View Details << Back

ਝੋਨਾ ਲਾਉਣ ਲਈ ਲੇਬਰ ਦਾ ਪ੍ਬੰਧ ਕਰੇ ਸਰਕਾਰ: ਭਾਕਿਯੂ

ਭਵਾਨੀਗੜ, 25 ਮਈ (ਗੁਰਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਭਵਾਨੀਗੜ੍ਹ ਦੀ ਮੀਟਿੰਗ ਪ੍ਧਾਨ ਦਰਬਾਰਾ ਸਿੰਘ ਨਾਗਰਾ ਅਤੇ ਜ਼ਿਲ੍ਹਾ ਪ੍ਧਾਨ ਗੁਰਮੀਤ ਸਿੰਘ ਕਪਿਆਲ ਦੀ ਅਗਵਾਈ ਹੇਠ ਹੋਈ। ਜਿਸ ਦੌਰਾਨ ਕਿਸਾਨਾਂ ਨੇ ਕੇੰਦਰ ਤੇ ਸੂਬਾ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਜੰਮਕੇ ਨਾਅਰੇਬਾਜੀ ਕੀਤੀ। ਮੀਟਿੰਗ ਦੌਰਾਨ ਕੋਵਿਡ 19 ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਯੂਨੀਅਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਅਤੇ ਪੈਡੀ ਪਲਾਂਟਰ 'ਤੇ 60 ਫੀਸਦ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਪ੍ਰਧਾਨ ਕਪਿਆਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਯੂ.ਪੀ ਅਤੇ ਬਿਹਾਰ ਦੇ ਮੁੱਖ ਮੰਤਰੀ ਮੰਤਰੀਆਂ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਜੀਰੀ ਲਾਉਣ ਲਈ ਲੇਬਰ ਦਾ ਯੋਗ ਪ੍ਰਬੰਧ ਕਰਨ ਤਾਂ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਕਿਸਾਨ ਆਗੂ ਜਗਦੇਵ ਸਿੰਘ ਘਰਾਚੋਂ ਨੇ ਮੰਗ ਕੀਤੀ ਕਿ ਲੇਬਰ ਦੀ ਘਾਟ ਕਾਰਨ ਕਿਸਾਨਾਂ ਨੂੰ ਸਰਕਾਰ ਇਸ ਵਾਰ 1 ਜੂਨ ਤੋਂ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਸੀਰ ਸਿੰਘ, ਜਸਪਾਲ ਸਿੰਘ ਘਰਾਚੋਂ, ਕੁਲਤਾਰ ਸਿੰਘ ਘਰਾਚੋਂ ਸਤਗੁਰ ਸਿੰਘ ਬਾਲਦ,ਬਘੇਲ ਸਿੰਘ ਬਾਲਦ, ਮੇਵਾ ਸਿੰਘ ਬਾਸੀਅਰਖ਼, ਜੋਰਾ ਸਿੰਘ ਬਾਲਦ, ਚਰਨਜੀਤ ਸਿੰਘ ਬਾਲਦ, ਅਜਮੇਰ ਸਿੰਘ, ਸੁਰਜੀਤ ਸਿੰਘ ਬਾਲਦ ਆਦਿ ਵੀ ਹਾਜ਼ਰ ਸਨ।
ਰੋਸ ਪ੍ਰਦਰਸ਼ਨ ਕਰਦੇ ਕਿਸਾਨ।


   
  
  ਮਨੋਰੰਜਨ


  LATEST UPDATES











  Advertisements