਾਰ ਠਹਿਰਾਉੰਦੇ ਹੋਏ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਨੇ ਆਖਿਆ ਕਿ ਸੂਬੇ 'ਚ ਛੇਤੀ ਹੀ ਝੋਨਾ ਲਾਉਣ ਦਾ ਕੰਮ ਜੋਰ ਫੜਨ ਵਾਲਾ ਹੈ ਤੇ ਕਿਸਾਨਾਂ ਕੋਲ ਝੋਨਾ ਲਾਉਣ ਲਈ ਮਜਦੂਰ ਨਹੀ ਮਿਲ ਰਹੇ। ਕਿਸਾਨਾਂ ਨੇ ਦੋਸ਼ ਲਗਾਉਦਿਆ ਕਿਹਾ ਕਿ ਲਾਕਡਾਊਨ ਦੋਰਾਨ ਪੰਜਾਬ ਸਰਕਾਰ ਨੇ ਪ੍ਵਾਸੀ ਮਜਦੂਰਾਂ ਨੂੰ ਧੱਕੇ ਨਾਲ ਆਪਣੇ ਆਪਣੇ ਸੂਬਿਆਂ 'ਚ ਜਾਣ ਲਈ ਮਜਬੂਰ ਕਰ ਦਿੱਤਾ ਅਤੇ ਭੁੱਖੇ ਪਿਆਸੇ ਮਜਦੂਰ ਪੈਦਲ ਚੱਲ ਆਪਣੇ ਘਰ ਚਲੇ ਗਏ। ਇਸ ਮੌਕੇ ਰੋਸ ਜਤਾ ਰਹੇ ਕਿਸਾਨਾਂ ਨੇ ਕਿਹਾ ਕਿ ਕੁੱਟ ਕੁੱਟ ਕੇ ਪੰਜਾਬ 'ਚੋ ਕੱਢੇ ਮਜਦੂਰ ਹੁਣ ਪੰਜਾਬ ਕਿਵੇਂ ਵਾਪਸ ਆਉਣਗੇ ਇਸ ਦਾ ਜਵਾਬ ਦੇਣ ਦੇ ਨਾਲ ਪੰਜਾਬ ਸਰਕਾਰ ਝੋਨਾ ਲਗਾਉਣ ਲਈ ਲੇਬਰ ਦਾ ਵੀ ਪ੍ਰਬੰਧ ਕਰਕੇ ਦੇਵੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਲੇਬਰ ਦਾ ਪ੍ਰਬੰਧ ਨਾ ਕੀਤਾ ਤਾਂ ਕਿਸਾਨ ਸ਼ੰਘਰਸ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਦਵਿੰਦਰ ਸਿੰਘ, ਰਘਵੀਰ ਸਿੰਘ ਮੀਤ ਪ੍ਰਧਾਨ, ਜਸਵੀਰ ਸਿੰਘ ਗੱਗੜਪੁਰ, ਸਤਵਿੰਦਰ ਸਿੰਘ ਖਜ਼ਾਨਚੀ, ਮੇਜਰ ਸਿੰਘ, ਗੁਲਜਾਰ ਸਿੰਘ, ਨੰਦ ਸਿੰਘ, ਭੋਲਾ ਸਿੰਘ, ਰਘਵੀਰ ਸਿੰਘ ਆਦਿ ਕਿਸਾਨ ਹਾਜਰ ਸਨ।
ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।


   
  
  ਮਨੋਰੰਜਨ


  LATEST UPDATES











  Advertisements