View Details << Back

ਡੰਮੀ ਬੋਲੀ ਖਿਲਾਫ ਖੋਲਿਆ ਮੋਰਚਾ
ਬੋਲੀ ਰੱਦ ਕਰਨ ਦੀ ਕੀਤੀ ਮੰਗ

ਭਵਾਨੀਗੜ, 27 ਮਈ (ਗੁਰਵਿੰਦਰ ਸਿੰਘ ): ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਪਿੰਡ ਘਰਾਚੋਂ ਦੇ ਸੈਕੜੇ ਦਲਿਤਾਂ ਭਾਈਚਾਰੇ ਦੇ ਲੋਕਾਂ ਵੱਲੋਂ ਡੰਮੀ ਬੋਲੀ ਖਿਲਾਫ ਆਪਣੇ ਹਿੱਸੇ ਦੀ ਪੰਚਾਇਤੀ ਜਮੀਨ ਵਿੱਚ ਝੰਡਾ ਚਾੜ੍ਹ ਕੇ ਬੋਲੀ ਰੱਦ ਕਰਨ ਦੀ ਮੰਗ ਕਰਦਿਆਂ ਪ੍ਰਸ਼ਾਸਨ ਖਿਲਾਫ਼ ਜੰਮਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਪਿੰਡ ਘਰਾਚੋਂ ਦੇ ਦਲਿਤ ਤੀਜੇ ਹਿੱਸੇ ਦੀ ਰਾਖਵੀਂ ਜਮੀਨ ਵਿੱਚ ਸਾਂਝੇ ਤੌਰ 'ਤੇ ਖੇਤੀ ਕਰ ਰਹੇ ਹਨ। ਤਿੱਖੇ ਸੰਘਰਸ਼ਾਂ ਤੋਂ ਬਾਅਦ ਘੱਟ ਰੇਟ 'ਤੇ ਪ੍ਰਾਪਤ ਕੀਤੀ ਜਮੀਨ ਵਿੱਚ ਪਿੰਡ ਦੇ ਲਗਭਗ 200 ਪਰਿਵਾਰ ਹਰਾ-ਚਾਰਾ ਅਤੇ ਕਣਕ ਬੀਜ ਕੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ। ਇਸ ਵਾਰ ਵੀ ਜਦੋਂ ਦਲਿਤ ਆਪਣੇ ਹਿੱਸੇ ਦੀ ਜਮੀਨ ਲੈਣਾ ਚਾਹੁੰਦੇ ਸਨ ਤਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਡੰਮੀ ਬੋਲੀ ਲਾ ਕੇ ਜਮੀਨ ਦਾ ਰੇਟ ਕਈ ਗੁਣਾ ਵਧਾ ਕੇ ਬੋਲੀ ਦੇ ਦਿੱਤੀ ਜਦੋਂਕਿ ਬਹੁਗਿਣਤੀ ਦਲਿਤ ਭਾਈਚਾਰੇ ਦੇ ਲੋਕ ਜਮੀਨ ਘੱਟ ਰੇਟ 'ਤੇ ਲੈਣ ਦੀ ਮੰਗ ਕਰ ਰਹੇ ਸਨ। ਸ਼ੰਘਰਸ਼ ਕਮੇਟੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਡੰਮੀ ਬੋਲੀ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਪ੍ਰਸ਼ਾਸਨ ਵੱਲੋਂ ਦਲਿਤਾਂ ਨਾਲ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ ਜਿਸਦੇ ਖਿਲਾਫ ਅੱਜ ਦਲਿਤਾਂ ਵੱਲੋਂ ਆਪਣੇ ਹਿੱਸੇ ਦੀ ਜਮੀਨ ਵਿੱਚ ਝੰਡਾ ਲਹਿਰਾ ਕੇ ਕਬਜ਼ੇ ਦਾ ਐਲਾਨ ਕਰਦਿਆਂ ਡੰਮੀ ਬੋਲੀ ਰੱਦ ਕਰਕੇ ਅਸਲ ਹੱਕਦਾਰ ਲੋਕਾਂ ਨੂੰ ਜਮੀਨ ਘੱਟ ਰੇਟ 'ਤੇ ਦੇਣ ਦੀ ਮੰਗ ਕੀਤੀ। ਇਸ ਮੌਕੇ ਹਾਜ਼ਰ ਸੈੰਕੜੇ ਮਰਦ ਤੇ ਅੌਰਤਾਂ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਵੀਰਵਾਰ ਨੂੰ ਡੀਸੀ ਦਫ਼ਤਰ ਸੰਗਰੂਰ ਦੇ ਘਿਰਾਓ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱ ਇਸ ਮੌਕੇ ਇਕਾਈ ਆਗੂ ਗੁਰਚਰਨ ਸਿੰਘ,ਮਿੱਠੂ ਸਿੰਘ, ਗਗਨਦੀਪ ਸਿੰਘ, ਚਮਕੌਰ ਸਿੰਘ, ਗੁਰਜੰਟ ਸਿੰਘ, ਹਰਦੇਵ ਸਿੰਘ, ਜੈਪਾਲ, ਜੀਤ ਸਿੰਘ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements